ਝੁੱਕਿਆ ਟਵਿੱਟਰ, ਵਿਨੈ ਪ੍ਰਕਾਸ਼ ਨੂੰ ਭਾਰਤ ’ਚ ਰੇਜੀਡੈਂਟ ਗ੍ਰੀਵਾਂਸ ਦਾ ਬਣਾਇਆ ਅਧਿਕਾਰੀ

ਝੁੱਕਿਆ ਟਵਿੱਟਰ, ਵਿਨੈ ਪ੍ਰਕਾਸ਼ ਨੂੰ ਭਾਰਤ ’ਚ ਰੇਜੀਡੈਂਟ ਗ੍ਰੀਵਾਂਸ ਦਾ ਬਣਾਇਆ ਅਧਿਕਾਰੀ

ਨਵੀਂ ਦਿੱਲੀ। ਪਿਛਲੇ ਕਈ ਦਿਨਾਂ ਤੋਂ ਟਵਿੱਟਰ ਤੇ ਸਰਕਾਰ ਦਰਮਿਆਨ ਨਵੇਂ ਨਿਯਮਾਂ ਸਬੰਧੀ ਵਿਵਾਦ ਚੱਲ ਰਿਹਾ ਹੈ ਆਖਰਕਾਰ ਟਵਿੱਟਰ ਨੂੰ ਹੀ ਝੁਕਣਾ ਪਿਆ ਮੀਡੀਆ ਰਿਪੋਰਟਾਂ ਅਨੁਸਾਰ ਟਵਿੱਟਰ ਇੰਡੀਆ ਨੇ ਭਾਰਤ ’ਚ ਸ਼ਿਕਾਇਤ ਅਧਿਕਾਰੀ ਨਿਯੁਕਤ ਕਰ ਦਿੱਤਾ ਹੈ ਟਵਿੱਟਰ ਨੇ ਵਿਨੈ ਪ੍ਰਕਾਸ਼ ਨੂੰ ਭਾਰਤ ’ਚ ਰੇਜੀਡੈਂਟ ਗ੍ਰੀਵਾਂਸ ਅਧਿਕਾਰ ਬਣਾਇਆ ਹੈ ਜ਼ਿਕਰਯੋਗ ਹੈ ਕਿ ਦਿੱਲੀ ਹਾਈਕੋਰਟ ਨੇ 8 ਜੁਲਾਈ ਨੂੰ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਟਵਿੱਟਰ ਨੂੰ ਇਹ ਕਿਹਾ ਸੀ ਕਿ ਜੇਕਰ ਉਹ ਭਾਰਤ ਦੇ ਨਵੇਂ ਆਈਟੀ ਨਿਯਮਾਂ ਨੂੰ ਲਾਗੂ ਨਹੀਂ ਕਰਦਾ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਸੁਰੱਖਿਆ ਨਹੀਂ ਦਿੱਤਾ ਜਾਵੇਗਾ।

ਕੀ ਹੈ ਮਾਮਲਾ

ਦਰਅਸਲ ਸੋਸ਼ਲ ਮੀਡੀਆ ’ਤੇ ਅਸ਼ਲੀਲ ਪੋਸਟ ਤੋਂ ਇਲਾਵਾ ਗਲਤ ਜਾਂ ਭਰਮਾਊ ਪੋਸਟ ਨੂੰ ਰੋਕਣ ਦੇ ਮਕਸਦ ਨਾਲ ਭਾਰਤ ਸਰਕਾਰ ਨਵੇਂ ਆਈਟੀ ਨਿਯਮ ਲੈ ਕੇ ਆਈ ਸੀ ਇਸ ਦੇ ਤਹਿਤ ਕੰਪਨੀਆਂ ਨੂੰ ਮੈਸੇਜ ਦੇ ਸਰੋਤ ਦੀ ਜਾਣਕਾਰੀ ਸਰਕਾਰ ਨੂੰ ਦੇਣ ਤੋਂ ਇਲਾਵਾ ਇਤਰਾਜ਼ਗਯੋਗ ਸਮਰੱਗੀ ਨੂੰ 36 ਘੰਟਿਆਂ ਦੇ ਅੰਦਰ ਹਟਾਉਣਾ ਪਵੇਗਾ ਭਾਰਤ ਸਰਕਾਰ ਦੇ ਨਵੇਂ ਆਈਟੀ ਨਿਯਮਾਂ ਨੂੰ ਫੇਸਬੁੱਕ, ਗੂਗਲ ਸਮੇਤ ਹੋਰ ਪਲੇਟਫਾਰਮ ਮੰਨਣ ਨੂੰ ਰਾਜ਼ੀ ਹੋ ਗਏ ਪਰ ਟਵਿੱਟਰ ਆਪਣੀ ਮਨਮਾਨੀ ਕਰਨ ’ਤੇ ਉਤਰ ਆਇਆ ਜਿਸ ਤੋਂ ਬਾਅਦ ਭਾਰਤ ਸਰਕਾਰ ਤੇ ਟਵਿੱਟਰ ਦਰਮਿਆਨ ਬੀਤੇ ਦਿਨੀਂ ਜ਼ਬਰਦਸਤ ਤਕਰਾਰ ਦੇਖਣ ਨੂੰ ਮਿਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।