ਏਸ਼ੀਆਡ ਦੂਸਰਾ ਦਿਨ : ਭਾਰਤ ਨੂੰ ਤਿੰਨ ਤਗਮੇ, ਦੀਪਕ ਤੇ ਲਕਸ਼ੇ ਦੀ ਚਾਂਦੀ

Palembang: From left, silver medallist India's Lakshay Sheoran with gold medallist Chinese Taipei's Yang Kunpi and bronze medal winner South Korea's Daemyong Ahn at the award ceremony of men's trap shooting event, during the 18th Asian Games 2018 at Palembang in Indonesia on Monday, Aug 20, 2018. (PTI Photo/Vijay Verma) (PTI8_20_2018_000139B)

ਪਾਲੇਮਬੰਗ, (ਏਜੰਸੀ)। ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਦੂਸਰੇ ਦਿਨ ਕੁਸ਼ਤੀ ਅਤੇ ਨਿਸ਼ਾਨੇਬਾਜ਼ੀ ਂਚ ਇੱਕ ਵਾਰ ਫਿਰ ਆਪਣਾ ਜਲਵਾ ਦਿਖਾਊੰਦਿਆਂ 1 ਸੋਨ ਅਤੇ 2 ਚਾਂਦੀ ਤਗਮਿਆਂ ਸਮੇਤ ਕੁੱਲ 3 ਤਗਮੇ ਜਿੱਤੇ। ਭਾਰਤ ਨੂੰਪਹਿਲੇ ਦਿਨ 1 ਸੋਨ ਤਗਮਾ ਅਤੇ 1 ਕਾਂਸੀ ਤਗਮਾ ਮਿਲਿਆ ਸੀ। ਦੂਸਰੇ ਦਿਨ ਭਾਰਤ ਨੂੰ ਸੋਨ ਤਗਮਾ ਦਿਵਾਉਣ ਵਾਲੀ ਵਿਨੇਸ਼ ਫੋਗਾਟ ਨੇ ਏਸ਼ੀਆਈ ਖੇਡਾਂ ਂਚ ਭਾਰਤ ਨੂੰ ਕੁਸ਼ਤੀ ਂਚ ਸੋਨ ਤਗਮਾ ਦਿਵਾਉਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਹੋਣ ਦਾ ਮਾਣ ਪਾਇਆ। ਜਦੋਂਕਿ ਦੀਪਕ ਅਤੇ ਲਕਸ਼ੇ ਨੇ ਨਿਸ਼ਾਨੇਬਾਜ਼ੀ ਂਚ ਭਾਰਤ ਲਈ ਚਾਂਦੀ ਤਗਮੇ ਜਿੱਤੇ। (Asian Games)

ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਅਤੇ ਲਕਸ਼ੇ ਸ਼ਿਓਰਾਣ ਨੇ ਏਸ਼ੀਆਈ ਖੇਡਾਂ ਦੇ ਦੂਸਰੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ: ਪੁਰਸ਼ 10 ਮੀਟਰ ਏਅਰ ਰਾਈਫਲ ਅਤੇ ਪੁਰਸ਼ ਟਰੈਪ ਈਵੇਂਟ ‘ਚ ਚਾਂਦੀ ਤਗਮਾ ਹਾਸਲ ਕਰ ਲਿਆ ਇਸ ਤਰ੍ਹਾਂ ਭਾਰਤ ਨੇ ਖੇਡਾਂ ਦੇ ਦੂਸਰੇ ਦਿਨ ਨਿਸ਼ਾਨੇਬਾਜ਼ੀ ‘ਚ ਦੋ ਤਗਮੇ ਹਾਸਲ ਕੀਤੇ  ਹਾਲਾਂਕਿ ਮਹਿਲਾ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਇਹਨਾਂ ਖੇਡਾਂ ‘ਚ ਲਗਾਤਾਰ ਆਪਣੇ ਦੂਸਰੇ ਤਗਮੇ ਤੋਂ ਖੁੰਝ ਗਈ ਭਾਰਤ ਨੂੰ ਮੁਕਾਬਲਿਆਂ ਦੇ ਪਹਿਲੇ ਦਿਨ ਨਿਸ਼ਾਨੇਬਾਜ਼ੀ ‘ਚ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਦੇ ਤੌਰ ‘ਤੇ ਇਹਨਾਂ ਖੇਡਾਂ ਦਾ ਪਹਿਲਾ ਤਗਮਾ ਦਿਵਾਇਆ ਸੀ ਪਰ ਅਪੂਰਵੀ ਦੂਸਰੇ ਦਿਨ ਮਹਿਲਾਵਾਂ ਦੀ ਈਵੇਂਟ ‘ਚ ਆਪਣੇ ਨਿੱਜੀ ਤਗਮੇ ਤੋਂ ਖੁੰਝ ਗਈ ਉਸਨੂੰ ਫ਼ਾਈਨਲ ‘ਚ ਪਜਵਾਂ ਸਥਾਨ ਮਿਲਿਆ।

