ਟਰੰਪ ਨੇ ਚੀਨ ਦੇ ਸਮਾਨਾਂ ‘ਤੇ 10 ਫੀਸਦੀ ਮੁੱਲ ਲਾਉਣ ਦੀ ਚੇਤਾਵਨੀ

Trump, Warning Applying, 10 Percent, Value, China

ਵਾਸ਼ਿੰਗਟਨ, ਏਜੰਸੀ।

ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਲਗਭਗ 200 ਅਰਬ ਅਮਰੀਕੀ ਡਾਲਰ ਦੇ ਚੀਨਦੇ ਸਮਾਨਾਂ ਦੇ ਆਯਾਤ ‘ਤੇ 10 ਫੀਸਦੀ ਮੁੱਲ ਲਾਉਣਗੇ, ਪਰ ਉਨ੍ਹਾਂ ਨੇ ਐਪਲ ਦੀਆਂ ਸਮਾਰਟ ਘੜੀਆਂ ਫਿਟਬਿਟ ਇੰਕ ਅਤੇ ਹੋਰ ਉਪਭੋਗਤਾ ਉਤਪਾਦਾਂ ਜਿਹੇ ਸਾਈਕਲ, ਹੈਲਮਟ ਅਤੇ ਬੇਬੀ ਕਾਰ ਸੀਟਾਂ ਨੂੰ ਇਸ ਤੋਂ ਅਲੱਗ ਰੱਖਿਆ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਅਮਰੀਕਾ ਦੇ ਕਿਸਾਨਾਂ ਜਾ ਉਦਯੋਗਾਂ ਖਿਲਾਫ ਜਵਾਬੀ ਕਾਰਵਾਈ ਕਰਦਾ ਹੈ, ਤਾਂ ਅਸੀਂ ਤੁਰੰਤ ਤੀਜੇ ਚਰਣ ਦਾ ਮੁੱਲ ਲਾਵਾਂਗੇ, ਜੋ ਲਗਭਗ 267 ਅਰਬ ਡਾਲਰ ਦੇ ਵਾਧੂ ਆਯਾਤ ‘ਤੇ ਹਨ।

ਇੱਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਪੁਰਾਣੀ ਅਨੁਮਾਨਿਤ ਸੂਚੀ ‘ਤੇ ਮੁੱਲ ਦਾ ਸੰਗ੍ਰਹਿ 24 ਸਤੰਬਰ ਤੋਂ ਸ਼ੁਰੂ ਹੋਵੇਗਾ, ਪਰ 2018 ਦੇ ਅੰਤ ਤੱਕ ਇਹ ਦਰ 25 ਫੀਸਦੀ ਤੱਕ ਵਧ ਜਾਏਗੀ, ਜਿਸ ਨਾਲ ਅਮਰੀਕਾ ਕੰਪਨੀਆਂ ਨੂੰ ਵਿਕੰਲਪ ਦੇਸ਼ਾਂ ਤੋਂ ਆਪਣੀ ਸਪਲਾਈ ਲੜੀ ਨੂੰ ਸਹੀ ਕਰਨ ਲਈ ਕੁਝ ਸਮਾਂ ਮਿਲ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।