ਭਾਰਤ ਤੇ ਪਾਕਿਸਤਾਨ ਫਿਰ ਭਿੜਨਗੇ ਹਾਕੀ ‘ਚ

Sach Kahoon Punjabi Desk Picture
Published On

ਏਜੰਸੀ, ਲੰਦਨ: ਖਿਤਾਬ ਦੀ ਦੌੜ ਤੋਂ ਬਾਹਰ ਹੋਣ ਤੋਂ ਦੁਖੀ ਭਾਰਤ ਹਾਕੀ ਵਿਸ਼ਵ ਲੀਗ ਸੈਮੀਫਾਈਨਲ ‘ਚ ਸ਼ਨਿੱਚਵਾਰ ਨੂੰ ਇੱਥੇ ਪੰਜਵੇਂ ਤੇ ਅੱਠਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੈਚ ‘ਚ ਆਪਣੇ ਵਿਰੋਧੀ ਪਾਕਿਸਤਾਨ ਖਿਲਾਫ ਫਿਰ ਤੋਂ ਜਿੱਤ ਦਰਜ ਕਰਕੇ ਕੁਝ ਸਨਮਾਨਜਨਕ ਸਥਿਤੀ ਹਾਸਲ ਕਰਨਾ ਚਾਹੇਗਾ

ਵਿਸ਼ਵ ‘ਚ ਛੇਵੀਂ ਰੈਂਕਿੰਗ ਦੀ ਭਾਰਤੀ ਟੀਮ ਕੱਲ੍ਹ ਕੁਆਰਟਰ ਫਾਈਨਲ ‘ਚ 14ਵੀਂ ਰੈਂਕਿੰਗ ਦੀ ਮਲੇਸ਼ੀਆਈ ਟੀਮ ਤੋਂ 2-3 ਨਾਲ ਹਾਰ ਗਈ, ਜਿਸ ਨਾਲ ਉਹ ਖਿਤਾਬ ਦੀ ਦੌੜ ਤੋਂ ਵੀ ਬਾਹਰ ਹੋ ਗਈ ਮਲੇਸ਼ੀਆ ਖਿਲਾਫ਼ ਭਾਰਤ ਦੀ ਇਹ ਪਿਛਲੇ ਦੋ ਮਹੀਨਿਆਂ ‘ਚ ਦੂਜੀ ਹਾਰ ਹੈ

 ਭੁਵਨੇਸ਼ਵਰ ‘ਚ ਹੋਣਗੇ ਦੋਵੇਂ ਮੁਕਾਬਲੇ

ਭਾਰਤੀ ਟੀਮ ਲਈ ਇਹ ਹਾਰ ਕਾਫੀ ਦੁੱਖ ਦੇਣ ਵਾਲੀ ਹੈ ਕਿਉਂਕਿ ਅਜੇ ਵਿਸ਼ਵ ਹਾਕੀ ਦੇ ਐਲੀਟ ਲੀਗ ‘ਚ ਆਪਣਾ ਸਥਾਨ ਬਰਕਰਾਰ ਰੱਖਣ ਲਈ ਸਖਤ ਕੋਸ਼ਿਸ਼ ਕਰ ਰਹੀ ਹੈ ਇਸ ਹਾਰ ਨਾਲ ਸਗੋਂ ਭਾਰਤ ਦੀ ਹਾਕੀ ਵਿਸ਼ਵ ਲੀਗ ਫਾਈਨਲ ਤੇ ਅਗਲੇ ਵਿਸ਼ਵ ਕੱਪ ‘ਚ ਹਿੱਸੇਦਾਰੀ ‘ਤੇ ਫਰਕ ਨਹੀਂ ਪਵੇਗਾ ਕਿਉਂਕਿ ਮੇਜ਼ਬਾਨ ਹੋਣ ਕਾਰਨ ਉਸ ਦਾ ਇਨ੍ਹਾਂ ਦੋਵਾਂ ਮੁਕਾਬਲਿਆਂ ‘ਚ ਸਥਾਨ ਪੱਕਾ ਹੈ ਇਹ ਦੋਵੇਂ ਮੁਕਾਬਲੇ ਭਾਰਤੀ ਸ਼ਹਿਰ ਭੁਵਨੇਸ਼ਵਰ ‘ਚ ਹੋਣਗੇ
ਭਾਰਤ ਦਾ ਪ੍ਰਦਰਸ਼ਨ ਇਸ ਟੂਰਨਾਮੈਂਟ ‘ਚ ਇੱਕੋ ਤਰ੍ਹਾਂ ਦਾ  ਨਹੀਂ ਰਿਹਾ ਤੇ ਉਸ ਨੂੰ ਹਾਰ ਤੋਂ ਸਬਕ ਲੈ ਕੇ ਆਪਣੀਆਂ ਗਲਤੀਆਂ ‘ਚ ਸੁਧਾਰ ਕਰਨਾ ਹੋਵੇਗਾ ਪਾਕਿਸਤਾਨ ਖਿਲਾਫ ਭਾਵੇਂ ਹੀ ਭਾਰਤ ਦਾ ਪੱਲੜਾ ਭਾਰੀ ਹੈ ਅਤੇ ਉਸ ਨੇ ਲੀਗ ਗੇੜ ‘ਚ ਆਪਣੇ ਵਿਰੋਧੀ ਨੂੰ 7-1 ਨਾਲ ਕਰਾਰੀ ਹਾਰ ਦਿੱਤੀ ਪਰ ਇਨ੍ਹਾਂ ਦੋਵੇਂ ਟੀਮਾਂ ਦਰਮਿਆਨ ਮੁਕਾਬਲੇ ਬਾਰੇ ਕੁਝ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਹੈ

About The Author

Latest News

Rain Today: ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਨਾਲ ਗਰਮੀ ਤੋਂ ਰਾਹਤ, ਅਗਲੇ ਤਿੰਨ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ
Sikkim Tunnel News: ਸਿੱਕਮ 'ਚ ਨਿਰਮਾਣ ਅਧੀਨ ਸੁਰੰਗ ਹਾਦਸੇ ਵਿੱਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ
Yudh Nasheyan Virudh ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਮੁਕਤੀ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ ਸ਼ੁਰੂਆਤ ਕੀਤੀ
Job in Punjab: ਮੈਗਾ ਰੋਜ਼ਗਾਰ ਮੇਲੇ 'ਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ, ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ
Jantar Mantar Delhi Protest: ਦੇਸ਼ ਭਰ ਤੋਂ ਆਏ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਜੰਤਰ-ਮੰਤਰ 'ਤੇ ਇਕੱਠੇ ਹੋਏ ਹਨ, ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ, ਸਰਕਾਰ ਉਨ੍ਹਾਂ 'ਤੇ ਲਾਠੀਚਾਰਜ ਕਰ ਰਹੀ ਹੈ, ਇਹ ਸਹੀ ਨਹੀਂ ਹੈ : ਕੇਜਰੀਵਾਲ

Related Posts