ਕੁਆਲੀਫਾਈਂਗ ਚ ਅੱਵਲ ਰਹਿਣ ਦੇ ਬਾਅਦ ਫਾਈਨਲ ਚ ਖੁੰਝੇ ਤਜ਼ਰਬੇਕਾਰ ਮਾਨਵਜੀਤ ਸਿੰਘ ਸੰਧੂ

25 ਸਾਲ ਦੀ ਅਪੂਰਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ‘ਚ ਇੱਕ ਸਮੇਂ ਤੀਸਰੇ ਸਥਾਨ ‘ਤੇ ਸੀ ਪਰ ਆਖ਼ਰੀ ਸ਼ਾੱਟ ‘ਚ ਉਹ 9.8 ਦਾ ਸਕੋਰ ਹੀ ਕਰ ਸਕੀ ਉਸ ਦੀ ਈਵੇਂਟ ਦਾ ਸੋਨ ਚੀਨ ਦੀ ਰੁਝੂ ਨੇ 250.0 ਦੇ ਸਕੋਰ ਨਾਲ ਏਸ਼ੀਅਨ ਗੇਮਜ਼ ਰਿਕਾਰਡ ਨਾਲ ਜਿੱਤਿਆ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ਦੇ ਫਾਈਨਲ ‘ਚ 31 ਸਾਲ ਦੇ ਦੀਪਕ ਨੇ 247.7 ਦਾ ਸਕੋਰ ਕਰਦੇ ਹੋਏ ਚਾਂਦੀ ਤਗਮਾ ਜਿੱਤਿਆ ਚੀਨ ਦੇ ਹਾਓਰਨ ਨੇ ਏਸ਼ੀਆਈ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ 249.1 ਦੇ ਸਕੋਰ ਨਾਲ ਸੋਨ ਤਗਮੇ ‘ਤੇ ਕਬਜਾ ਕੀਤਾ ਜਦੋਂਕਿ ਲਕਸ਼ੇ ਨੇ ਆਪਣੀ ਈਵੇਂਟ ‘ਚ 43 ਦੇ ਸਕੋਰ ਨਾਲ ਚਾਂਦੀ ਤਗਮਾ ਜਿੱਤਿਆ ਲਕਸ਼ੇ ਨੇ ਪੁਰਸ਼ ਟਰੈਪ ਈਵੇਂਟ 50 ‘ਚ 43 ਅੰਕ ਹਾਸਲ ਕੀਤੇ ਜਦੋਂਕਿ ਚੀਨੀ ਤਾਈਪੇ ਦੇ ਕੁੰਪੀ ਯਾਂਗ ਨੇ 48/50 ਦੇ ਨਾਲ ਸੋਨ ਤਗਮਾ ਆਪਣੇ ਨਾਂਅ ਕੀਤਾ।  ਤਜ਼ਰਬੇਕਾਰ ਮਾਨਵਜੀਤ ਸਿੰਘ ਸੰਧੂ ਟਰੈਪ ਈਵੇਂਟ ‘ਚ ਕੁਆਲੀਫਿਕੇਸ਼ਨ ‘ਚ ਅੱਵਲ ਰਹਿਣ ਦੇ ਬਾਵਜ਼ੂਦ ਫਾਈਨਲ ‘ਚ ਚੌਥੇ ਸਥਾਨ ‘ਤੇ ਰਹਿ ਗਏ।

