Indian Army New Chief: ਲੈਫਟੀਨੈਂਟ ਜਨਰਲ ਧੀਰਜ਼ ਸੇਠ ਹੋਣਗੇ ਅਗਲੇ ਫੌਜ ਮੁਖੀ, ਸਰਕਾਰ ਨੇ ਕੀਤਾ ਐਲਾਨ
ਸਰਕਾਰ ਨੇ ਕੀਤਾ ਅੱਜ ਐਲਾਨ
Indian Army New Chief: ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਭਾਰਤੀ ਫੌਜ ਦਾ ਅਗਲਾ ਚੀਫ਼ ਆਫ਼ ਆਰਮੀ ਸਟਾਫ਼ ਨਿਯੁਕਤ ਕੀਤਾ ਹੈ। ਉਹ ਮੌਜ਼ੂਦਾ ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਦੇ ਆਪਣੇ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ। ਜਨਰਲ ਉਪੇਂਦਰ ਦਿਵੇਦੀ ਦਾ ਕਾਰਜਕਾਲ ਜੂਨ 2026 ਤੱਕ ਹੈ। ਉਨ੍ਹਾਂ ਨੇ 30 ਜੂਨ, 2024 ਨੂੰ ਇਹ ਅਹੁਦਾ ਸੰਭਾਲਿਆ। ਆਰਮੀ ਚੀਫ਼ ਦਾ ਕਾਰਜਕਾਲ ਤਿੰਨ ਸਾਲ ਜਾਂ 62 ਸਾਲ ਦੀ ਉਮਰ ਤੱਕ, ਜੋ ਵੀ ਪਹਿਲਾਂ ਹੋਵੇ, ਲਈ ਹੈ।
Read Also : IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