ਚੰਡੀਗੜ੍ਹ: ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਝੂਮੇ ਡੇਰਾ ਸ਼ਰਧਾਲੂ

ਜਗਮਗਾ ਗਿਆ ਚੰਡੀਗੜ੍ਹ ਨਾਮਚਰਚਾ ਘਰ 

(ਐੱਮ. ਕੇ. ਸ਼ਾਇਨਾ)
ਚੰਡੀਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਅਤੇ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੀ ਸੰਗਤ ’ਚ ਖੁਸ਼ੀ ਦਾ ਮਾਹੌਲ ਹੈ। ਜਿੱਥੇ ਸਾਧ-ਸੰਗਤ ਆਪੋ-ਆਪਣੇ ਘਰਾਂ ’ਚ ਘਿਓ ਦੇ ਦੀਵੇ ਜਗਾ ਕੇ ਖੁਸ਼ੀਆਂ ਮਨਾ ਰਹੀ ਹੈ। ਦੂਜੇ ਪਾਸੇ ਚੰਡੀਗੜ੍ਹ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ’ਚ ਚੰਡੀਗੜ੍ਹ ਦੇ ਖੁੱਡਾ ਅਲੀ ਸ਼ੇਰ ਨਾਮ ਚਰਚਾ ਘਰ ਵਿਖੇ ਕੇਕ, ਲੱਡੂ ਅਤੇ ਸਮੋਸੇ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਾਧ-ਸੰਗਤ ਨੇ ਖੁਸ਼ੀ ’ਚ ਦੀਵੇ ਜਗਾਏ। ਅਸਮਾਨ ’ਚ ਆਤਿਸ਼ਬਾਜ਼ੀ ਛੱਡੀ ਗਈ ਅਤੇ ਭੈਣਾਂ ਨੇ ਜਾਗੋ ਕੱਢੀ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਮੁਰਸ਼ਿਦੇ ਕਾਮਿਲ ਨੂੰ ਦੇਖ ਕੇ ਸਾਰਿਆਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਝਲਕ ਰਹੀ ਸੀ।

ਬਲਾਕ ਦੇ ਜਿੰਮੇਵਾਰਾਂ ਨੇ ਕਿਹਾ ਕਿ 25 ਅਗਸਤ 2017 ਤੋਂ ਬਾਅਦ ਉਨ੍ਹਾਂ ਨੇ ਇਸ ਦੌਰਾਨ ਕੋਈ ਤਿਉਹਾਰ ਨਹੀਂ ਮਨਾਇਆ ਜਿਵੇਂ ਉਨ੍ਹਾਂ ਦੇ ਘਰਾਂ ’ਚੋਂ ਖੁਸ਼ੀਆਂ ਹੀ ਉਜੜ ਗਈਆਂ ਹੋਣ। ਪਰ ਅੱਜ ਪੂਜਨੀਕ ਗੁਰੂ ਜੀ ਦੇ ਨੂਰੀ ਦਰਸ਼ਨ ਅਤੇ ਪੂਜਨੀਕ ਗੁਰੂ ਜੀ ਦੇ ਆਗਮਨ ਸਦਕਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ’ਤੇ ਸਾਡਾ ਵਿਸ਼ਵਾਸ਼ ਅਟੁੱਟ ਸੀ, ਹੈ ਅਤੇ ਹਮੇਸ਼ਾ ਅਟੁੱਟ ਰਹੇਗਾ। ਪੂਜਨੀਕ ਗੁਰੂ ਜੀ ਨੇ ਹਮੇਸ਼ਾ ਸਮਾਜ ਦਾ ਭਲਾ ਕੀਤਾ ਹੈ ਅਤੇ ਸਮੁੱਚੀ ਸਾਧ-ਸੰਗਤ ਨੂੰ ਮਨੁੱਖਤਾ ਦੀ ਭਲਾਈ ਲਈ 139 ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ ਹੈ। ਬਲਾਕ ਚੰਡੀਗੜ੍ਹ ਮਲਰਾਜ ਇੰਸਾਂ ਨੇ ਦੱਸਿਆ ਕਿ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਚੰਡੀਗੜ੍ਹ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਪੂਰਨ ਤੌਰ ’ਤੇ ਅਮਲ ਕਰੇਗੀ ਅਤ ਜਿਵੇਂ ਐਡਮ ਬਲਾਕ ਦੇ ਜਿੰਮੇਵਾਰ ਕਹਿਣਗੇ ਸਾਧ-ਸੰਗਤ ਪੂਰਾ ਸਹਿਯੋਗ ਦੇਵੇਗੀ। ਇਸ ਸਮੇਂ ਬਲਾਕ ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਦੀ ਸਮੂਹ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