ਇਹ ਵੀ ਪੜ੍ਹੋ : ਚਾਂਦਪੁਰਾ ਬੰਨ੍ਹ ਦਾ ਪਾੜ ਪੂਰਨ ਦਾ ਕੰਮ ਜਾਰੀ 

ਭਾਰਤੀ ਨਿਸ਼ਾਨੇਬਾਜ਼ ਰਵੀ ਹਾਲਾਂਕਿ ਕੁਆਲੀਫਾਈਂਗ ‘ਚ ਕੀਤੇ ਪਹਿਲੇ ਦਿਨ ਦੇ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕਿਆ ਅਤੇ 205.2 ਦੇ ਸਕੋਰ ਨਾਲ ਚੌਥੇ ਸਥਾਨ ‘ਤੇ ਰਹਿ ਕੇ ਤਗਮੇ ਤੋਂ ਖੁੰਝ ਗਏ ਜਦੋਂਕਿ ਚੀਨੀ ਤਾਈਪੇ ਦੇ ਸ਼ਾਓਚੁਆਨ ਲੂ ਨੇ 226.8 ਦੇ ਸਕੋਰ ਨਾਲ ਕਾਂਸੀ ‘ਤੇ ਕਬਜ਼ਾ ਕੀਤਾ ਦੋ ਸੀਰੀਜ ਬਾਅਦ ਰਵੀ 103.3 ਅੰਕ ਨਾਲ ਤੀਸਰੀ ਤੇ ਦੀਪ ਪੰਜਵੀਂ ਪੋਜ਼ੀਸ਼ਨ ‘ਤੇ ਸੀ ਤੀਸਰੀ ਸੀਰੀਜ਼ ‘ਚ ਹਰ ਸ਼ੂਟਰ ਨੇ ਪੰਜ-ਪੰਜ ਨਿਸ਼ਾਨੇ ਲਾਉਣੇ ਸਨ, ਜਿਸ ਵਿੱਚ ਰਵੀ ਚੰਗਾ ਪ੍ਰਦਰਸ਼ਨ ਕਰਨ ‘ਚ ਨਾਕਾਮ ਰਹੇ।

ਪਰ ਦੀਪਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਤਗਮੇ ‘ਤੇ ਨਿਸ਼ਾਨਾ ਲਗਾ ਗਏ 31 ਸਾਲ ਦੇ ਦੀਪਕ ਨੇ ਇਸ ਤੋਂ ਪਹਿਲਾਂ 2018 ਦੇ ਗੁਆਦਾਲਾਜਰਾ ‘ਚ ਹੋਏ ਆਈਐਸਐਸਐਫ ਵਿਸ਼ਵ ਕੱਪ ‘ਚ ਮੇਹੁਲੀ ਘੋਸ਼ ਨਾਲ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ ‘ਚ ਕਾਂਸੀ ਤਗਮਾ ਜਿੱਤਿਆ ਸੀ ਉਸ ਨੇ 2017 ਦੀਆਂ ਬ੍ਰਿਸਬੇਨ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਨਿੱਜੀ ਕਾਂਸੀ ਤਗਮਾ ਜਿੱਤਿਆ ਸੀ 2018 ਏਸ਼ੀਆਈ ਖੇਡਾਂ ‘ਚ ਇਹ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਹੈ।

ਦੀਪਕ ਕੁਮਾਰ ਮੇਰਠ ਦੇ ਬੈਂਸਾ ਪਿੰਡ ਦੇ ਰਹਿਣ ਵਾਲੇ ਹਨ ਉਹਨਾਂ ਦੇ ਪਿਤਾ ਅਜੇ ਕੁਮਰ ਇੱਕ ਕਿਸਾਨ ਹਨ, ਦੀਪਕ ਦੇ ਪਿਤਾ ਨੇ ਆਪਣੇ ਰਿਸ਼ਤੇਦਾਰਾਂ ਤੋਂ 1.80 ਲੱਖ ਰੁਪਏ ਉਧਾਰ ਮੰਗ ਕੇ ਬੇਟੇ ਨੂੰ ਰਾਈਫਲ ਦਿਵਾਈ ਸੀ ਦੀਪਕ ਨੇ ਚਾਂਦੀ ਤਗਮਾ ਜਿੱਤਣ ਤੋਂ ਬਾਅਦ ਕਿਹਾ ਕਿ ਜਦੋਂ ਮੈਂ ਮੁਕਾਬਲੇ ‘ਚ ਪਿੱਛੇ ਜਾ ਰਿਹਾ ਸੀ ਤਾਂ ਮੈਨੂੰ ਆਪਣੇ ਕੋਚ ਦੀ ਗੱਲ ਯਾਦ ਆਈ ਕਿ ਤੁਹਾਨੂੰ ਤੁਹਾਡੀ ਤਾਕਤ ਅਤੇ ਹੱਦਾਂ ਪਤਾ ਹਨ ਇਸ ਲਈ ਮੈਂ ਠਰੰਮ੍ਹਾ ਬਣਾਈ ਰੱਖਿਆ ਅਤੇ ਮੈਂ ਸਫ਼ਲ ਰਿਹਾ ਦੇਹਰਾਦੂਨ ਦੇ ਗੁਰੂਕੁਲ ‘ਚ ਪੜ੍ਹੇ ਦੀਪਕ ਸੰਸਕ੍ਰਿਤ ਦੇ ਮਾਹਿਰ ਹਨ। ਦੀਪਕ 18ਵੇਂ ਸ਼ਾੱਟ ਤੱਕ ਤਗਮੇ ਦੀ ਦੌੜ ‘ਚ ਨਹੀਂ ਸੀ ਪਰ ਇਸ ਤੋਂ ਬਾਅਦ ਉਸਨੇ 10.9 ਦਾ ਪਰਫੈਕਟ ਸਕੋਰ ਕਰਕੇ 247.7 ਅੰਕ ਨਾਲ ਤਗਮਾ ਜਿੱਤਿਆ। (Asian Games)

ਭਾਰਤ ਨੇ ਇੰਡੋਨੇਸ਼ੀਆ ਰੋਲਿਆ | Asian Games

ਪਿਛਲੀ ਚੈਂਪੀਅਨ ਭਾਰਤ ਨੇ ਬੇਰਹਿਮੀ ਦਾ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਇੰਡੋਨੇਸ਼ੀਆ ਨੂੰ ਏਸ਼ੀਆਈ ਖੇਡਾਂ ਦੇ ਹਾਕੀ ਮੁਕਾਬਲੇ ‘ਚ 17-0 ਨਾਲ ਰੋਲ ਦਿੱਤਾ ਭਾਰਤ ਨੇ ਆਪਣੇ ਖ਼ਿਤਾਬ ਬਚਾਓ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਅੱਧੇ ਸਮੇਂ ਤੱਕ ਪੂਲ ਏ ਦੇ ਇਸ ਮੁਕਾਬਲੇ ‘ਚ 9-0 ਦਾ ਵਾਧਾ ਬਣਾ ਲਿਆ ਸੀ ਭਾਰਤੀ ਮਹਿਲਾ ਟੀਮ ਨੇ ਵੀ ਕੱਲ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕਰਦੇ ਹੋਏ ਇੰਡੋਨੇਸ਼ੀਆ ਦੀ ਟੀਮ ਨੂੰ 8-0 ਨਾਲ ਹਰਾਇਆ ਸੀ ਭਾਰਤ ਨੇ ਪਹਿਲੇ ਹੀ ਮਿੰਟ ‘ਚ ਗੋਲਾਂ ਦੀ ਸ਼ੁਰੂਆਤ ਕੀਤੀ ਅਤੇ 54ਵੇਂ ਮਿੰਟ ਤੱਕ ਜਾਂਦੇ ਜਾਂਦੇ 17 ਗੋਲ ਕਰ ਦਿੱਤੇ ਭਾਰਤ ਦੀ ਜਿੱਤ ‘ਚ ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ ਅਤੇ ਮਨਦੀਪ ਸਿੰਘ ਨੇ 3-3 ਗੋਲ ਕੀਤੇ ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਭਾਰਤ ਦੇ ਪਹਿਲੇ ਦੋ ਗੋਲ ਤਿੰਨ ਮਿੰਟ ਦੇ ਅੰਦਰ ਪੈਨਲਟੀ ਕਾਰਨਰ ‘ਤੇ ਕੀਤੇ। (Asian Games)

