ਵਿਧਾਨ ਸਭਾ ਚੋਣਾਂ: ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ’ਤੇ ਦਰਜ ਕੇਸਾਂ ’ਤੋਂ ਸਾਧ-ਸੰਗਤ ’ਚ ਭਾਰੀ ਨਰਾਜ਼ਗੀ

Eletion

ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ’ਤੇ ਦਰਜ ਕੇਸਾਂ ’ਤੋਂ ਸਾਧ-ਸੰਗਤ ’ਚ ਭਾਰੀ ਨਰਾਜ਼ਗੀ

(ਸੱਚ ਕਹੂੰ ਨਿਊਜ਼) ਬਠਿੰਡਾ। ਪੰਜਾਬ ਵਿਧਾਨ ਸਭਾ ਚੋਣਾਂ (Vidhan Sabha elections) ਦਾ ਪ੍ਰਚਾਰ ਆਪਣੇ ਅਖਰੀਲੇ ਦੌਰ ’ਚ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਪਾਰਟੀਆਂ ਦੇ ਕੌਮੀ ਆਗੂ ਆਪਣੀ ਪੂਰੀ ਤਾਕਤ ਝੋਕ ਰਹੇ ਹਨ ਉੱਧਰ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦੇ ਵੋਟ ਬੈਂਕ ਦੀ ਚਰਚਾ ਵੀ ਜ਼ੋਰਾਂ-ਸ਼ੋਰਾਂ ’ਤੇ ਹੈ। ਸਾਧ-ਸੰਗਤ ਰਾਜਨੀਤਿਕ ਵਿੰਗ ਵੀ ਵੋਟਾਂ ਸਬੰਧੀ ਫੈਸਲਾ ਲੈਣ ਲਈ ਪੂਰੀ ਤਰ੍ਹਾਂ ਸਰਗਰਮ ਹੈ ।

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੀ ਵੋਟ ਨੂੰ ਪੰਜਾਬ ’ਚ ਫੈਸਲਾਕੁੰਨ ਵੋਟ ਮੰਨਿਆ ਜਾਂਦਾ ਹੈ ਜਿਹੜੀ ਪਾਸਾ ਪਲਟ ਦਿੰਦੀ ਹੈ। ਇਨ੍ਹਾਂ ਚੋਣਾਂ ’ਚ ਸਾਧ-ਸੰਗਤ ਪਹਿਲਾਂ ਵਾਂਗ ਹੀ ਵਿੰਗ ਦੇ ਫੈਸਲੇ ਅਨੁਸਾਰ ਵੋਟ ਪਾਉਣ ਲਈ ਪੱਬਾਂਭਾਰ ਹੈ। ਇਹ ਵੀ ਚਰਚਾ ’ਚ ਹੈ ਕਿ ਪੰਜਾਬ ਦੀ ਸਾਧ-ਸੰਗਤ ਪਿਛਲੇ ਸਾਲਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਕਈ ਡੇਰਾ ਸ਼ਰਧਾਲੂਆਂ ’ਤੇ ਬੇਅਦਬੀ ਦੇ ਮਾਮਲੇ ਦਰਜ ਹੋਣ ਕਾਰਨ ਬੇਹੱਦ ਦੁਖੀ ਹਨ। ਡੇਰਾ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਉਨ੍ਹਾਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ ਮੜ੍ਹ ਦਿੱਤੇ ਗਏ ਜਿਨ੍ਹਾਂ ਨੂੰ ਡੇਰਾ ਸ਼ਰਧਾਲੂ ਦਿਲੋਂ ਆਦਰ ਹੀ ਨਹੀਂ ਦਿੰਦੇ ਸਗੋਂ ਸ਼ਰਧਾ ਰੱਖਦੇ ਹਨ ਅਤੇ ਆਪਣੇ ਦੁਖ-ਸੁੱਖ ਦੇ ਕਾਰਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਕਰਦੇ ਹਨ।

ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ’ਤੇ ਦਰਜ ਕੇਸਾਂ ’ਤੋਂ ਸਾਧ-ਸੰਗਤ ’ਚ ਭਾਰੀ ਨਰਾਜ਼ਗੀ

ਉਨ੍ਹਾਂ ਇਹ ਵੀ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਡੇਰਾ ਸ਼ਰਧਾਲੂਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਹੋਰਨਾਂ ਧਰਮਾਂ ਦੇ ਪਵਿੱਤਰ ਗ੍ਰੰਥਾਂ ਪ੍ਰਤੀ ਸ਼ਰਧਾ ਪੈਦਾ ਹੋਈ ਹੈ। ਪੂਜਨੀਕ ਗੁਰੂ ਜੀ ’ਤੇ ਬੇਅਦਬੀ ਦੇ ਦੋਸ਼ ਲਾਉਣੇ ਇੱਕ ਬਹੁਤ ਵੱਡੀ ਸਾਜਿਸ਼ ਅਤੇ ਸਿਆਸੀ ਚਾਲ ਹੈ ਸ਼ਰਧਾਲੂਆਂ ਨੇ ਕਿਹਾ ਕਿ ਸੀਬੀਆਈ ਵੀ ਡੇਰਾ ਸ਼ਰਧਾਲੂਆਂ ਨੂੰ ਗਿ੍ਰਫ਼ਤਾਰ ਕਰਕੇ ਅਤੇ ਹਰ ਤਰ੍ਹਾਂ ਦੇ ਵਿਗਿਆਨਕ ਟੈਸਟ ਕਰਕੇ ਅਤੇ ਇਲਾਕੇ ਭਰ ’ਚੋਂ ਵੱਡੇ ਪੱਧਰ ’ਤੇ ਲੋਕਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰਕੇ ਡੇਰਾ ਸ਼ਰਧਾਲੂਆਂ ਨੂੰ ਨਿਰਦੋਸ਼ ਕਰਾਰ ਦੇ ਚੁੱਕੀ ਹੈ। ਫਿਰ ਵੀ ਸਿਆਸੀ ਫਾਇਦੇ ਲਈ ਡੇਰਾ ਸ਼ਰਧਾਲੂਆਂ ’ਤੇ ਬੇਬੁਨਿਆਦ ਮੁਕੱਦਮੇ ਮੜ੍ਹੇ ਗਏ ਉਨ੍ਹਾਂ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਕਈ ਡੇਰਾ ਸ਼ਰਧਾਲੂਆਂ ਨੂੰ ਇਸ ਝੂਠੇ ਮਾਮਲੇ ’ਚ ਕਤਲ ਵੀ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਇਸ ਸਾਰੇ ਮਾਮਲੇ ਨੂੰ ਸਿਆਸੀ ਕਰਾਰ ਦੇ ਕੇ ਇਹ ਵੀ ਕਹਿੰਦੇ ਹਨ ਕਿ ਉਹ ਇਸ ਵਾਰ ਚੋਣਾਂ ’ਚ ਬੇਅਦਬੀ ਦੇ ਮਾਮਲੇ ’ਚ ਡੇਰਾ ਪ੍ਰੇਮੀਆਂ ’ਤੇ ਦਰਜ ਝੂਠੇ ਮੁਕੱਦਮਿਆਂ ਨੂੰ ਪੂਰੀ ਤਰ੍ਹਾਂ ਵਿਚਾਰਨਗੇ ਸ਼ਰਧਾਲੂਆਂ ਨੇ ਆਖਿਆ ਕਿ ਕੁਝ ਆਗੂਆਂ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸੱਚਾ ਸੌਦਾ ਬਾਰੇ ਬੇਹੱਦ ਮੰਦੀ ਭਾਸ਼ਾ ਬੋਲੀ ਹੈ ਜਿਸ ਨਾਲ ਸ਼ਰਧਾਲੂਆਂ ਦੇ ਦਿਲ ਨੂੰ ਭਾਰੀ ਠੇਸ ਪਹੁੰਚੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