ਹਾਲੇਪ ਲਗਾਤਾਰ ਅੱਠ ਜਿੱਤਾਂ ਨਾਲ ਸਿਨਸਿਨਾਟੀ ਸੈਮੀ ‘ਚ

ਇੱਕੋ ਦਿਨ ਜਿੱਤੇ ਦੋ ਅਹਿਮ ਮੁਕਾਬਲੇ | Simona Halep

  • ਪਿਛਲੇ ਹਫ਼ਤੇ ਰੋਜ਼ਰਸ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਹਾਰੀ | Simona Halep

ਸਿਨਸਿਨਾਟੀ, (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਇੱਕੋ ਦਿਨ ਪਹਿਲਾਂ ਅਸ਼ਲੇ ਬਾਰਟੀ ਅਤੇ ਫਿਰ ਲੇਸਿਆ ਸੁਰੇਂਕੋ ਵਿਰੁੱਧ ਦੋ ਅਹਿਮ ਮੁਕਾਬਲੇ ਜਿੱਤਦਿਆਂ ਮੀਂਹ ਪ੍ਰਭਾਵਿਤ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਹਾਲੇਪ ਹੁਣ ਫਾਈਨਲ ‘ਚ ਪ੍ਰਵੇਸ਼ ਕਰਨ ਲਈ ਆਰਿਆਨਾ ਸਬਾਲੇਂਕੋ ਵਿਰੁੱਧ ਖੇਡੇਗੀ ਬੇਲਾਰੂਸ ਦੀ ਗੈਰ ਦਰਜਾ ਸਬਾਲੇਂਕੋ ਨੇ 10 ਬ੍ਰੇਕ ਅੰਕ ਬਚਾਉਂਦਿਆਂ ਅਮਰੀਕਾ ਦੀ ਮੈਡੀਸਨ ਕੀਜ਼ ਨੂੰ ਲਗਾਤਾਰ ਸੈੱਟਾਂ ‘ਚ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। (Simona Halep)

ਹਾਲੇਪ ਨੇ ਦਿਨ ਦੇ ਪਹਿਲੇ ਮੈਚ ‘ਚ ਬਾਰਟੀ ਨੂੰ 7-5, 6-4 ਨਾਲ ਹਰਾਇਆ ਜਦੋਂਕਿ ਸੁਰੇਂਕੋ ਨੂੰ 6-4, 6-1 ਨਾਲ ਹਰਾ ਕੇ ਲਗਾਤਾਰ ਅੱਠ ਮੈਚ ਜਿੱਤਣ ਦੀ ਪ੍ਰਾਪਤੀ ਦਰਜ ਕਰ ਲਈ ਸੁਰੇਂਕੋ ਕੋਲ ਹਾਲਾਂਕਿ ਪਹਿਲੇ ਸੈੱਟ ਤੀਹਰੇ ਬ੍ਰੇਕ ਅੰਕ ਸਨ ਅਤੇ ਉਹ 5-1 ਤੋਂ ਅੱਗੇ ਸੀ ਪਰ ਉਹ ਫਾਇਦਾ ਨਹੀਂ ਲੈ ਸਕੀ ਰੋਮਾਨਿਆਈ ਖਿਡਾਰੀ ਨੇ ਪੱਛੜਨ ਤੋਂ ਬਾਅਦ ਫਿਰ 12 ਵਿੱਚੋਂ ਆਖ਼ਰੀ 11 ਗੇਮ ਜਿੱਤਦਿਆਂ ਪਹਿਲਾ ਸੱੈਟ ਜਿੱਤਿਆ ਅਤੇ ਦੂਸਰੇ ਸੱੈਟ ‘ਚ ਇੱਕਤਰਫ਼ਾ ਜਿੱਤ ਦਰਜ ਕੀਤੀ ਉਹ ਪਿਛਲੇ ਹਫ਼ਤੇ ਰੋਜ਼ਰਸ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਹਾਰੀ ਹੈ ਹਾਲੇਪ ਨੇ ਕਿਹਾ ਕਿ ਮੇਰੇ ਲਈ ਦਿਨ ਮੁਸ਼ਕਲ ਸੀ ਮੈਂ ਬਹੁਤ ਥੱਕ ਗਈ ਹਾਂ ਪਰ ਖੁਸ਼ ਹਾਂ ਕੁੱਲ 200 ਅਥਲੀਟਾਂ ‘ਚ ਭਾਰਤ ਦੇ 25 ਅਥਲੀਟ ਭਾਗ ਲੈਣਗੇ ਜਿਸ ਵਿੱਚ ਸਭ ਤੋਂ ਉਮਰਦਰਾਜ 79 ਸਾਲ ਦੀ ਮਹਿਲਾ ਰੀਟਾ ਚੌਕਸੀ ਹੈ।