ਰਾਮਕੁਮਾਰ, ਪ੍ਰਜਨੇਸ਼, ਅੰਕਿਤਾ, ਕਰਮਨ ਪ੍ਰੀ ਕੁਆਰਟ ‘ਚ

ਭਾਰਤ ਦੀ ਟੈਨਿਸ ‘ਚ ਤਗਮਾ ਆਸ ਰਾਮਕੁਮਾਰ ਰਾਮਨਾਥਨ, ਪ੍ਰਜਨੇਸ਼ ਗੁਣੇਸ਼ਵਰਨ, ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਡੀ ਨੇ Âੇਸ਼ੀਆਈ ਖੇਡਾਂ ਦੇ ਸਿੰਗਲ ਟੈਨਿਸ ਮੁਕਾਬਲਿਆਂ ਦੇ ਪ੍ਰੀ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਰਾਮਕੁਮਾਰ ਨੇ ਹਾਂਗਕਾਂਗ ਦੇ ਵੋਂਗ ਹਾਂਗ ਕਿਟ ਨੂੰ 6-0, 7-6 ਨਾਲ ਹਰਾਇਆ ਜਦੋਂਕਿ ਪ੍ਰਜਨੇਸ਼ ਨੇ ਇੰਡੋਨੇਸ਼ੀਆ ਦੇ ਫਿਤਿਆਦੀ ਨੂੰ 6-2, 6-0 ਨਾਲ ਸੌਖੀ ਮਾਤ ਦਿੱਤੀ ਅੰਕਿਤਾ ਰੈਨਾ ਨੇ ਇੰਡੋਨੇਸ਼ੀਆ ਦੀ ਬੀਟਰਾਈਸ ਨੂੰ 6-2, 6-4 ਨਾਲ ਹਰਾਇਆ ਕਰਮਨ ਨੇ ਮੰਗੋਲੀਆ ਦੀ ਜਾਰਗਲ ਨੂੰ 6-1, 6-0 ਨਾਲ ਹਰਾਇਆ ਮਹਿਲਾ ਡਬਲਜ਼ ‘ਚ ਅੰਕਿਤਾ ਅਤੇ ਪ੍ਰਾਰਥਨਾ ਥੋਂਬਰੇ ਨੇ ਪਾਕਿਸਤਾਨ ਦੀ ਜੋੜੀ ਸਾਰਾਹ ਖਾਨ ਅਤੇ ਉਸ਼ਾਨਾ ਨੂੰ ਕੋਈ ਮੌਕਾ ਦਿੱਤੇ ਬਿਨਾਂ 6-0, 6-0 ਨਾਲ ਮਾਤ ਦਿੱਤੀ ਪੁਰਸ਼ ਡਬਲਜ਼ ‘ਚ ਰਾਮਕੁਮਾਰ ਅਤੇ ਸੁਮਿਤ ਨਾਗਲ ਨੇ ਨੇਪਾਲ ਦੇ ਸਮਰਕਸ਼ੇ ਅਤੇ ਅਭਿਸ਼ੇਕ ਬਸਤੋਲਾ ਨੂੰ 6-1, 6-1 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ।

