ਸਮਝੀ ਜਾਵੇ ਮਹਿਲਾਵਾਂ ਦੀ ਮਿਹਨਤ ਦੀ ਕੀਮਤ

ਸਮਝੀ ਜਾਵੇ ਮਹਿਲਾਵਾਂ ਦੀ ਮਿਹਨਤ ਦੀ ਕੀਮਤ

ਬੀਤੇ ਦਿਨੀਂ ਚੀਨ ’ਚ ਤਲਾਕ ਦੇ ਮਾਮਲੇ ’ਚ ਆਇਆ ਇੱਕ ਫੈਸਲਾ ਕਾਫ਼ੀ ਚਰਚਿਤ ਹੋਇਆ ਇਸ ਫੈਸਲੇ ਨੂੰ ਸੁਣਾਉਂਦੇ ਹੋਏ ਕੋਰਟ ਨੇ ਕਿਹਾ ਕਿ ਸ਼ਾਦੀ ਤੋਂ ਬਾਅਦ ਮਹਿਲਾ ਨੇ ਪਤੀ ਦੇ ਘਰ ’ਚ 5 ਸਾਲ ਕੰਮ ਕੀਤਾ ਹੈ, ਇਸ ਲਈ ਉਸ ਨੂੰ 5 ਲੱਖ ਰੁਪਏ ਦਾ ਮੁਆਵਜਾ ਮਿਲਣਾ ਚਾਹੀਦਾ ਹੈ ਅਦਾਲਤ ਦਾ ਇੱਕ ਸ਼ਖ਼ਸ ਨੂੰ ਉਸ ਦੀ ਪਤਨੀ ਵੱਲੋਂ ਕੀਤੇ ਗਏ ਘਰੇਲੂ ਕੰਮਾਂ ਦੇ ਬਦਲੇ ਮੁਆਵਜ਼ਾ ਦੇਣ ਦਾ ਇਹ ਆਦੇਸ਼ ਇਤਿਹਾਸਕ ਫੈਸਲਾ ਮੰਨਿਆ ਜਾ ਰਿਹਾ ਹੈ ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਅਸਲ ਦੁਨੀਆ ਤੱਕ, ਇਹ ਅਦਾਲਤੀ ਫੈਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

ਫੈਸਲੇ ਤੋਂ ਬਾਅਦ ਉਥੇ ਘਰ ਦੇ ਕੰਮਾਂ ਦੇ ਮਿਹਨਤਾਨੇ ਸਬੰਧੀ ਬਹਿਸ ਛਿੜ ਗਈ ਹੈ ਲਾਜ਼ਮੀ ਵੀ ਹੈ ਕਿਉਂਕਿ ਇਹ ਕਿਤੇ ਨਾ ਕਿਤੇ ਦੁਨੀਆ ਦੇ ਹਰ ਦੇਸ਼, ਹਰ ਸਮਾਜ ਅਤੇ ਹਰ ਪਰਿਵਾਰ ਨਾਲ ਜੁੜਿਆ ਸੰਵੇਦਨਸ਼ੀਲ ਮਾਮਲਾ ਹੈ ਦਰਅਸਲ, ਘਰ ਦੀਆਂ ਜ਼ਿੰਮੇਵਾਰੀਆਂ ਦੇ ਪਾਲਣ ’ਚ ਲੱਗੀਆਂ ਮਹਿਲਾਵਾਂ ਦੀ ਮਿਹਨਤਕਸ਼ ਭੂਮਿਕਾ ਦੀ ਅਣਦੇਖੀ ਦੁਨੀਆ ਦੇ ਹਰ ਹਿੱਸੇ ’ਚ ਕਾਇਮ ਹੈ ਘਰ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਬਦਲ ਜਾਣ ਦੇ ਬਾਵਜੂਦ ਆਪਣੇ ਹੀ ਘਰ ’ਚ ਅੱਧੀ ਅਬਾਦੀ ਦੀ ਮਿਹਨਤ ਦਾ ਸਨਮਾਨ ਕਰਨ ਦੀ ਵਿਵਹਾਰਿਕ ਸੋਚ ਤਾਂ ਨਦਾਰਦ ਹੈ ਹੀ ਉਸ ਦੀ ਅਣਦੇਖੀ ਵੀ ਬਾਦਸਤੂਰ ਜਾਰੀ ਹੈ ਜਦੋਂ ਕਿ ਘਰੇਲੂ ਜਿੰਮੇਵਾਰੀਆਂ ਦਾ ਬੋਝ ਜਿਆਦਾਤਰ ਮਹਿਲਾਵਾਂ ਦੇ ਹਿੱਸੇ ਹੀ ਹੁੰਦਾ ਹੈ

