ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅਬੋਹਰ ਪੁੱਜੇ

ਚੌਧਰੀ ਰਾਏ ਸਿੰਘ ਭਾਦੂ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਦਿਲਾਸਾ

  • ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਉਪ ਰਾਸ਼ਟਰਪਤੀ ਦਾ ਨਿੱਘਾ ਸਵਾਗਤ

(ਸੁਧੀਰ ਅਰੋੜਾ) ਅਬੋਹਰ। ਦੇਸ਼ ਦੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਅੱਜ ਅਬੋਹਰ ਵਿਖੇ ਪੁੱਜੇ ਇਸ ਦੌਰਾਨ ਉਨ੍ਹਾਂ ਪਿੰਡ ਵਰਿਆਮ ਖੇੜਾ ਢਾਣੀ ਦੇ ਵਸਨੀਕ ਅਤੇ ਹੁਣ ਅਬੋਹਰ ਦੇ ਡੀਪੀਐਸ ਸਕੂਲ ਦੇ ਵਸਨੀਕ ਚੌਧਰੀ ਰਾਏ ਸਿੰਘ ਭਾਦੂ ਦੇ ਦੇਹਾਂਤ ’ਤੇ ਉਨ੍ਹਾਂ ਦੀ ਮਾਸੀ ਸ੍ਰੀਮਤੀ ਵਿਜੇਲਕਸ਼ਮੀ ਭਾਦੂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਦੱਸਣਯੋਗ ਹੈ ਕਿ ਉਪਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਸ੍ਰੀਮਤੀ ਵਿਜੇਲਕਸ਼ਮੀ ਭਾਦੂ ਦੀ ਭੈਣ ਦੇ ਪੁੱਤਰ ਅਤੇ ਡੀਪੀਐਸ ਦੇ ਵਾਈਸ ਚੇਅਰਮੈਨ ਕੁਨਾਲ ਭਾਦੂ ਦੇ ਕਜਨ ਹਨ। ਉਪ ਰਾਸਟਰਪਤੀ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸੁਦੇਸ਼ ਧਨਖੜ ਵੀ ਸਨ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਆਪਣੀ ਪਤਨੀ ਨਾਲ ਭਾਦੂ ਪਰਿਵਾਰ ਨਾਲ ਇਕ ਘੰਟੇ ਤੋਂ ਵੱਧ ਸਮਾਂ ਬਿਤਾਇਆ ਅਤੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

dhankhar

ਉਨ੍ਹਾਂ ਕਿਹਾ ਕਿ ਚੌ.ਰਾਏ ਸਿੰਘ ਭਾਦੂ ਜੀ ਇੱਕ ਅਗਾਂਹਵਧੂ ਕਿਸਾਨ ਹੀ ਨਹੀਂ ਸਨ ਸਗੋਂ ਇੱਕ ਸ਼ਾਨਦਾਰ ਸਖ਼ਸੀਅਤ ਦੇ ਮਾਲਕ ਵੀ ਸਨ। ਸ੍ਰੀ ਧਨਖੜ ਨੇ ਮਰਹੂਮ ਚੌਧਰੀ ਰਾਏ ਸਿੰਘ ਭਾਦੂ ਨਾਲ ਜੁੜੀਆਂ ਕਈ ਯਾਦਾਂ ਵੀ ਪਰਿਵਾਰ ਨਾਲ ਸਾਂਝੀਆਂ ਕੀਤੀਆਂ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇਸ ਮੌਕੇ ਕੁਨਾਲ ਭਾਦੂ ਦੀ ਧਰਮ ਪਤਨੀ ਸ੍ਰੀਮਤੀ ਅੰਜਲੀ ਭਾਦੂ ਦੇ ਭਰਾ ਸੰਸਦ ਮੈਂਬਰ ਦੀਪੇਂਦਰ ਹੁੱਡਾ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਤਰਫੋਂ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਉਪਰਾਸ਼ਟਰਪਤੀ ਜਗਦੀਪ ਧਨਖੜ ਦਾ ਸਵਾਗਤ ਕੀਤਾ ਗਿਆ ਕਮਿਸ਼ਨਰ ਸ.ਦਲਜੀਤ ਸਿੰਘ ਮਾਂਗਟ ਆਈ.ਏ.ਐਸ. ਅਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