ਪੁਰਸ਼ਾਂ ਨੂੰ ਮਿਲੀ ਇਤਿਹਾਸਕ ਹਾਰ

ਸੱਤ ਵਾਰ ਦੀ ਚੈਂਪੀਅਨ ਅਤੇ ਵਿਸ਼ਵ ਜੇਤੂ ਭਾਰਤੀ ਪੁਰਸ਼ ਕਬੱਡੀ ਟੀਮ ਨੂੰ ਇੱਥੇ ਗਰੁੱਪ ਮੈਚ ‘ਚ ਦੱਖਣੀ ਕੋਰੀਆ ਦੀ ਟੀਮ ਨੇ ਹਰਾ ਕੇ ਵੱਡਾ ਉਲਟਫੇਰ ਦਾ ਨਤੀਜਾ ਦਿੱਤਾ ਹੁਣ ਤੱਕ ਦੇ ਏਸ਼ੀਆਈ ਇਤਿਹਾਸ ‘ਚ ਅਜੇਤੂ ਭਾਰਤ ਨੂੰ ਪਹਿਲੀ ਵਾਰ ਇਹਨਾਂ ਖੇਡਾਂ ‘ਚ ਕਬੱਡੀ ਮੁਕਾਬਲੇ ‘ਚ ਹਾਰ ਝੱਲਣੀ ਪਈ ਹੈ ਭਾਰਤ ਨੂੰ ਆਪਣੇ ਗਰੁੱਪ ਦੇ ਤੀਜੇ ਮੈਚ ‘ਚ ਦੱਖਣੀ ਕੋਰੀਆ ਨੇ ਸਿਰਫ਼ ਇੱਕ ਅੰਕ ਦੇ ਫ਼ਰਕ 24-23 ਨਾਲ ਹਰਾ ਦਿੱਤਾ ਹਾਲਾਂਕਿ ਇਸ ਨਾਲ ਭਾਰਤ ਦੀਆਂ ਸੈਮੀਫਾਈਨਲ ਦੀਆਂ ਆਸਾਂ ਨੂੰ ਜ਼ਿਆਦਾ ਅਸਰ ਨਹੀਂ ਪਵੇਗਾ ਭਾਰਤ ਦਾ ਚੌਥਾ ਮੁਕਾਬਲਾ ਥਾਈਲੈਂਡ ਨਾਲ ਹੋਵੇਗਾ ।

ਸਿੰਧੂ ਜਿੱਤੀ, ਭਾਰਤ ਹਾਰਿਆ

ਸਟਾਰ ਸ਼ਟਲਰ ਪੀਵੀ ਸਿੰਧੂ ਦਾ ਇੱਕੋ ਇੱਕ ਹਿਮਤੀ ਪ੍ਰਦਰਸ਼ਨ ਭਾਰਤੀ ਮਹਿਲਾ ਬੈਡਮਿੰਟਨ ਟੀਮ ਦੀ ਜਿੱਤ ਲਈ ਨਾਕਾਫ਼ੀ ਸਾਬਤ ਹੋਇਆ ਅਤੇ ਉਸਨੂੰ ਬੈਡਮਿੰਟਨ ਟੀਮ ਈਵੇਂਟ ‘ਚ ਜਾਪਾਨ ਹੱਥੋਂ ਕੁਆਰਟਰਫਾਈਨਲ ‘ਚ 1-3 ਨਾਲ ਹਾਰ ਝੱਲਣੀ ਪਈ ਬੈਸਟ ਆਫ਼ ਫਾਈਵ ਦੇ ਇਸ ਟੂਰਨਾਮੈਂਟ ‘ਚ ਓਲੰਪਿਕ ਤਗਮਾ ਜੇਤੂ ਸਿੰਧੂ ਹੀ ਭਾਰਤ ਲਈ ਇੱਕੋ ਇੱਕ ਅੰਕ ਹਾਸਲ ਕਰ ਸਕੀ ਸਿੰਧੂ ਨੇ ਵਿਸ਼ਵ ਦੀ ਦੂਸਰੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁਚੀ ਨੂੰ ਲਗਾਤਾਰ ਗੇਮਾਂ ‘ਚ 21-18, 21-19 ਨਾਲ ਹਰਾ ਕੇ ਭਾਰਤ ਨੂੰ ਵਾਧਾ ਦਿਵਾਇਆ।