ਇਸ ਮਾਮਲੇ ’ਚ ਵੀ ਅਦਾਲਤ ’ਚ ਮਹਿਲਾ ਨੇ ਸਾਫ਼ ਕਿਹਾ ਹੈ ਕਿ ‘ 5 ਸਾਲ ਤੱਕ ਚੱਲੀ ਸ਼ਾਦੀ ’ਚ ਓਹੀ ਬੱਚੇ ਦੀ ਦੇਖਭਾਲ ਕਰਦੀ ਹੈ ਘਰ ਦਾ ਸਾਰਾ ਕੰਮ ਵੀ ਉਸ ਨੇ ਹੀ ਸੰਭਾਲਣਾ ਪੈਂਦਾ ਸੀ ਪਰਿਵਾਰ ’ਚ ਪਤੀ ਨੇ ਕੋਈ ਵੀ ਜਿੰਮੇਵਾਰੀ ਨਹੀਂ ਨਿਭਾਈ ਹੈ ਨਾ ਤਾਂ ਬੱਚਿਆਂ ਨੂੰ ਸੰਭਾਲਿਆ ਅਤੇ ਨਾ ਵਿਸਾਰ ਦਿੱਤੀ ਘਰ ਦੇ ਕਿਸੇ ਕੰਮ ’ਚ ਉਸ ਨੂੰ ਮੱਦਦ ਕੀਤੀ ਇਸ ਲਈ ਮਹਿਲਾ ਨੇ ਮੁਆਵਜੇ ਦੇ ਤੌਰ ’ਤੇ 17 ਲੱਖ ਰੁਪਏ ਦੀ ਮੰਗ ਕੀਤੀ ਹੈ ‘ਜਿਕਰਯੋਗ ਹੈ ਕਿ ਮੁੱਖ ਤੌਰ ’ਤੇ ਲਗਭਗ ਅਤੇ ਘਰ ਦੇ ਦੂਜੇ ਕੰਮਾਂ ਨਾਲ ਜੁੜੀਆਂ ਮਹਿਲਾਵਾਂ ਦੀ ਇਹ ਭੱਜ ਦੌੜ ਅਕਸਰ ਜਾਂਦੀ ਹੈ ਇਸ ਦਾ ਕੋਈ ਆਰਥਿਕ ਮੁੱਲ ਵੀ ਨਹੀਂ ਨਾਪਿਆ ਜਾਂਦਾ ਜਦੋਂ ਕਿ ਕੁਝ ਸਮਾਂ ਪਹਿਲਾਂ ਅਮਰੀਕਾ ’ਚ ਹੋਏ ਇੱਕ ਸਰਵੇ ’ਚ ਸਾਹਮਣੇ ਆਇਆ ਹੈ ਕਿ ਮਾਂ ਦਾ ਕੰਮ ਕਿਸੇ ਨੌਕਰੀ ’ਚ ਕਰਨ ਵਾਲੇ ਕੰਮ ਦੇ ਮੁਕਾਬਲੇ ਢਾਈ ਗੁਣਾ ਜਿਆਦਾ ਹੁੰਦਾ ਹੈ

ਇੱਕ ਮਾਂ ਬੱਚੇ ਦੀ ਦੇਖਭਾਲ ’ਚ 98 ਘੰਟੇ ਪ੍ਰਤੀ ਹਫ਼ਤਾ ਕੰਮ ਕਰਦੀ ਹੈ ਸਰਵੇ ਦੇ ਨਤੀਜਿਆਂ ਮੁਤਾਬਿਕ ਬੱਚੇ ਨੂੰ ਪਾਲਣਾ ਕਿਸੇ ਪੱਕੀ ਨੌਕਰੀ ਤੋਂ ਘੱਟ ਨਹੀਂ ਹੈ 40 ਫੀਸਦੀ ਮਾਵਾਂ ਆਪਣੀ ਜ਼ਿੰਦਗੀ ’ਚ ਕਦੇ ਨਾ ਖ਼ਤਮ ਹੋਣ ਵਾਲੇ ਕੰਮਾਂ ਦੀ ਫੇਹਰਿਸਤ ਦੇ ਦਬਾਅ ’ਚ ਲੰਘਾਉਂਦੀਆਂ ਹਨ ਵਿਚਾਰਨਯੋਗ ਹੈ ਕਿ ਅਮੀਰ ਮੰਨੇ ਜਾਣ ਵਾਲੇ ਦੇਸ਼ਾਂ ’ਚ ਵੀ ਮਹਿਲਾਵਾਂ ਘਰੇਲੂ ਜ਼ਿੰਮੇਵਾਰੀਆਂ ਸਬੰਧੀ ਕਾਫੀ ਦਬਾਅ ’ਚ ਰਹਿੰਦੀਆਂ ਹਨ ਭਾਰਤ ਦੇ ਸਮਾਜਿਕ-ਪਰਿਵਾਰਕ ਢਾਂਚੇ ’ਚ ਤਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਕਿਤੇ ਜ਼ਿਆਦਾ ਹਨ

