ਵਿਰਾਟ-ਰਹਾਣੇ ਨੇ ਸੰਕਟ ਟਾਲਿਆ, ਪਰ ਸੈਂਕੜਿਆਂ ਤੋਂ ਖੁੰਝੇ

ਦੋਵਾਂ ਦਰਮਿਆਨ 159 ਦੌੜਾਂ ਦੀ ਭਾਈਵਾਲੀ | Virat Kohli

  • ਭਾਰਤੀ ਟੀਮ ‘ਚ ਤਿੰਨ ਬਦਲਾਅ | Virat Kohli

ਨਾਟਿੰਘਮ, (ਏਜੰਸੀ)। ਕਪਤਾਨ ਵਿਰਾਟ ਕੋਹਲੀ (97) ਅਤੇ ਉਪਕਪਤਾਨ ਅਜਿੰਕਾ ਰਹਾਣੇ (81) ਦੀਆਂ ਸ਼ਾਨਦਾਰ ਪਾਰੀਆਂ ਅਤੇ ਦੋਵਾਂ ਦਰਮਿਆਨ ਚੌਥੀ ਵਿਕਟ ਲਈ 159 ਦੌੜਾਂ ਦੀ ਜ਼ਿੰਮ੍ਹੇਦਾਰਾਨਾ ਭਾਈਵਾਲੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਤੀਸਰੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ‘ਤੇ 307 ਦੌੜਾਂ ਦਾ ਸਨਮਾਨਜਨਕ ਸਕੋਰ ਬਣਾ ਲਿਆ।

ਲੰਚ ਤੱਕ 82 ਦੌੜਾਂ ‘ਤੇ 3 ਵਿਕਟਾਂ ਗੁਆ ਕੇ ਸੀ ਸੰਕਟ ‘ਚ ਭਾਰਤ

ਵਿਰਾਟ ਅਤੇ ਰਹਾਣੇ ਦੋਵੇਂ ਹੀ ਸੈਂਕੜੇ ਦੇ ਕਰੀਬ ਜਾ ਕੇ ਖੁੰਝ ਗਏ ਵਿਰਾਟ ਜ਼ਿਆਦਾ ਬਦਕਿਸਮਤ ਰਿਹਾ ਅਤੇ ਨਰਵਸ ਨਾਈਂਟੀਜ਼ ਦਾ ਸਿਕਾਰ ਹੋ ਗਿਆ ਪਰ ਦੋਵਾਂ ਬੱਲੇਬਾਜ਼ਾਂ ਨੇ ਭਾਰਤ ਨੂੰ 3 ਵਿਕਟਾਂ ‘ਤੇ 82 ਦੀ ਨਾਜ਼ੁਕ ਹਾਲਤ ਤੋਂ ਉਭਾਰ ਲਿਆ ਭਾਰਤ ਨੇ ਟਾਸ ਹਾਰਨ ਤੋਂ ਬਾਅਦ ਪਹਿਲੀ ਵਿਕਟ ਲਈ 60 ਦੌੜਾਂ ਦੀ ਚੰਗੀ ਸ਼ੁਰੂਆਤ ਕੀਤੀ ਪਰ ਫਿਰ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਸਿਰਫ਼ 22 ਗੇਂਦਾਂ ‘ਦੇ ਫ਼ਰਕ ‘ਚ ਭਾਰਤ ਦੀਆਂ ਤਿੰਨ ਵਿਕਟਾਂ ਝਟਕਾ ਕੇ ਭਾਰਤ ਨੂੰ ਖ਼ਤਰੇ ‘ਚ ਪਾ ਦਿੱਤਾ ਹਾਲਾਂਕਿ ਕਪਤਾਨ ਅਤੇ ਉਪ ਕਪਤਾਨ ਨੇ ਦੂਸਰੇ ਸੈਸ਼ਨ ‘ਚ ਟੀਮ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਦੋਵਾਂ ਨੇ ਇੰਗਲੈਂਡ ਨੂੰ ਹਾਵੀ ਹੋਣ ਤੋਂ ਰੋਕ ਦਿੱਤਾ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਰਹਾਣੇ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ। (Virat Kohli)

