ਅਮਰੀਕਾ ‘ਚ ਪੁਲਿਸ ਮੁਲਾਜ਼ਮ ਨੂੰ ਸੱਤ ਸਾਲ ਦੀ ਸਜ਼ਾ

Prisoners

ਮਾਮੂਲੀ ਵਿਵਾਦ ਕਾਰਨ ਨਾਬਾਲਗ ਨੂੰ ਮਾਰੀ ਸੀ ਗੋਲੀ

ਵਾਸ਼ਿੰਗਟਨ (ਏਜੰਸੀ)। ਅਮਰੀਕਾ ‘ਚ ਸ਼ਿਕਾਗੋ ਦੀ ਇੱਕ ਅਦਾਲਤ ਨੇ ਇੱਕ ਅਸ਼ਵੇਤ ਨਾਬਾਲਗ ਲੜਕੇ ਦੀ ਹੱਤਿਆ ਦੇ ਮਾਮਲੇ ‘ਚ ਇੱਕ ਪੁਲਿਸ ਮੁਲਾਜ਼ਮ ਨੂੰ ਲਗਭਗ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਕੂਕ ਕਾਉਂਟੀ ਸਰਕਿਟ ਦੇ ਜੱਜ ਵਾਨ ਡਿਏਕ ਨੇ ਸ਼ੁੱਕਰਵਾਰ ਨੂੰ ਇਹ ਸਜ਼ਾ ਸੁਣਾਈ। ਉਨ੍ਹਾਂ 17 ਸਾਲਾ ਲਾਕੁਆਨ ਮੈਕ ਡੋਨਾਲਡ ਦੀ ਹੱਤਿਆ ਲਈ ਪੁਲਿਸ ਮੁਲਾਜ਼ਮ ਡਿਏਕ ਨੂੰ ਦੋਸ਼ੀ ਠਹਿਰਾਉਂਦੇ ਹੋਏ, ਕਈ ਗਵਾਹਾਂ ਤੇ ਸਬੂਤਾਂ ਦੇ ਆਧਾਰ ‘ਤੇ ਡਿਏਕ ਨੂੰ 81 ਮਹੀਨਿਆਂ ਦੀ ਸਜ਼ਾ ਸੁਣਾਈ ਜਾਦੀ ਹੈ। ਸਾਲ 2014 ‘ਚ ਪੁਲਿਸ ਮੁਲਾਜ਼ਮ ਨੇ ਮਾਮੁਲੀ ਵਿਵਾਦ ਤੋਂ ਬਾਅਦ ਹੋਏ ਝਗੜੇ ‘ਤੇ ਨਾਬਾਲਕ ਨੂੰ ਗੋਲੀ ਮਾਰ ਦਿੱਤੀ ਸੀ। (Policeman)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Policeman, Sentenced, seven years conviction