ਦੇਖਿਆ ਜਾਵੇ ਤਾਂ ਇਸ਼ਤਰੀ ਦੀ ਸਾਧਾਰਨ ਜਿਹੀ ਨਜ਼ਰ ਆਉਂਦੀ ਇਹ ਭੂਮਿਕਾ ਅਸਾਧਾਰਨ ਊਰਜਾ ਅਤੇ ਸਮਰਪਣ ਮੰਗਦੀ ਹੈ ਇਸ ਦੇ ਬਾਵਜੂਦ ਇਸ ਦੀ ਅਣਗਿਣਤ ਜਿੰਮੇਵਾਰੀਆਂ ਨਿਭਾਉਣ ਵਾਲੀਆਂ ਮਹਿਲਾਵਾਂ ਦੀ ਪਰਿਵਾਰਕ, ਸਮਾਜਿਕ ਅਤੇ ਆਰਥਿਕ ਭਾਗੀਦਾਰੀ ਨੂੰ ਨਜ਼ਰਅੰਦਾਜ਼ ਹੀ ਕੀਤਾ ਜਾਂਦਾ ਹੈ ਸਿੱਖਿਆ ਦੇ ਵਧਦੇ ਅੰਕੜਿਆਂ ਅਤੇ ਜੀਵਨ ਨਾਲ ਜੁੜੇ ਹਰ ਪਹਿਲੂ ’ਤੇ ਆਈ ਜਾਗਰੂਕਤਾ ਤੋਂ ਬਾਅਦ ਵੀ ਸਾਡੇ ਪਰਿਵਾਰਾਂ ’ਚ ਉਨ੍ਹਾਂ ਦੇ ਪ੍ਰਤੀ ਅਣਦੇਖੀ ਭਰਿਆ ਵਿਹਾਰ ਆਮ ਜਿਹੀ ਗੱਲ ਮੰਨਿਆ ਜਾਂਦਾ ਹੈ ਮਨੋਵਿਗਿਆਨਿਕ ਤੌਰ ’ਤੇ ਦੇਖਿਆ ਜਾਵੇ ਤਾਂ ਸਭ ਕੁਝ ਸੰਭਾਲਣ ’ਚ ਲੱਗੀਆਂ ਘਰੇਲੂ ਮਹਿਲਾਵਾਂ ਦੀ ਮਿਹਨਤ ਅਤੇ ਭਾਗੀਦਾਰੀ ਦੀ ਅਣਦੇਖੀ ਉਨ੍ਹਾਂ ਦੇ ਮਨ ’ਚ ਅਪਰਾਧਬੋਧ ਨੂੰ ਵੀ ਜਨਮ ਦਿੰਦੀ ਹੈ

ਇਕੱਲਾਪਣ, ਤਣਾਅ, ਅਤੇ ਮਾਨਸਿਕ ਤੌਰ ’ਤੇ ਨਿਰਾਸ਼ਾ ਲਿਆਉਂਦਾ ਹੈ ਇਹ ਘੁਟਣ ਉਨ੍ਹਾਂ ਦੇ ਮਨ-ਜੀਵਨ ਨੂੰ ਥਕਾ ਦਿੰਦੀ ਹੈ ਜਦੋਂ ਕਿ ਕੋਰੋਨਾ ਵਾਇਰਸ ਦੇ ਇਸ ਦੌਰ ’ਚ, ਜਦੋਂ ਸਕੂਲ ਅਤੇ ਖੇਡ ਦੇ ਮੈਦਾਨ ਵੀ ਘਰ ਤੱਕ ਹੀ ਸਿਮਟ ਗਏ ਹਨ ਮਾਵਾਂ ਸਭ ਸੰਭਾਲ ਰਹੀਆਂ ਹਨ ਸੋਸ਼ਲ ਡਿਸਟੇਂਸਿੰਗ ਅਤੇ ਸਵੱਛਤਾ ਦੇ ਮੋਰਚਿਆਂ ’ਤੇ ਖਾਸ ਹਦਾਇਤਾਂ ਨਾਲ ਬੱਚਿਆਂ ਅਤੇ ਵੱਡਿਆਂ ਨਾਲ ਜੁੜੇ ਅਣਗਿਣਤ ਕੰਮਾਂ ਨੂੰ ਅੰਜ਼ਾਮ ਦੇਣ ’ਚ ਲੱਗੀਆਂ ਹਨ ਇਸ ਬਦਲੀ ਹੋਈ ਰੋਜ਼ਮੱਰਾ ’ਚ ਹੁਣ ਬੱਚੇ ਅਤੇ ਵੱਡੇ ਖੁਦ ਦੇਖ ਰਹੇ ਹਨ ਕਿ ਸਾਰਾ ਦਿਨ ਕੁਝ ਨਾ ਕਰਨ ਦਾ ਉਲਾਭਾ ਸੁਣਨ ਵਾਲੀਆਂ ਕਿੰਨਾ ਕੁਝ ਕਰਦੀਆਂ ਹਨ

ਬੀਤੇ ਇੱਕ ਸਾਲ ’ਚ ਲਾਕਡਾਊਨ ਦੀ ਘਰਬੰਦੀ ਹੋਵੇ ਜਾਂ ਹੁਣ ਅਨਲਾਕ ਦੇ ਦੌਰ ਦੀ ਨਿਯਮਾਂ ਨਾਲ ਬੰਨ੍ਹੀ ਛੋਟ, ਲੋਕਾਂ ਦਾ ਜ਼ਿੰਦਗੀ ਦੇ ਕਈ ਨਵੇਂ ਪਹਿਲੂਆਂ ਨਾਲ ਸਾਹਮਣਾ ਹੋਇਆ ਹੈ ਕੰਮਕਾਰ ਰੁਕਣ ਕਾਰਨ ਨਿਰਾਸ਼ਾ ਹੋਵੇ ਜਾਂ ਘਰ ’ਚ ਕੈਦ ਹੋ ਜਾਣ ਦੀ ਘੁਟਣ ਐਮਰਜੰਸੀ ’ਚ ਹੀ ਘਰੋਂ ਨਿਕਲਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਉਣ ਦੀ ਲਛਮਣ ਰੇਖਾ ਦਾ ਪਾਲਣ ਕਰਨ ਦੀ ਮਜ਼ਬੂਰੀ ਹੋਵੇ ਜਾਂ ਜੀਵਨ ਲਈ ਜ਼ਰੂਰੀ ਚੀਜ਼ਾਂ ਨੂੰ ਸੋਚ-ਸਮਝ ਕੇ ਖਰਚ ਕਰਨਾ, ਇਸ ਬਿਮਾਰੀ ਤੋਂ ਬਚਣ ਲਈ ਲੱਗੀਆਂ ਰੋਕਾਂ ਵੀ ਲੋਕਾਂ ਨੂੰ ਅਸਹਿਜ ਕਰ ਰਹੀਆਂ ਹਨ
ਘੁਟ ਕੇ ਜਿਉਣਾ, ਡਰ ਕੇ ਚੱਲਣਾ ਕਿੰਨਾ ਤਕਲੀਫ਼ ਵਾਲਾ ਹੁੰਦਾ ਹੈ, ਇਹ ਸਮਝ ਆ ਰਿਹਾ ਹੈ ਸਦਾ ਤੋਂ ਹੀ ਮਹਿਲਾਵਾਂ ਨੂੰ ਘਰ ’ਚ ਰਹਿਣ ਤੋਂ ਵੱਡਾ ਕੋਈ ਸੁਖ ਨਹੀਂ, ਅਜਿਹੀਆਂ ਗੱਲਾਂ ਸਮਝਣ ਵਾਲਿਆਂ ਨੂੰ ਆਪਣੇ ਹੀ ਘਰ ’ਚ ਘੁਟਣ ਮਹਿਸੂਸ ਹੋ ਰਹੀ ਹੈ ਦਿਨ ਭਰ ਘਰ ’ਚ ਕਰਦੀ ਹੀ ਕੀ ਹੈ?