ਪਰ ਮਹਿਲਾ ਡਬਲਜ਼ ‘ਚ ਦੋਵੇਂ ਜੋੜੀਆਂ ਅਸ਼ਵਨੀ ਪੋਨੱਪਾ-ਸਿੰਧੂ ਅਤੇ ਸਿੱਕੀ-ਆਰਤੀ ਦੀਆਂ ਹਾਰਾਂ ਨੇ ਭਾਰਤ ਨੂੰ ਬਾਹਰ ਕਰ ਦਿੱਤਾ ਦੂਸਰੇ ਸਿੰਗਲ ਮੈਚ ‘ਚ ਸਾਇਨਾ ਨੇ ਫਿਰ ਫ਼ੈਸਲਾਕੁੰਨ ਮੈਚ ‘ਚ ਕਾਫ਼ੀ ਸੰਘਰਸ਼ ਕੀਤਾ ਪਰ ਜਾਪਾਨ ਦੀ ਨੋਜੋਮੀ ਓਕੁਹਾਰਾ ਨੇ ਉਸਨੂੰ 21-11, 23-25, 21-16 ਨਾਲ ਅਹਿਮ ਮੈਚ ‘ਚ ਹਰਾ ਕੇ ਭਾਰਤ ਨੂੰ ਉਸਦੇ ਦੂਸਰੇ ਅੰਕ ਤੋਂ ਵਾਂਝਾ ਕਰ ਦਿੱਤਾ ਇਸ ਤੋਂ ਪਹਿਲਾਂ ਪੁਰਸ਼ ਬੈਡਮਿੰਟਨ ਟੀਮ ਨੇ ਮਾਲਦੀਵ ਨੂੰ 3-0 ਨਾਲ ਹਰਾ ਕੇ ਕੁਆਰਟਫਾਈਨਲ ‘ਚ ਪ੍ਰਵੇਸ਼ ਕੀਤਾ ਸੀ ਜਿੱਥੇ ਉਹਨਾਂ ਦਾ ਸਾਹਮਣਾ ਮੇਜ਼ਬਾਨ ਇੰਡੋਨੇਸ਼ੀਆ ਨਾਲ ਹੋਵੇਗਾ।

ਬਾਸਕਿਟਬਾੱਲ ਟੀਮ ਦੀ ਤੀਸਰੀ ਹਾਰ

ਭਾਰਤੀ ਮਹਿਲਾ ਬਾਸਕਿਟਬਾੱਲ ਟੀਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਦੁਹਰਾਉਂਦੇ ਹੋਏ ਲਗਾਤਾਰ ਆਪਣੀ ਤੀਸਰੀ ਹਾਰ ਦਰਜ ਕੀਤੀ ਜਿੱਥੇ ਉਸਨੂੰ ਸਾਂਝੀ ਕੋਰਿਆਈ ਟੀਮ ਨੇ 105-54 ਨਾਲ ਰੋਲ ਦਿੱਤਾ ਏਸ਼ੀਆਡ ‘ਚ ਮਹਿਲਾਵਾਂ ਦੀ ਬਾਸਕਿਟਬਾਲ 5ਗੁਣਾ5 ਈਵੇਂਟ ‘ਚ ਭਾਰਤੀ ਟੀਮ ਨੂੰ ਹੁਣ ਤੱਕ ਆਪਣੇ ਤਿੰਨੇ ਮੈਚਾਂ ‘ਚ ਹਾਰ ਝੱਲਣੀ ਪਈ ਹੈ ਉਸਨੂੰ ਇਸ ਤੋਂ ਪਹਿਲਾਂ ਚੀਨੀ ਤਾਈਪੇ ਨੇ 61-84 ਅਤੇ ਕਜ਼ਾਖ਼ਿਸਤਾਨ ਨੇ 61-79 ਨਾਲ ਹਰਾਇਆ ਸੀ ਇਹ ਸਾਂਝੇ ਕੋਰੀਆ ਦੀ ਤਿੰਨ ਮੈਚਾਂ ‘ਚ ਦੂਸਰੀ ਜਿੱਤ ਸੀ ਤਾਈਪੇ ਦੀ ਟੀਮ ਫਿਲਹਾਲ ਪੂਲ ‘ਚ ਸਾਰੇ ਮੈਚ ਜਿੱਤ ਕੇ ਅੱਵਲ ਹੈ ਜਦੋਂਕਿ ਸਾਂਝਾ ਕੋਰੀਆ ਦੂਸਰੇ ਅਤੇ ਕਜ਼ਾਖਿਸਤਾਨ ਤੀਸਰੇ ਸਥਾਨ ‘ਤੇ ਹੈ ਭਾਰਤ ਪੂਲ ‘ਚ ਚੌਥੇ ਅਤੇ ਇੰਡੋਨੇਸ਼ੀਆ ਪੰਜਵੇਂ ਸਥਾਨ ‘ਤੇ ਹੈ। (Asian Games)

