Punjab
Guwahati Railway News: ਗੁਹਾਟੀ ਦੇ ਬਾਮੁਨੀਮੈਦਮ ’ਚ ਰੇਲ ਇੰਜਣ ਪਟੜੀ ਤੋਂ ਉਤਰਿਆ, ਬਚਾਅ ਕਾਰਜ਼ ਜਾਰੀ
ਗੁਹਾਟੀ ਦੇ ਬਾਮੁਨੀਮੈਦਮ ’ਚ ਰੇਲ ਇੰਜਣ ਪਟੜੀ ਤੋਂ ਉਤਰਿਆ, ਬਚਾਅ ਕਾਰਜ਼ ਜਾਰੀ
ਗੁਹਾਟੀ (ਸੱਚ ਕਹੂੰ ਨਿਊਜ਼)। ਗੁਹਾਟੀ ਦੇ ਬਾਮੁਨੀਮੈਦਮ ਇਲਾਕੇ ’ਚ ਸ਼ਨਿੱਚਰਵਾਰ ਨੂੰ ਇੱਕ ਰੇਲ ਇੰਜਣ ਪਟੜੀ ਤੋਂ ਉਤਰ ਗਿਆ, ਜਿਸ ਕਾਰਨ ਰੇਲਵੇ ਕੰਪਲੈਕਸ ’ਚ ਹਲਚਲ ਮੱਚ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਇੰਜਣ ‘ਬੀਜੀ ਗੁੱਡਜ਼ ਸ਼ੈੱਡ’ ਤੋਂ ਪਲਟਨ ਬਾਜ਼ਾਰ ਵੱਲ ਜਾ ਰਿਹਾ ਸੀ। ਘਟਨਾ ਤੋਂ ਬਾਅਦ, ਰੇਲਵੇ ਕਰਮਚਾਰੀਆਂ ਤੇ ਇੱਕ ਤਕਨੀਕੀ ਟੀਮ ਨੇ ਇੰਜਣ ਨੂੰ ਵਾਪਸ ਪਟੜੀ ’ਤੇ ਲਿਆਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇੰਜਣ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਹੋਰ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਰੇਲਵੇ ਅਧਿਕਾਰੀ ਫਿਲਹਾਲ ਇੰਜਣ ਨੂੰ ਵਾਪਸ ਪਟੜੀ ’ਤੇ ਲਿਆਉਣ ਲਈ ਬਹਾਲੀ ਦੇ ਕੰਮਾਂ ’ਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ : Delhi Weather Today: ਦਿੱਲੀ NCR ’ਚ ਠੰਢ, ਸੰਘਣੀ ਧੁੰਦ ਕਾਰਨ ਵਧਿਆ ਪ੍ਰਦੂਸ਼ਣ
Comments