ਬੇਰੁਜ਼ਗਾਰੀ ਦਾ ‘ਗੋਤਾ’

ਬੇਰੁਜ਼ਗਾਰੀ ਦਾ ‘ਗੋਤਾ’

ਪੰਜਾਬ ’ਚ ਪਿਛਲੇ ਦਿਨੀਂ ਬੇਰੁਜ਼ਗਾਰ ਅਧਿਆਪਕਾਂ ਨੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਹਿਰ ’ਚ ਛਾਲ ਮਾਰ ਦਿੱਤੀ ਗੋਤਾਖੋਰਾਂ ਵੱਲੋਂ ਉਸ ਅਧਿਆਪਕ ਨੂੰ ਬਚਾ ਲਿਆ ਗਿਆ ਇਸੇ ਤਰ੍ਹਾਂ ਦੋ ਹੋਰ ਬੇਰੁਜ਼ਗਾਰ ਅਧਿਆਪਕ ਕਈ ਦਿਨਾਂ ਤੋਂ ਪਟਿਆਲਾ ’ਚ ਇੱਕ ਟੈਂਕੀ ’ਤੇ ਚੜ੍ਹੇ ਹੋਏ ਹਨ ਜਿਨ੍ਹਾਂ ਦੀ ਸਿਹਤ ਖਰਾਬ ਹੋ ਚੁੱਕੀ ਹੈ ਪ੍ਰਸ਼ਾਸਨ ਵੱਲੋਂ ਟੈਂਕੀ ’ਤੇ ਚੜ੍ਹੇ ਅਧਿਆਪਕਾਂ ਦੀ ਸਰਕਾਰ ਨਾਲ ਮੀਟਿੰਗ ਤੈਅ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮਸਲਾ ਸਿਰਫ਼ ਕਿਸੇ ਨੂੰ ਟੈਂਕੀ ਤੋਂ ਲਾਹੁਣ ਦਾ ਨਹੀਂ ਸਗੋਂ ਬੇਰੁਜ਼ਗਾਰੀ ਦਾ ਕੋਈ ਠੋਸ ਹੱਲ ਕੱਢਣ ਦਾ ਹੈ ਇਹ ਦਲੀਲ ਬੜੀ ਵਜ਼ਨਦਾਰ ਹੈ ਕਿ ਜਦੋਂ ਸੂਬੇ ’ਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਫ਼ਿਰ ਉਹਨਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾਂਦਾ

ਜਿਨ੍ਹਾਂ ਕੋਲ ਨੌਕਰੀ ਲਈ ਸਰਕਾਰ ਵੱਲੋਂ ਦਿੱਤੀਆਂ ਡਿਗਰੀਆਂ ਤੇ ਸਬੰਧਿਤ ਟੈਸਟ ਪਾਸ ਹੋਣ ਦੇ ਸਰਟੀਫ਼ਿਕੇਟ ਹਨ ਦਰਅਸਲ ਇਹ ਗੱਲ ਸਰਕਾਰਾਂ ਦੀ ਕਾਰਜਸ਼ੈਲੀ ਤੇ ਨੀਤੀ ਦਾ ਹੀ ਹਿੱਸਾ ਬਣ ਗਈ ਹੈ ਕਿ ਅਸਾਮੀਆਂ ਹੋਣ ਦੇ ਬਾਵਜ਼ੂਦ ਨੌਕਰੀ ਲਈ ਇਸ਼ਤਿਹਾਰ ਹੀ ਉਦੋਂ ਤੱਕ ਨਹੀਂ ਦਿੱਤੇ ਜਾਂਦੇ ਜਦੋਂ ਤੱਕ ਬੇਰੁਜ਼ਗਾਰ ਧਰਨੇ ਨਾ ਦੇਣ ਜਾਂ ਨਹਿਰ ’ਚ ਛਾਲ ਨਾ ਮਾਰਨ ਜਾਂ ਖੁਦਕੁਸ਼ੀ ਕਰਨ ਦਾ ਕੋਈ ਹੋਰ ਮਾੜਾ ਰਾਹ ਨਾ ਚੁਣ ਲੈਣ ਬੇਰੁਜ਼ਗਾਰਾਂ ਦੀ ਇਸ ਦਲੀਲ ’ਚ ਬੜਾ ਵਜ਼ਨ ਹੈ ਕਿ ਮੰਤਰੀ/ਵਿਧਾਇਕਾਂ ਦੇ ਤਨਖਾਹ ਭੱਤਿਆਂ ਤੇ ਹੋਰ ਖਰਚਿਆਂ ਲਈ ਸਰਕਾਰੀ ਖਜ਼ਾਨੇ ’ਚ ਪੈਸੇ ਦੀ ਕੋਈ ਕਮੀ ਨਹੀਂ ਤਾਂ ਯੋਗਤਾ ਪ੍ਰਾਪਤ ਬੇਰੁਜ਼ਗਾਰਾਂ ਲਈ ਖਜ਼ਾਨਾ ਕਿਉਂ ਖਾਲੀ ਹੈ

