Raja Warring Ludhiana Insaaf March: ਰਾਜਾ ਵੜਿੰਗ ਫਿਰ ਹੋਏ ਭਾਵੁਕ, ਬੋਲੇ, ਜੇਕਰ ਜ਼ੁਲਮ ਕਰਨਾ ਪਾਪ ਐ ਤਾਂ ਸਹਿਣਾ ਵੀ ਪਾਪ ਐ

ਪ੍ਰਧਾਨਗੀ ਤੋਂ ਹਟਾਏ ਜਾਣ ਤੋਂ ਬਾਅਦ ਮੁੜ-ਮੁੜ ਛਲਕ ਰਿਹੈ ਐ ਦਰਦ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਵਾਲਾ ਦਰਦ ਵਾਰ-ਵਾਰ ਛਲਕ ਰਿਹਾ ਹੈ ਤੇ ਉਹ ਆਪਣੀਆਂ ਚੋਣ ਰੈਲੀਆਂ ਵਿੱਚ ਹੀ ਇਸ ਦਰਦ ਤੱਕ ਨੂੰ ਬਿਆਨ ਕਰਦੇ ਨਜ਼ਰ ਆ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਨ੍ਹਾਂ ਦੇ ਸਾਥੀ ਇਸ ਦਰਦ ਨੂੰ ਬਿਆਨ ਕਰਨ ਤੋਂ ਵੀ ਰੋਕ ਰਹੇ ਹਨ।

ਪਰ ਉਹ ਬੇਬਾਕੀ ਨਾਲ ਆਪਣੀ ਗੱਲ ਰੱਖਦੇ ਹੋਏ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਸਾਫ਼ ਤੇ ਸਪੱਸ਼ਟ ਸ਼ਬਦਾਂ ਨਾਲ ਸੁਣਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਲੁਧਿਆਣਾ ਦੇ ਆਤਮ ਨਗਰ ਵਿਖੇ ਇਨਸਾਫ਼ ਮਾਰਚ ਵਿੱਚ ਬੋਲਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਹੋਏਗੀ ਕਿ ਕਾਂਗਰਸ ਪਾਰਟੀ ਦੀ ਕੈਬਨਿਟ ਸਹੁੰ ਚੁੱਕ ਰਹੀ ਹੋਵੇ, ਤਾਂ ਉਹ ਸਭ ਤੋਂ ਹੇਠਾ ਬੈਠ ਕੇ ਇਹ ਦੇਖਣ ਤੱਕ ਨੂੰ ਤਿਆਰ ਹਨ।

ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਮਾਮਲੇ ਤਾਂ ਗੜਬੜ ਹੁੰਦੇ ਹੀ ਰਹਿੰਦੇ ਹਨ ਪਰ ਉਹ ਚਰਨਜੀਤ ਸਿੰਘ ਚੰਨੀ ਅਤੇ ਪਰਗਟ ਸਿੰਘ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ ਨਾਲ ਉਨ੍ਹਾਂ ਦਾ ਕੋਈ ਰੌਲਾ ਨਹੀਂ ਹੈ। ਭਾਵੇਂ ਕੋਈ ਨਾਅਰੇ ਲਵਾਏ ਜਾਂ ਫਿਰ ਕੋਈ ਨਾਅਰੇ ਨਾ ਲਵਾਏ ਪਰ ਉਹ ਕਿਸੇ ਨਾਲ ਰੌਲਾ ਨਹੀਂ ਰੱਖਦੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਕਿਹਾ ਕਿ ‘ਜੁਲਮ ਕਰਨਾ ਵੀ ਪਾਪ ਐ ਤਾਂ ਜ਼ੁਲਮ ਸਹਿਣਾ ਵੀ ਪਾਪ ਐ’।

