World Blood Donor Day: ‘ਟ੍ਰਿਊ ਬਲੱਡ ਪੰਪ’ ਦੇਸ਼-ਦੁਨੀਆ ’ਚ ਜਗਾਈ ਬੈਠੇ ਹਨ ਜ਼ਿੰਦਗੀ ਦੀ ਮਸ਼ਾਲ

ਹੁਣ ਤੱਕ ਲੱਗਭੱਗ 24 ਲੱਖ ਯੂਨਿਟ ਖੂਨਦਾਨ ਕਰ ਚੁੱਕੇ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ

Khushdeep Singh Picture
Published On

World Blood Donor Day: ਸਰਸਾ (ਰਾਜੇਸ਼ ਬੈਨੀਵਾਲ)। ਅੱਜ ਦਾ ਸਮਾਂ ਅਜਿਹਾ ਹੈ ਕਿ ਆਪਣੇ ਹੀ ਆਪਣਿਆਂ ਦੇ ਕੰਮ ਨਹੀਂ ਆਉਂਦੇ ਉਹ ਵੀ ਜ਼ਰੂਰਤ ਪੈਣ ’ਤੇ ਸਾਥ ਛੱਡ ਹੀ ਜਾਂਦੇ ਹਨ ਪਰ ਇੱਕ ਅਜਿਹੀ ਸੰਸਥਾ ਅੱਜ ਇਸ ਦੁਨੀਆ ’ਚ ਮੌਜ਼ੂਦ ਹੈ ਉਥੋਂ ਦੇ ਲੋਕ ਦੂਜਿਆਂ ਨੂੰ ਵੀ ਆਪਣਾ ਮੰਨ ਲੈਂਦੇ ਹਨ ਅਤੇ ਜ਼ਰੂਰਤ ਪੈਣ ’ਤੇ ਕਿਸੇ ਵੀ ਮੱਦਦ ਤੋਂ ਪਿੱਛੇ ਹਟਣਾ ਨਹੀਂ ਜਾਣਦੇ ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਸੂਬੇ ਦੇ ਜ਼ਿਲ੍ਹਾ ਸਰਸਾ ਸਥਿਤ ‘ਡੇਰਾ ਸੱਚਾ ਸੌਦਾ ’ ਦੀ ਇੱਥੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਸੈਂਕੜੇ ਕਾਰਜ ਚਲਾਏ ਹੋਏ ਹਨ ਪਰ ਇਸ ’ਚ 28ਵਾਂ ਕਾਰਜ ਹੈ ‘ਖੂਨਦਾਨ’  ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖੂਨਦਾਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ।  ਇਸ ਲਈ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਸੇਵਾਦਾਰਾਂ ਨੂੰ ‘ਟ੍ਰਿਊ ਬਲੱਡ ਪੰਪ’ ਨਾਂਅ ਦਿੱਤਾ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਲੱਡ ਪੰਪ ਇੱਕ ਅਪੀਲ ’ਤੇ ਬੱਚੇ-ਜਵਾਨ ਹੀ ਨਹੀਂ।

ਸਗੋਂ ਬਜ਼ੁਰਗ ਵੀ ਬਿਨਾਂ ਕੁਝ ਸੋਚੇ-ਸਮਝੇ ਖੂਨਦਾਨ ਕਰਨ ਲਈ ਜ਼ਿੱਦ ’ਤੇ ਅੜ ਜਾਂਦੇ ਹਨ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਜਾਂਦਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਹੁਣ ਤੱਕ ਲੱਗਭੱਗ 24 ਲੱਖ ਯੂਨਿਟ ਖੂਨਦਾਨ ਕੀਤਾ ਗਿਆ ਹੈ ਡੇਰਾ ਸੱਚਾ ਸੌਦਾ ਦੇ ਨਾਂਅ ਖੂਨਦਾਨ ਦੇ ਖੇਤਰ ’ਚ 3  ਗਿੰਨੀਜ਼ ਵਰਲਡ, ਏਸ਼ੀਆ ਲਿਮਕਾ, ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਹੋ ਗਿਆ ਹੈ ਇੱਥੇ ਸਿਹਤ, ਅਤੇ ਸਵੈ ਇੱਛਾ ਖੂਨਦਾਨੀ ਹਰ ਸਮੇਂ ਦੇਸ਼ ਵਿਦੇਸ਼ ’ਚ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ ਡੇਰਾ ਸੱਚਾ ਸੌਦਾ ਨੇ ਸਵੈ ਇੱਛਾ ਖੂਨਦਾਨ ਦੇ ਖੇਤਰ ’ਚ ਤਿੰਨ ਵਿਸ਼ਵ ਰਿਕਾਰਡ ਬਣਾਏ ਹਨ ਉਸ ਦਾ ਨਤੀਜਾ ਹੈ ਕਿ ਸਰਸਾ ਹੀ ਨਹੀਂ, ਸਗੋਂ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਜ਼ਰੂਰਤਮੰਦ ਮਰੀਜ਼ਾਂ ਨੂੰ ਖੂਨ ਲਈ ਪ੍ਰੇਸ਼ਾਨ ਨਹੀਂ ਹੋਣਾ ਪੈਂਦਾ।

