ਅਫਗਾਨਿਸਤਾਨ ’ਚ ਸ੍ਰੀ ਗੁਰਦੁਆਰਾ ਸਾਹਿਬ ‘ਚ ਧਮਾਕਾ,ਦੋ ਦੀ ਮੌਤ

gurdwara, Gurdwara Sahib Afghanistan

ਅਫਗਾਨਿਸਤਾਨ ’ਚ ਸ੍ਰੀ ਗੁਰਦੁਆਰਾ ਸਾਹਿਬ ‘ਚ ਧਮਾਕਾ,ਦੋ ਦੀ ਮੌਤ

(ਏਜੰਸੀ) ਕਾਬੁਲ। ਅਫਗਾਨਿਸਤਾਨ ਦੇ ਕਾਬੁਲ ‘ਚ ਸ੍ਰੀ ਗੁਰਦੁਆਰਾ ਸਾਹਿਬ ‘ਤੇ ਹਮਲਾ ਹੋਇਆ, ਜਿਸ ‘ਚ ਇੱਕ ਗਾਰਡ ਸਮੇਤ ਦੋ ਅਫਗਾਨ ਨਾਗਰਿਕ ਮਾਰੇ ਗਏ। ਤਿੰਨ ਤਾਲਿਬਾਨੀ ਫੌਜੀ ਵੀ ਜ਼ਖਮੀ ਹੋ ਗਏ। ਇਸ ਹਮਲੇ ਪਿੱਛੇ ਇਸਲਾਮਿਕ ਸਟੇਟ (ISIS-K) ਦੇ ਖੁਰਾਸਾਨ ਮਾਡਿਊਲ ਦਾ ਹੱਥ ਦੱਸਿਆ ਜਾਂਦਾ ਹੈ। ਹਾਲਾਂਕਿ ਅਜੇ ਤੱਕ ਕਿਸੇ ਨੇ ਵੀ ਇਸ ਦੀ ਜ਼ਿੰਮੇਦਾਰੀ ਨਹੀਂ ਲਈ ਹੈ।

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਅਸੀਂ ਸ੍ਰੀ ਗੁਰਦੁਆਰਾ ਸਾਹਿਬ ਕਾਰਤੇ-ਪਰਵਾਨ ‘ਤੇ ਕਾਇਰਾਨਾ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ। ਜਦੋਂ ਤੋਂ ਸਾਨੂੰ ਹਮਲੇ ਦੀ ਖ਼ਬਰ ਮਿਲੀ ਹੈ, ਅਸੀਂ ਘਟਨਾਕ੍ਰਮ ‘ਤੇ ਨਜ਼ਰ ਰੱਖ ਰਹੇ ਹਾਂ। ਸਿੱਖ ਕੌਮ ਦੀ ਸੁਰੱਖਿਆ ਸਾਡੀ ਪਹਿਲ ਹੈ। ਟੋਲੋ ਨਿਊਜ਼ ਅਨੁਸਾਰ ਸ਼ਨਿੱਚਰਵਾਰ ਸਵੇਰੇ 7.30 ਵਜੇ (ਭਾਰਤੀ ਸਮੇਂ ਅਨੁਸਾਰ 8.30 ਵਜੇ) ਕਾਬੁਲ ਦੇ ਸ੍ਰੀ ਗੁਰਦੁਆਰਾ ਸਾਹਿਬ ਕਾਰਤੇ-ਪਰਵਾਨ ਦੇ ਗੇਟ ਦੇ ਬਾਹਰ ਦੋ ਧਮਾਕੇ ਹੋਏ। ਇਸ ਤੋਂ ਬਾਅਦ ਸ੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਦੋ ਧਮਾਕੇ ਹੋਏ। ਅੰਦਰ ਹੋਏ ਧਮਾਕੇ ਨਾਲ ਸ੍ਰੀ ਗੁਰੂਦੁਆਰਾ ਸਾਹਿਬ ਨਾਲ ਜੁੜੀਆਂ ਕੁਝ ਦੁਕਾਨਾਂ ਨੂੰ ਅੱਗ ਲੱਗ ਗਈ, ਜੋ ਪੂਰੇ ਕੰਪਲੈਕਸ ਵਿਚ ਫੈਲ ਗਈ।

ਤਿੰਨ ਵਿਅਕਤੀ ਸ੍ਰੀ ਗੁਰਦੁਆਰਾ ਸਾਹਿਬ ‘ਚੋਂ ਬਾਹਰ ਨਿਕਲਣ ‘ਚ ਕਾਮਯਾਬ ਰਹੇ, ਜਿਨ੍ਹਾਂ ‘ਚੋਂ 2 ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਿੱਖ ਸੰਗਤ ਦੇ 7 ਤੋਂ 8 ਵਿਅਕਤੀ ਅਤੇ ਦੋ ਹਮਲਾਵਰ ਅਜੇ ਵੀ ਸ੍ਰੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