Punjab

Jalandhar News: ਜਲੰਧਰ ’ਚ ਚੱਲਦੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ
Punjab Youth Congress: ਧੂਰੀ ਦੇ ਸ਼ੁਭਮ ਸ਼ਰਮਾ ਸ਼ੁਭੀ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ
Health News: ਪੰਜਾਬ 'ਚ ਮਹਿਲਾਵਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੁਰੱਖਿਅਤ ਅਤੇ ਸਮੇਂ ਸਿਰ ਪ੍ਰਜਨਨ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਦਾ ਲਾਭ
Kejriwal: ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਤਹਿਤ ਪੰਜਾਬ ਦੀਆਂ ਔਰਤਾਂ ਨੂੰ 1 ਜੁਲਾਈ ਨੂੰ ₹3,000 ਤੇ ਦਲਿਤ ਔਰਤਾਂ ਨੂੰ ₹4,500 ਮਿਲਣਗੇ, ਇਹ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ: ਅਰਵਿੰਦ ਕੇਜਰੀਵਾਲ
Punjab Government Schemes: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 'ਆਪ' ਵੱਲੋਂ ਦਿੱਤੀਆਂ 100% ਗਾਰੰਟੀਆਂ ਪੂਰੀਆਂ ਕੀਤੀਆਂ: ਬਲਤੇਜ ਪੰਨੂ

Gold Price Today: ਹੁਣ ਸੋਨਾ ਖਰੀਦਣਾ ਆਮ ਆਦਮੀ ਦੇ ਵੱਸੋਂ ਬਾਹਰ! ਕੀਮਤਾਂ ’ਚ ਇਤਿਹਾਸਕ ਉਛਾਲ

ਸੋਨਾ 10,000 ਤੇ ਚਾਂਦੀ 18000 ਰੁਪਏ ਮਹਿੰਗੀ

Khushdeep Singh Picture
Published On

Silver Price Today: ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਸੋਨੇ ਤੇ ਚਾਂਦੀ ਦੀ ਦਰਾਮਦ ’ਤੇ ਡਿਊਟੀ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਤੱਕ ਕਰ ਦਿੱਤੀ ਹੈ। ਬੁੱਧਵਾਰ ਨੂੰ ਜਾਰੀ ਇਸ ਹੁਕਮ ਬਾਅਦ, ਅੱਜ 13 ਮਈ ਨੂੰ ਐਮਸੀਐਕਸ ਬਾਜ਼ਾਰ ’ਤੇ ਸੋਨਾ 10,000 ਰੁਪਏ ਤੇ ਚਾਂਦੀ 18,000 ਰੁਪਏ ਮਹਿੰਗੀ ਹੋ ਗਈ। 10 ਗ੍ਰਾਮ ਸੋਨੇ ਦੀ ਕੀਮਤ ਅੱਜ 1.63 ਲੱਖ ਰੁਪਏ ਤੇ 1 ਕਿਲੋ ਚਾਂਦੀ ਦੀ ਕੀਮਤ 2.97 ਲੱਖ ਰੁਪਏ ਤੱਕ ਪਹੁੰਚ ਗਈ ਹੈ। ਸਰਕਾਰ ਦਾ ਉਦੇਸ਼ ਵਿਦੇਸ਼ੀ ਖਰੀਦਦਾਰੀ ਨੂੰ ਘਟਾਉਣਾ ਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਘੱਟ ਕਰਨਾ ਹੈ। ਇਹ ਫੈਸਲਾ ਅਮਰੀਕਾ-ਈਰਾਨ ਯੁੱਧ ਵਿਚਕਾਰ ਆਇਆ ਹੈ। ਸਰਕਾਰ ਨੇ ਸੋਨੇ ’ਤੇ 10 ਫੀਸਦੀ ਮੂਲ ਕਸਟਮ ਡਿਊਟੀ ਤੇ 5 ਫੀਸਦੀ ਖੇਤੀਬਾੜੀ ਬੁਨਿਆਦੀ ਢਾਂਚਾ ਤੇ ਵਿਕਾਸ ਸੈੱਸ (ਏਆਈਡੀਸੀ) ਲਾਇਆ ਹੈ, ਜਿਸ ਨਾਲ ਕੁੱਲ ਪ੍ਰਭਾਵੀ ਟੈਕਸ 15 ਫੀਸਦੀ ਹੋ ਗਿਆ ਹੈ। ਇਸ ਤੋਂ ਪਹਿਲਾਂ, 2024 ਦੇ ਬਜਟ ’ਚ, ਵਿੱਤ ਮੰਤਰੀ ਸੀਤਾਰਮਨ ਨੇ ਆਯਾਤ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਤੱਕ ਕਰ ਦਿੱਤੀ ਹੈ।

Read Also : Daughters Happiness: ਧੀਆਂ ਹੁੰਦੀਆਂ ਨੇ ਵਿਹੜੇ ਦੀ ਰੌਣਕ

ਟੈਕਸ ਵਾਧੇ ਨਾਲ ਤਸਕਰੀ ਵਧਣ ਦੀ ਸੰਭਾਵਨਾ | Silver Price Today

ਉਦਯੋਗ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਵਧੇ ਹੋਏ ਟੈਕਸ ਨਾਲ ਤਸਕਰੀ ਵਧ ਸਕਦੀ ਹੈ। ਪਹਿਲਾਂ, ਜਦੋਂ ਡਿਊਟੀ ਘਟਾਈ ਗਈ ਸੀ, ਤਸਕਰੀ ਘੱਟ ਗਈ ਸੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਸੁਰੇਂਦਰ ਮਹਿਤਾ ਨੇ ਕਿਹਾ ਕਿ ਸਰਕਾਰ ਨੇ ਇਹ ਕਦਮ ਚਾਲੂ ਖਾਤੇ ਦੇ ਘਾਟੇ ਨੂੰ ਕੰਟਰੋਲ ਕਰਨ ਲਈ ਚੁੱਕਿਆ ਹੈ। ਇਹ ਫੈਸਲਾ ਪਹਿਲਾਂ ਹੀ ਉੱਚੀਆਂ ਕੀਮਤਾਂ ਵਿਚਕਾਰ ਮੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ।

About The Author

Related Posts