ਭਾਰਤੀ ਮਹਿਲਾ ਕਬੱਡੀ ਦੀ ਲਗਾਤਾਰ ਦੂਸਰੀ ਜਿੱਤ | Asian Games

ਪਿਛਲੀ ਚੈਂਪੀਅਨ ਭਾਰਮੀ ਮਹਿਲਾ ਕਬੱਡੀ ਟੀਮ ਨੇ ਥਾਈਲੈਂਡ ਵਿਰੁੱਧ ਗਰੁੱਪ ਏ ਦੇ ਮੁਕਾਬਲੇ ‘ਚ 33-23 ਨਾਲ ਜਿੱਤ ਦਰਜ ਕੀਤੀ ਜੋ ਉਸਦੀ ਏਸ਼ੀਆਈ ਖੇਡਾਂ ‘ਚ ਕਬੱਡੀ ਈਵੇਂਟ  ‘ਚ ਲਗਾਤਾਰ ਦੂਸਰੀ ਜਿੱਤ ਹੈ ਭਾਰਤੀ ਟੀਮ ਨੇ ਦੋ ਵਾਰ ਥਾਈ ਟੀਮ ਨੂੰ ਆਲ ਆਊਟ ਕੀਤਾ ਅਤੇ ਪੰਜ ਬੋਨਸ ਅੰਕ ਜਿੱਤੇ ਇਸ ਤੋਂ ਪਹਿਲਾਂ ਭਾਰਤ ਨੇ ਜਾਪਾਨ ਨੂੰ ਪਹਿਲੇ ਮੈਚ ‘ਚ 43-12 ਨਾਲ ਹਰਾਇਆ ਸੀ ਗਰੁੱਪ ਦੀਆਂ ਹੋਰ ਟੀਮਾਂ ਇੰਡੋਨੇਸ਼ੀਆ ਅਤੇ ਸ਼੍ਰੀਲੰਕਾ ਹਨ ਅਤੇ ਭਾਰਤ ਅੱਜ ਪਹਿਲਾਂ ਸ਼੍ਰੀਲੰਕਾ ਅਤੇ ਇਸ ਦਿਨ ਦੂਸਰੇ ਮੈਚ ‘ਚ ਇੰਡੋਨੇਸ਼ੀਆ ਨਾਲ ਖੇਡੇਗਾ ਹੋਰ ਗਰੁੱਪ ‘ਚ ਈਰਾਨ ਨੇ ਦੋਵੇਂ ਮੈਚ ਜਿੱਤੇ ਹਨ ਅਤੇ ਉਸਦਾ ਇੱਕ ਮੈਚ ਬਾਕੀ ਹੈ ਤਾਈਪੇ ਅਤੇ ਕੋਰੀਆ ਨੇ ਇੱਕ-ਇੱਕ ਮੈਚ ਜਿੱਤੇ ਹਨ।