ਪਹਿਲਾਂ ਹੀ ਸਰਕਾਰੀ ਨੀਤੀਆਂ ਕਾਰਨ ਰੁਜ਼ਗਾਰ ਪ੍ਰਾਪਤੀ ਲਈ ਟੈਸਟਾਂ ਦੇ ਨਾਂਅ ’ਤੇ ਦੇਰੀ ਹੋ ਰਹੀ ਹੈ ਫ਼ਿਰ ਘੱਟੋ-ਘੱਟ ਹਰ ਟੈਸਟ ਪਾਸ ਉਮੀਦਵਾਰ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਜਾਂਦੀ ਹੈ ਚਾਹੀਦਾ ਤਾਂ ਇਹ ਹੈ ਕਿ ਸਰਕਾਰ ਸਾਰੀਆਂ ਅਸਾਮੀਆਂ ਖਾਸਕਰ ਸਿੱਖਿਆ ਵਿਭਾਗ ਦੀਆਂ ਅਸਾਮੀਆਂ 100 ਫੀਸਦ ਪੁਰ ਕਰੇ ਤਾਂ ਕਿ ਸਿੱਖਿਆ ਦਾ ਅÎਧਿਕਾਰ ਜੋ ਸੰਵਿਧਾਨ ਤੇ ਕਾਨੂੰਨ ਨੇ ਦਿੱਤਾ ਹੈ ਉਸ ਦੀ ਪ੍ਰਾਪਤੀ ਹੋ ਸਕੇ ਜਦੋਂ ਸਕੂਲਾਂ ’ਚ ਅਧਿਆਪਕ ਨਹੀਂ ਹੋਣਗੇ ਤਾਂ ਤਰੱਕੀ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ

ਨੌਕਰੀ ਦੇਣ ਲਈ ਧਰਨੇ ਦੇ ਇੰਤਜ਼ਾਰ ਵਾਲਾ ਜਾਂ ਚੋਣਾਂ ਨੇੜੇ ਆਉਣ ਵਾਲਾ ਫਾਰਮੂਲਾ ਛੱਡ ਕੇ ਸਿੱਖਿਆ ਤੇ ਰੁਜ਼ਗਾਰ ਵਰਗੇ ਖੇਤਰਾਂ ਪ੍ਰਤੀ ਸਰਕਾਰ ਨੂੰ ਆਪਣੀ ਜਿੰਮੇਵਾਰੀ ਪੂਰੀ ਵਚਨਬੱਧਤਾ ਨਾਲ ਨਿਭਾਉਣੀ ਚਾਹੀਦੀ ਹੈ ਸਰਕਾਰ ਦਾ ਬੇਰੁਜ਼ਗਾਰਾਂ ਪ੍ਰਤੀ ਰਵੱਈਆ ਸਦਭਾਵਨਾ ਤੇ ਮਨੁੱਖਤਾ ਵਾਲਾ ਹੋਣਾ ਚਾਹੀਦਾ ਹੈ ਤਾਂ ਕਿ ਪੜੇ੍ਹੇ-ਲਿਖੇ ਨੌਜਵਾਨ ਨਿਰਾਸ਼ ਹੋ ਕੇ ਖੁਦਕੁਸ਼ੀਆਂ ਦੇ ਰਾਹ ਨਾ ਪੈਣ ਵਧ ਰਹੀ ਅਬਾਦੀ ਦੇ ਮੱਦੇਨਜ਼ਰ ਬੇਰੁਜ਼ਗਾਰੀ ਬਹੁਤ ਵੱਡੀ ਸਮੱਸਿਆ ਹੈ ਪਰ ਜਿੰਨਾ ਰੁਜ਼ਗਾਰ ਮੌਜ਼ੂਦ ਹੈ ਉਸ ਨੂੰ ਲਟਕਾਉਣਾ ਅਣਮਨੁੱਖੀ, ਅਣਵਿਗਿਆਨਕ ਤੇ ਸਿੱਖਿਆ ਵਿਰੋਧੀ ਸੋਚ ਦਾ ਸਬੂਤ ਹੈ ਸਰਕਾਰ ਮੌਜੂਦਾ ਰੁਜ਼ਗਾਰ ਦੇ ਨਾਲ-ਨਾਲ ਰੁਜ਼ਗਾਰ ਵਧਾਉਣ ਦੀ ਕੋਸ਼ਿਸ਼ ਕਰੇ, ਇਹ ਸਰਕਾਰ ਦੀ ਜਿੰਮੇਵਾਰੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.