ਜੇਕਰ ਬਿਲਕੁਲ ਹੀ ਅੰਦਰ ਵੜ ਜਾਓ ਤਾਂ ਅੱਜ ਦੇ ਕਲਯੁਗ ਵਿੱਚ ਕੋਈ ਜਿਉਣ ਨਹੀਂ ਦਿੰਦਾ। ਅਮਰਿੰਦਰ ਸਿੰਘ ਰਾਜਾ ਵੜਿੰਗ ਇਥੇ ਹੀ ਚੁੱਪ ਨਹੀਂ ਹੋਏ, ਉਨ੍ਹਾਂ ਅੱਗੇ ਕਿਹਾ ਕਿ ਵਫ਼ਾਦਾਰੀਆਂ ਕੀ ਹੁੰਦੀਆਂ ਹਨ, ਉਹ ਦੱਸਦੇ ਹਨ। ਜਦੋਂ ਰਾਜਾ ਵੜਿੰਗ ਨੂੰ ਕੁਰਸੀ ਤੋਂ ਲਾਹ ਦਿੱਤਾ ਸੀ ਤਾਂ ਕਹਿੰਦੇ ਸੀ ਰਾਜਾ ਵੜਿੰਗ ਭੱਜੂਗਾ, ਜਾਊਗਾ ਅਤੇ ਉੱਲਟ ਹੋਵੇਗਾ ਪਰ ਮੈ ਤਾਂ ਸਾਈਕਲ ਯਾਤਰਾ ਵਿੱਚ ਵੀ ਗਿਆ ਹਾਂ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਕਾਂਗਰਸ ਪਾਰਟੀ ਸੱਦੇਗੀ, ਰਾਜਾ ਵੜਿੰਗ ਓਥੇ-ਓਥੇ ਜਾਏਗਾ।

ਭਾਵੇਂ ਚਰਨਜੀਤ ਸਿੰਘ ਚੰਨੀ ਜਾਂ ਫਿਰ ਪਰਗਟ ਸਿੰਘ ਸਣੇ ਪ੍ਰਤਾਪ ਬਾਜਵਾ ਸਾਰੇ ਹੀ ਮੁੱਖ ਮੰਤਰੀ ਬਣ ਜਾਣ, ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਹੇਠਾਂ ਜ਼ਮੀਨ ’ਤੇ ਬੈਠ ਕੇ ਤਾੜੀ ਹੀ ਵਜਾਊਗਾ। ਅਮਰਿੰਦਰ ਸਿੰਘ ਰਾਜਾ ਵੜਿੰਗ ਸਿਰਫ਼ ਲੁਧਿਆਣਾ ਵਿਖੇ ਹੀ ਨਹੀਂ, ਸਗੋਂ ਪਿਛਲੇ ਕੁਝ ਸਮੇਂ ਤੋਂ ਜਿੱਥੇ ਵੀ ਜਾ ਰਹੇ ਹਨ ਤਾਂ ਸਟੇਜ ਤੋਂ ਹੀ ਇਹ ਬਿਆਨ ਕਰਦੇ ਨਜ਼ਰ ਆ ਰਹੇ ਹਨ।

ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਉਨ੍ਹਾਂ ਤਾਂ ਸਾਢੇ ਚਾਰ ਸਾਲਾਂ ਤੱਕ ਪਾਰਟੀ ਨੂੰ ਦਿੰਦੇ ਹੋਏ ਵਿਧਾਨ ਸਭਾ ਦੇ ਅੰਦਰ ਅਤੇ ਵਿਧਾਨ ਸਭਾ ਤੋਂ ਬਾਹਰ ਸਿਆਸੀ ਵਿਰੋਧੀ ਆਮ ਆਦਮੀ ਪਾਰਟੀ ਨੂੰ ਟੱਕਰ ਦਿੱਤੀ ਹੈ। ਇਥੋਂ ਤੱਕ ਕਿ ਆਪਣੇ ਹੀ ਕਾਂਗਰਸ ਦੇ ਸਾਥੀਆਂ ’ਤੇ ਵੀ ਟਿੱਪਣੀਆਂ ਕੀਤੀ ਕਿ ਉਹ ਤਾਂ ਸਾਢੇ ਚਾਰ ਸਾਲ ਪੰਜਾਬ ਵਿੱਚ ਲੜਦੇ ਰਹੇ ਅਤੇ ਕਿਸੇ ਵੀ ਵਿਦੇਸ਼ ਯਾਤਰਾ ਤੱਕ ਨਹੀਂ ਗਏ ਅਤੇ ਨਾ ਹੀ ਆਸੇ-ਪਾਸੇ ਹੋਏ।

ਇਹ ਵੀ ਪੜ੍ਹੋ : Mission Clean Punjab 3.0: ਮਿਸ਼ਨ ਕਲੀਨ ਪੰਜਾਬ 3.0 ਹੋਇਆ ਸ਼ੁਰੂ

Comments

Post Your Comment

About The Author

Related Posts