ਹੰਗਾਮੇ ਦੇ ਚੱਲਦੇ ਦੋ ਦਿਨ ਪਹਿਲਾਂ ਹੀ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

Lok Sabha, Adjourned

ਸੈਸ਼ਨ ’ਚ ਅੜਿੱਕੇ ਕਾਰਨ ਸਿਰਫ਼ 17 ਬੈਠਕਾਂ ਹੋਈਆਂ ਤੇ ਸਿਰਫ਼ 21 ਘੰਟੇ 24 ਮਿੰਟਾਂ ਦਾ ਕੰਮਕਾਜ ਹੋ ਸਕਿਆ

ਨਵੀਂ ਦਿੱਲੀ (ਏਜੰਸੀ)। ਪੇਗਾਸਸ ਜਾਸੂਸੀ ਮਾਮਲੇ, ਕਿਸਾਨਾਂ ਦੇ ਮੁੱਦੇ ਤੇ ਮਹਿੰਗਾਈ ਸਬੰਧੀ ਵਿਰੋਧੀਆਂ ਤੇ ਸਰਕਾਰ ਦਰਮਿਆਨ ਸੰਸਦ ਦੇ ਮੌਨਸੂਨ ਸੈਸ਼ਨ ’ਚ ਜਾਰੀ ਅੜਿੱਕਾ ਪੂਰੀ ਤਰ੍ਹਾਂ ਸਮਾਪਤ ਨਹੀਂ ਹੋ ਸਕਿਆ ਤੇ ਲੋਕ ਸੈਭਾ ਦੀ ਕਾਰਵਾਈ ਤੈਅ ਤਾਰੀਕ ਤੋਂ ਦੋ ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।

ਸਦਨ ਦੀ ਕਾਰਵਾਈ ਲਗਭਗ 11 ਵਜੇ ਜਿਵੇਂ ਹੀ ਸ਼ੁਰੂ ਹੋਈ ਸਪੀਕਰ ਓਮ ਬਿਰਲਾ ਨੇ ਪਿਛਲੇ ਦਿਨੀਂ ਸਦਨ ਦੇ ਚਾਰ ਸਾਬਕਾ ਮੈਂਬਰਾਂ ਦੇ ਦੇਹਾਂਤ ਦੀ ਜਾਣਕਾਰੀ ਮੈਂਬਰਾਂ ਨੂੰ ਦਿੱਤੀ ਸਦਨ ਨੇ ਉਨ੍ਹਾਂ ਦੇ ਸਨਮਾਨ ’ਚ ਦੋ ਮਿੰਟਾਂ ਦਾ ਮੌਨ ਰੱਖਿਆ ਉਸ ਤੋਂ ਬਾਅਦ ਬਿਰਲਾ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਜਾਣ ਦਾ ਐਲਾਨ ਕੀਤਾ।

ਇਸ ਦੌਰਾਨ ਉਨ੍ਹਾਂ ਵਿਰੋਧੀਆਂ ਦੇ ਅੜਿੱਕੇ ਕਾਰਨ ਸਦਨ ਦਾ ਕੰਮਕਾਜ ਪ੍ਰਭਾਵਿਤ ਹੋਣ ਸਬੰਧੀ ਡੂੰਘਾ ਦੁੱਖ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ ਇਸ ਸੈਸ਼ਨ ’ਚ ਅੜਿੱਕੇ ਕਾਰਨ ਸਿਰਫ਼ 17 ਬੈਠਕਾਂ ਹੋਈਆਂ ਤੇ ਸਿਰਫ਼ 21 ਘੰਟੇ 24 ਮਿੰਟਾਂ ਦਾ ਕੰਮਕਾਜ ਹੋ ਸਕਿਆ, ਜੋ ਕੁੱਲ ਤੈਅ ਮਿਆਦ ਦਾ ਸਿਰਫ਼ 22 ਫੀਸਦੀ ਹੈ ।

ਸਪੀਕਰ ਨੇ ਕਿਹਾ ਕਿ ਮੈਂਬਰਾਂ ਦੇ ਹੰਗਾਮੇ ਕਾਰਨ 74 ਘੰਟੇ 46 ਮਿੰਟ ਕੰਮਕਾਜ ਪ੍ਰਭਾਵਿਤ ਹੋਇਆ ਉਨ੍ਹਾਂ ਇਸ ਸੈਸ਼ਨ ’ਚ ਪਾਸ ਓਬੀਸੀ ਦੀ ਸੂਚੀ ਨਾਲ ਸਬੰਧਿਤ ਸੰਵਿਧਾਨ ਸੋਧ ਬਿੱਲ ਸਮੇਤ ਵੱਖ-ਵੱਖ ਬਿੱਲਾਂ ਦਾ ਵੀ ਜ਼ਿਕਰ ਕੀਤਾ ਇਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਇਸ ਦੌਰਾਨ ਸਦਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜ਼ਿਆਦਾਤਰ ਕੇਂਦਰੀ ਮੰਤਰੀ ਵੀ ਮੌਜ਼ੂਦ ਸਨ ਵਿਰੋਧੀਆਂ ਦੇ ਹੰਗਾਮੇ ’ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਮੌਜ਼ੂਦ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