Punjab

Jalandhar News: ਜਲੰਧਰ ’ਚ ਚੱਲਦੀ ਸਕਾਰਪੀਓ ਨੂੰ ਲੱਗੀ ਭਿਆਨਕ ਅੱਗ
Punjab Youth Congress: ਧੂਰੀ ਦੇ ਸ਼ੁਭਮ ਸ਼ਰਮਾ ਸ਼ੁਭੀ ਬਣੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ
Health News: ਪੰਜਾਬ 'ਚ ਮਹਿਲਾਵਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੁਰੱਖਿਅਤ ਅਤੇ ਸਮੇਂ ਸਿਰ ਪ੍ਰਜਨਨ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਦਾ ਲਾਭ
Kejriwal: ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਤਹਿਤ ਪੰਜਾਬ ਦੀਆਂ ਔਰਤਾਂ ਨੂੰ 1 ਜੁਲਾਈ ਨੂੰ ₹3,000 ਤੇ ਦਲਿਤ ਔਰਤਾਂ ਨੂੰ ₹4,500 ਮਿਲਣਗੇ, ਇਹ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ: ਅਰਵਿੰਦ ਕੇਜਰੀਵਾਲ
Punjab Government Schemes: ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 'ਆਪ' ਵੱਲੋਂ ਦਿੱਤੀਆਂ 100% ਗਾਰੰਟੀਆਂ ਪੂਰੀਆਂ ਕੀਤੀਆਂ: ਬਲਤੇਜ ਪੰਨੂ

Daughters Happiness: ਧੀਆਂ ਹੁੰਦੀਆਂ ਨੇ ਵਿਹੜੇ ਦੀ ਰੌਣਕ

ਹੌਲੀ-ਹੌਲੀ ਇਸ ਨੇ ਹੱਸਦਿਆਂ-ਖੇਡਦਿਆਂ ਆਪਣਾ ਮੋਹ ਸਾਡੇ ਪਰਿਵਾਰ ਵਿੱਚ ਇਸ ਤਰ੍ਹਾਂ ਰਚਾ ਲਿਆ ਜਿਵੇਂ ਬਹੁਤ ਪਹਿਲਾਂ ਤੋਂ ਇਹ ਸਾਨੂੰ ਜਾਣਦੀ ਹੋਵੇ

Khushdeep Singh Picture
Published On

ਗੱਲ 2009 ਦੀ ਹੈ ਜਦੋਂ ਮੇਰੇ ਘਰ ਦੂਜੀ ਬੇਟੀ ਨੇ ਜਨਮ ਲਿਆ। ਸਭ ਨੂੰ ਆਸ ਸੀ ਕਿ ਪਹਿਲਾਂ ਇੱਕ ਬੇਟੀ ਹੈ ਦੂਜਾ ਬੇਟਾ ਹੀ ਹੋਵੇਗਾ ਅਤੇ ਪਰਿਵਾਰ ਸੰਪੂਰਨ ਹੋ ਜਾਵੇਗਾ। ਪਰ ਪਰਮਾਤਮਾ ਦੇ ਘਰ ਜੋ ਮਨਜ਼ੂਰ ਹੁੰਦਾ ਹੈ ਉਹ ਹੁੰਦਾ ਹੈ ਜਦੋਂ ਮੇਰੀ ਇਸ ਬੇਟੀ ਨੇ ਜਨਮ ਲਿਆ ਤਾਂ ਘਰ ਵਿੱਚ ਉਦਾਸੀ ਛਾ ਗਈ ਕਈ ਦਿਨ ਤੱਕ ਮੇਰੇ ਬਾਪੂ ਨੇ ਇਸ ਦਾ ਮੂੰਹ ਤੱਕ ਨਹੀਂ ਦੇਖਿਆ, ਨਾ ਹੀ ਇਸ ਦਾ ਕੋਈ ਨਾਂਅ ