‘ਮੇਰੇ ਮੱਖਣ ਮਲਾਈ ਸਤਿਗੁਰੂ ਮੇਰਾ ਸਭ ਕੁਝ ਤੂੰ’ : ਮਸਤਾਨਾ ਜੀ ਦਾ ਆਪਣੇ ਸਤਿਗੁਰੂ ਪ੍ਰਤੀ ਬੇਅੰਤ ਪਿਆਰ

ਆਪਣੇ ਮੁਰਸ਼ਿਦ ਦੀ ਪ੍ਰਸੰਸਾ ’ਚ ਕੀ ਆਖ ਰਹੇ ਸਨ

Ravinder Sharma Picture
Published On

ਇੱਕ ਵਾਰ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਮਸਤੀ ’ਚ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਸਾਹਮਣੇ ਨੱਚ ਰਹੇ ਸਨ। ਨੱਚਦੇ-ਨੱਚਦੇ ਆਪ ਜੀ ਨੂੰ ਪਤਾ ਹੀ ਨਹੀਂ ਲੱਗਾ ਕਿ ਆਪ ਜੀ ਆਪਣੇ ਮੁਰਸ਼ਿਦ ਦੀ ਪ੍ਰਸੰਸਾ ’ਚ ਕੀ ਆਖ ਰਹੇ ਸਨ। ਆਪ ਜੀ ਆਖ ਰਹੇ ਸਨ, ‘‘ਹੇ ਮੇਰੇ ਮੱਖਣ ਮਲਾਈ ਸਤਿਗੁਰੂ! ਤੂੰ ਮੇਰੀ ਭੈਣ, ਤੂੰ ਮੇਰਾ ਭਰਾ, ਤੂੰ ਮੇਰਾ ਬਾਪ, ਤੂੰ ਮੇਰੀ ਮਾਂ, ਤੂੰ ਮੇਰੀ ਵਹੁਟੀ, ਤੂੰ ਮੇਰਾ ਸਭ ਕੁਛ’ ਤੇ ਪਤਾ ਨਹੀਂ ਕੀ-ਕੀ ਬੋਲ ਗਏ। ਪੂਜਨੀਕ ਬਾਬਾ ਜੀ ਆਪ ਜੀ ਨੂੰ ਵੇਖ ਕੇ ਹੱਸੀ ਜਾ ਰਹੇ ਸਨ। ਕੁਝ ਲੋਕਾਂ ਨੂੰ ਸ਼ਿਕਾਇਤ ਕਰਨ ਦਾ ਮੌਕਾ ਮਿਲ ਗਿਆ। ਉਨ੍ਹਾਂ ’ਚੋਂ ਕਿਸੇ ਨੇ ਪੂਜਨੀਕ ਬਾਬਾ ਜੀ ਦੇ ਸਾਹਮਣੇ ਆਪ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਮਸਤਾਨਾ ਉਨ੍ਹਾਂ ਨੂੰ ਆਪਣੀ ‘ਵਹੁਟੀ’ ਕਹਿ ਰਿਹਾ ਸੀ ਭਾਵ ਤੁਹਾਡਾ ਨਿਰਾਦਰ ਕਰ ਰਿਹਾ ਸੀ। ਇਹ ਸੁਣ ਕੇ ਪੂਜਨੀਕ ਬਾਬਾ ਜੀ ਹੱਸੇ ਤੇ ਫ਼ਰਮਾਇਆ, ‘‘ਭਾਈ, ਉਹ ਤਾਂ ਫੱਕਰ ਫ਼ਕੀਰ ਹੈ। ਅਸੀਂ ਤਾਂ ਉਸ ਦੀ ਵਹੁਟੀ ਹੀ ਹਾਂ।’’ ਸ਼ਿਕਾਇਤ ਕਰਨ ਵਾਲਾ ਵੇਖਦਾ ਰਹਿ ਗਿਆ।

-ਸਰੋਤ, ਰੂਹਾਨੀਅਤ ਕੇ ਸੱਚੇ ਰਹਿਬਰ ਭਾਗ-1

Read Also ; ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ

Comments

Post Your Comment

About The Author

Related Posts