Read Also : Medical Courses Without NEET: ਨੀਟ ਤੋਂ ਬਿਨਾ ਵੀ ਖੁੱਲ੍ਹੇ ਹਨ ਮੈਡੀਕਲ ਖੇਤਰ ’ਚ ਮੌਕੇ

ਕੌਣ ਕਰ ਸਕਦਾ ਹੈ ਖੂਨਦਾਨ? | World Blood Donor Day

ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਬਲੱਡ ਬੈਂਕ ਦੇ ਡਾ. ਪ੍ਰਦੀਪ ਅਰੋੜਾ ਨੇ  ਦੱਸਿਆ ਕਿ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ ਖੂਨਦਾਨ ਲਈ ਉਮਰ 18 ਤੋਂ 65 ਸਾਲ ਵਿਚਕਾਰ ਹੋਣੀ ਚਾਹੀਦੀ ਹੈ ਖੂਨਦਾਨ ਕਰਨ ਲਈ ਤੁਹਾਡਾ ਵਜ਼ਨ 45 ਕਿਲੋਗ੍ਰਾਮ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਖੂਨਦਾਨੀ ਕਿਸੇ ਵੀ ਗੰਭੀਰ ਬਿਮਾਰੀ ਤੋਂ ਪੀੜਤ ਨਾ ਹੋਵੇ ਅਤੇ ਦਵਾਈਆਂ ਨਾ ਖਾਂਦਾ ਹੋਵੇ ਤਾਂ ਸਵੈ ਇੱਛਾ ਖੂਨਦਾਨ ਕਰ ਸਕਦਾ ਹੈ ਉਥੇ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਜਾਂ ਜ਼ਿਆਦਾ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਬਣਦੇ ਗਏ ਸਵੈ ਇੱਛਾ ਖੂਨਦਾਨ ਦੇ ਖੇਤਰ ’ਚ ਰਿਕਾਰਡ
  • ਗਿਨੀਜ਼ ਵਰਲਡ ਰਿਕਾਰਡ (7 ਦਸੰਬਰ 2003) : ਸਿਰਫ਼ 8 ਘੰਟਿਆਂ ’ਚ 15, 432 ਯੂਨਿਟ ਖੂਨਦਾਨ ਕਰਕੇ ਪਹਿਲੀ ਵਾਰ ਇਤਿਹਾਸ ਰਚਿਆ ਗਿਆ।
  • ਗਿਨੀਜ਼ ਵਰਲਡ ਰਿਕਾਰਡ (10 ਅਕਤੂਬਰ 2004) : ਸ੍ਰੀਗੁਰੂਸਰ ਮੋਡੀਆ ਵਿਖੇ ਇੱਕ ਕੈਂਪ ਦੌਰਾਨ 17, 921 ਯੂਨਿਟ ਖੂਨ ਇਕੱਠਾ ਕੀਤਾ ਗਿਆ।
  • ਗਿੰਨੀਜ਼ ਵਰਲਡ ਰਿਕਾਰਡ (8 ਅਗਸਤ 2010) : ਇੱਕ ਹੀ ਦਿਨ ’ਚ 43, 732 ਯੂਨਿਟ ਖੂਨਦਾਨ ਦਾ ਸਭ ਤੋਂ ਵੱਡਾ ਰਿਕਾਰਡ।
  • ਏਸ਼ੀਆ ਬੁੱਕ ਆਫ ਰਿਕਾਰਡਸ (23 ਸਤੰਬਰ 2011) : ਇੱਕ ਹੀ ਦਿਨ ’ਚ 61, 752 ਲੋਕਾਂ ਵੱਲੋਂ ਨਿਯਮਿਤ ਖੂਨਦਾਨ ਕਰਨ ਦਾ ਸੰਕਲਪ ਲੈਣ ਦਾ ਰਿਕਾਰਡ ਦਰਜ ਹੈ।
  • ਭਾਰਤੀ ਫੌਜ, ਪੁਲਿਸ, ਪੱਤਰਕਾਰ ਅਤੇ  ਥੈਲੇਸੀਮੀਆ ਗ਼੍ਰਸਤ ਮਰੀਜ਼ਾਂ ਲਈ ਪੂਜਨੀਕ ਗੁਰੂ ਜੀ ਵੱਲੋਂ ਪਹਿਲ ਦੇ ਅਧਾਰ ’ਤੇ ਮੁਫਤ ਖੂਨ ਮੁਹੱਈਆ ਕਰਵਾਉਣ ਦੀ ਪ੍ਰੇਰਨਾ।
  • ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ 12 ਅਪਰੈਲ 2014 ਨੂੰ 75, 771 ਯੂਨਿਟ ਖੂਨ ਇਕੱਠਾ ਕੀਤਾ ਗਿਆ ਉਹ ਪਲ ਵੀ ਇੱਕ ਮੀਲ ਪੱਥਰ ਤੋਂ ਘੱਟ ਨਹੀਂ ਹੈ।

About The Author

Related Posts