ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕਰਕੇ ਕਿਹਾ,  ਦਿੱਲੀ ‘ਚ ਰੋਹਿੰਗਿਆ ਨੂੰ ਫਲੈਟ ਦੇਵਾਂਗੇ

hardeep puri

ਆਮ ਆਦਮੀ ਪਾਰਟੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਰੋਹਿੰਗਿਆ ਸ਼ਰਨਾਰਥੀਆਂ ਨੂੰ ਬਾਹਰੀ ਦਿੱਲੀ ਦੇ ਬੱਕਰਵਾਲਾ ਸਥਿਤ ਅਪਾਰਟਮੈਂਟਾਂ ਵਿੱਚ ਸ਼ਿਫਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਪੁਲਿਸ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ‘ਆਪ’ ਸਰਕਾਰ ਨੇ ਕਿਹਾ ਕਿ ਦਿੱਲੀ ਦੇ ਲੋਕ ਇਸ ਦੀ ਇਜਾਜ਼ਤ ਨਹੀਂ ਦੇਣਗੇ।

ਜਿਕਰਯੋਗ ਹੈ ਕਿ EWS ਫਲੈਟਾਂ ਦਾ ਨਿਰਮਾਣ ਨਵੀਂ ਦਿੱਲੀ ਮਿਉਂਸਪਲ ਕੌਂਸਲ (NDMC) ਦੁਆਰਾ ਕੀਤਾ ਗਿਆ ਹੈ ਅਤੇ ਇਹ ਟਿੱਕਰੀ ਸਰਹੱਦ ਦੇ ਨੇੜੇ ਬੱਕਰਵਾਲਾ ਖੇਤਰ ਵਿੱਚ ਸਥਿਤ ਹਨ।

ਆਮ ਆਦਮੀ ਪਾਰਟੀ ਨੇ ਲਿਆ ਨਿਸ਼ਾਨੇ ’ਤੇ

ਇਸ ਟਵੀਟ ਤੋਂ ਬਾਅਦ ਕੇਂਦਰ ਸਰਕਾਰ ਅਤੇ ਭਾਜਪਾ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਖਾਸ ਕਰਕੇ ਆਮ ਆਦਮੀ ਪਾਰਟੀ ਹਮਲਾਵਰ ਹੋ ਗਈ ਹੈ। ‘ਆਪ’ ਵਿਧਾਇਕ ਨਰੇਸ਼ ਬਾਲਿਆਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਵਿਧਾਇਕ ਨੇ ਕਿਹਾ, ‘ਕੇਂਦਰ ਸਰਕਾਰ ਸਾਰੇ ਰੋਹਿੰਗਿਆ ਨੂੰ ਸਰਕਾਰੀ 2BHK ਫਲੈਟਾਂ ‘ਚ ਸ਼ਿਫਟ ਕਰਕੇ ਚੰਗੇ ਘਰ ਦੇ ਰਹੀ ਹੈ। ਦੂਜੇ ਪਾਸੇ ਭਾਜਪਾ ਦੂਜੇ ‘ਤੇ ਰੋਹਿੰਗਿਆ ਨੂੰ ਵਸਾਉਣ ਦਾ ਦੋਸ਼ ਲਾਉਂਦੀ ਹੈ। ਇਨ੍ਹਾਂ ਭਾਜਪਾਈਆਂ ਤੋਂ ਵੱਡਾ ਦੋਗਲਾਪਨ ਮਿਲਣਾ ਮੁਸ਼ਕਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