ਜਿਵੇਂ ਅਜਿਹਾ ਸਵਾਲ ਕਰਨ ਵਾਲੇ ਇਨ੍ਹੀਂ ਦਿਨੀਂ ਘਰ ਦੇ ਕੰਮਕਾਜ ’ਚ ਕੀਤੀ ਗਈ ਛੋਟੀ-ਛੋਟੀ ਮੱਦਦ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਰਹੇ ਹਨ ਇਨ੍ਹਾਂ ਹਾਲਾਤਾਂ ’ਚ ਇੱਕ ਪਾਸੇ ਲੋਕ ਘਰ ’ਚ ਸਮਾਂ ਨਹੀਂ ਲੰਘਾ ਰਹੇ ਤਾਂ ਦੂਜੇ ਪਾਸੇ ਇਹ ਵੀ ਮਹਿਸੂਸ਼ ਲੱਗਣਾ ਹੈ ਕਿ ਦਿਨ ਭਰ ਘਰ ’ਚ ਕਿੰਨੇ ਸਾਰੇ ਕੰਮ ਹੁੰਦੇ ਹਨ ਉਮੀਦ ਹੈ ਕਿ ਇਸ ਨਵੇਂ ਨਜ਼ਰੀਏ ਅਤੇ ਤਜ਼ਰਬੇ ਨਾਲ ਮਰਦ ਮਹਿਲਾਵਾਂ ਦੀ ਭੱਜਦੌੜ ਸਮਝ ਸਕਣਗੇ ਸਾਰਾ ਦਿਨ ਘਰ ਦੀ ਚਾਰ ਦੀਵਾਰੀ ਤੱਕ ਸਿਮਟਿਆ ਉਨ੍ਹਾਂ ਦਾ ਜੀਵਨ ਕਿੰਨਾ ਆਪਾਧਾਪੀ ਭਰਿਆ ਹੈ, ਉਨ੍ਹਾਂ ਦੇ ਆਪਣੇ ਵੀ ਇਹ ਸਮਝ ਸਕਣਗੇ

ਤਕਲੀਫ਼ਯੋਗ ਹੈ ਕਿ ਕਮੋਬੇਸ਼ ਦੁਨੀਆ ਦੇ ਹਰ ਹਿੱਸੇ ’ਚ ਮਹਿਲਾਵਾਂ ਦੇ ਘਰੇਲੂ ਕੰਮ ਦਾ ਮੁੱਲ ਹੀ ਨਹੀਂ ਸਮਝਿਆ ਜਾਂਦਾ ਹੁਣ ਚੀਨ ਤੋਂ ਆਏ ਇਸ ਫੈਸਲੇ ’ਚ ਕੋਰਟ ਨੇ ਗੌਰ ਕਰਨ ਵਾਲੀ ਗੱਲ ਕਹੀ ਹੈ ਬੈਂਚ ਦੇ ਮੁੱਖ ਜੱਜ ਨੇ ਕਿਹਾ ਕਿ ‘ਸ਼ਾਦੀ ਟੁੱਟਣ ਤੋਂ ਬਾਅਦ ਜੋੜੇ ਦੀ ਜਾਇਦਾਦ ਦੀ ਵੰਡ ਕਰਦੇ ਸਮੇਂ ਅਚੱਲ ਜਾਇਦਾਦ ਨੂੰ ਧਿਆਨ ’ਚ ਰੱਖਿਆ ਜਾਂਦਾ ਹੈ ਘਰੇਲੂ ਕੰਮ ਅਜਿਹੀ ਜਾਇਦਾਦ ਹੈ ਜਿਸ ਦਾ ਵੀ ਮੁੱਲ ਹੁੰਦਾ ਹੈ ’ ਨਾ ਕੇਵਲ ਮਹਿਲਾਵਾਂ ਦੀ ਘਰੇਲੂ ਮਿਹਨਤ ਨੂੰ ਸਨਮਾਨ ਦੇਣ ਸਗੋਂ ਉਸ ਦੀ ਆਰਥਿਕ ਕੀਮਤ ਸਮਝਣ ਦੇ ਪਹਿਲੂ ’ਤੇ ਵੀ ਇਹ ਫੈਸਲਾ ਵਾਕਈ ਵਿਚਾਰਨਯੋਗ ਹੈ
ਡਾ. ਮੋਨਿਕਾ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.