ਵਿਰਾਟ ਦੀ ਵਿਕਟ ਡਿੱਗਣ ਤੋਂ ਬਾਅਦ ਹਾਰਦਿਕ ਪਾਂਡਿਆ ਅਤੇ ਆਪਣਾ ਪਹਿਲਾ ਟੈਸਟ ਖੇਡ ਰਹੇ ਰਿਸ਼ਭ ਪੰਤ ਨੇ ਮੋਰਚਾ ਸੰਭਾਲਿਆ ਅਤੇ ਛੇਵੀ. ਵਿਕਟ ਲਈ 28 ਦੌੜਾਂ ਦੀ ਸੰਘਰਸ਼ਪੂਰਨ ਭਾਈਵਾਲੀ ਕੀਤੀ ਪਰ ਦਿਨ ਦੇ 87ਵੇਂ ਓਵਰ ਦੀ ਆਖ਼ਰੀ ਗੇਂਦ ਂਤੇ ਐਂਡਰਸਨ ਨੇ ਪਾਂਡਿਆ ਨੂੰ ਸਲਿੱਪ ਂਚ ਬਟਲਰ ਹੱਥੋਂ ਕੈਚ ਕਰਵਾ ਦਿੱਤਾ ਅਤੇ ਇਸ ਦੇ ਨਾਲ ਹੀ ਪਹਿਲੇ ਦਿਨ ਦੀ ਖੇਡ ਖ਼ਤਮ ਹੋ ਗਈ।ਨਾਬਾਦ ਰਹੇ  ਪੰਤ ਨੇ ਕਾਫ਼ੀ ਆਤਮਵਿਸ਼ਵਾਸ ਅਤੇ ਸਹੀ ਤਕਨੀਕ ਦਿਖਾਈ।

ਧਵਨ ਅਤੇ ਰਾਹੁਲ ਨੇ ਚੰਗੀ ਸ਼ੁਰੂਆਤ ਦਿੱਤੀ

ਭਾਰਤ ਨੂੰ ਸ਼ਿਖਰ ਧਵਨ ਅਤੇ ਕੇਐਲਰਾਹੁਲ ਨੇ ਚੰਗੀ ਸ਼ੁਰੂਆਤ ਦਿੱਤੀ ਪਰ ਜਦੋਂ ਟੀਮ ਮਜ਼ਬੂਤ ਸਥਿਤੀ ਵੱਲ ਵਧਦੀ ਦਿਸੀ ਤਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਲੰਚ ਤੋਂ ਕੁਝ ਸਮਾਂ ਪਹਿਲਾਂ ਤਿੰਨ ਵਿਕਟਾਂ ਝਟਕ ਦਿੱਤੀਆਂ ਅਤੇ ਭਾਰਤ ਨੂੰ ਲੰਚ ਦੇ ਸਮੇਂ ਤੱਕ 82 ਦੌੜਾਂ ‘ਤੇ 3 ਵਿਕਟਾਂ ਦੇ ਨੁਕਸਾਨ ਨਾਲ ਸੰਘਰਸ਼ ਕਰਨ ‘ਤੇ ਲਾ ਦਿੱਤਾ ਪਰ ਅਗਲੇ ਸੈਸ਼ਨ ‘ਚ ਭਾਰਤ ਨੇ ਚਾਹ ਤੱਕ ਬਿਨਾਂ ਵਿਕਟ ਗੁਆਇਆਂ 189 ਦੌੜਾਂ ਬਣਾ ਲਈਆਂ ਇਸ ਟੈਸਟ ਲੜੀ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੇਸ਼ਨ ‘ਚ ਕੋਈ ਵਿਕਟ ਨਹੀਂ ਡਿੱਗੀ ਹੈ।

ਵਿਰਾਟ ਨੇ ਟੀਮ ‘ਚ ਤਿੰਨ ਬਦਲਾਅ ਕੀਤੇ ਹਨ ਅਤੇ ਮੱਧਮ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਚਾਈਨਾਮੈਨ ਕੁਲਦੀਪ ਯਾਦਵ ਦੀ ਜਗ੍ਹਾ, ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕਾਰਤਿਕ  ਅਤੇ ਓਪਨਿੰਗ ‘ਚ ਸ਼ਿਖਰ ਧਵਨ ਨੂੰ ਮੁਰਲੀ ਵਿਜੇ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਕਪਤਾਨ ਵਿਰਾਟ ਨੇ ਪੰਤ ਨੂੰ ਉਸਦੀ ਟੈਸਟ ਸ਼ੁਰੂਆਤ ਕਰਨ ਲਈ ਕੈਪ ਦਿੱਤੀ।