ਦੇਸ਼ ਦੀ ਸੱਚੀ ਸੇਵਾ

ਦੇਸ਼ ਦੀ ਸੱਚੀ ਸੇਵਾ

ਇਹ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬਚਪਨ ਦੀ ਘਟਨਾ ਹੈ ਇੱਕ ਰਾਤ ਬਾਲਕ ਸੁਭਾਸ਼ ਅਚਾਨਕ ਪਲੰਗ ਤੋਂ Àੁੱੁਤਰ ਕੇ ਜ਼ਮੀਨ ‘ਤੇ ਸੌਂ ਗਏ ਨਾਲ ਹੀ ਸੁੱਤੀ ਪਈ ਉਨ੍ਹਾਂ ਦੀ ਮਾਂ ਇਹ ਵੇਖ ਕੇ ਹੈਰਾਨ ਹੋ ਗਈ
ਉਨ੍ਹਾਂ ਨੂੰ ਲੱਗਾ ਸ਼ਾਇਦ ਉਨ੍ਹਾਂ ਦਾ ਪੁੱਤਰ ਉਨ੍ਹਾਂ ਨਾਲ ਨਰਾਜ਼ ਹੋ ਗਿਐ  ਉਨ੍ਹਾਂ ਨੇ ਪੁੱਛਿਆ, ‘ਪੁੱਤਰ ਕੀ ਗੱਲ?  ਇਸ ਤਰ੍ਹਾਂ ਜ਼ਮੀਨ ‘ਤੇ ਕਿਉਂ ਸੌਂ ਗਿਆ?’ ਸੁਭਾਸ਼ ਦਾ ਜਵਾਬ ਸੀ, ‘ਮਾਂ, ਅੱਜ ਸਾਨੂੰ ਸਕੂਲ ‘ਚ ਮਾਸਟਰ ਜੀ ਨੇ ਦੱਸਿਆ ਕਿ ਸਾਡੇ ਪੁਰਖੇ ਰਿਸ਼ੀ-ਮੁਨੀ ਸਨ,  ਉਹ ਜ਼ਮੀਨ ‘ਤੇ ਹੀ ਸੌਂਦੇ ਸਨ ਤੇ ਕਠੋਰ ਜੀਵਨ ਜਿਉਂਦੇ ਸਨ ਮਾਂ, ਮੈਂ ਵੀ ਰਿਸ਼ੀ ਬਣਾਂਗਾ,

 ਸੋ ਕਠੋਰ ਜੀਵਨ ਦਾ ਹੁਣੇ ਤੋਂ ਅਭਿਆਸ ਕਰ ਰਿਹਾ ਹਾਂ’ ਮਾਂ ਨੂੰ ਹਾਸਾ ਆ ਗਿਆ ਉਹ ਸਮਝ ਨਹੀਂ ਸਕੀ ਕਿ ਆਪਣੇ ਬੇਟੇ ਨੂੰ ਕਿਵੇਂ ਸਮਝਾਵੇ ਮਾਂ-ਪੁੱਤ ਦੀ ਅਵਾਜ਼ ਸੁਣ ਕੇ ਸੁਭਾਸ਼ ਦੇ ਪਿਤਾ ਵੀ ਜਾਗ ਪਏ  ਸੁਭਾਸ਼ ਦੀ ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਉਂ ਉਨ੍ਹਾਂ ਦਾ ਪੁੱਤਰ ਜ਼ਮੀਨ ‘ਤੇ ਸੌਂ ਰਿਹਾ ਹੈ ਤਾਂ ਸੁਭਾਸ਼  ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ, ”ਬੇਟਾ , ਸਿਰਫ਼ ਜ਼ਮੀਨ ‘ਤੇ ਸੌਂ ਕੇ ਤੂੰ ਰਿਸ਼ੀ ਨਹੀਂ ਬਣ ਸਕੇਂਗਾ ਰਿਸ਼ੀ ਬਣਨ ਲਈ ਤੈਨੂੰ ਗਿਆਨ ਹਾਸਲ ਕਰਨਾ ਪਵੇਗਾ ਤੇ ਸੇਵਾ ਦਾ ਸੰਕਲਪ ਵੀ ਲੈਣਾ ਪਵੇਗਾ ਚਲੋ, ਮਾਂ ਕੋਲ ਸੌਂ ਜਾਓ ਵੱਡੇ ਹੋ ਕੇ ਇਹ ਕੰਮ ਕਰਨਾ”

ਸੁਭਾਸ਼ ਨੇ ਅਧਿਆਪਕ ਦੀ ਹੀ ਨਹੀਂ, ਆਪਣੇ ਪਿਤਾ ਜੀ ਦੀ ਸਿੱਖਿਆ ਵੀ ਪੱਲੇ ਬੰਨ੍ਹ ਲਈ ਵੱਡੇ ਹੋ ਕੇ ਉਨ੍ਹਾਂ ਭਾਰਤ ਦੀ ਸਰਵ Àੁੱਚ ਪ੍ਰਬੰਧਕੀ ਸੇਵਾ ਇੰਡੀਅਨ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ  ਕੀਤੀ ਜਦੋਂ ਬ੍ਰਿਟਿਸ਼ ਸਰਕਾਰ ਦਾ ਇੱਕ ਸੀਨੀਅਰ ਅਫ਼ਸਰ ਬਣਨ ਦੀ ਗੱਲ ਸਾਹਮਣੇ ਆਈ ਤਾਂ ਉਨ੍ਹਾਂ ਨੇ ਕਿਹਾ, ”ਮੈਂ ਬਚਪਨ ‘ਚ ਹੀ ਆਪਣੇ ਜੀਵਨ ਦਾ ਟੀਚਾ ਮਿਥ ਚੁੱਕਾ ਹਾਂ, ਮੈਂ ਅਫ਼ਸਰ ਨਹੀਂ ਬਣਾਂਗਾ, ਮਾਤਭੂਮੀ ਦੀ ਸੇਵਾ ਕਰਾਂਗਾ” ਅਤੇ ਉਹ ਉਦੋਂ ਤੋਂ ਦੇਸ਼ ਦੀ ਸੇਵਾ ਿਂਵੱਚ ਜੁਟ ਗਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.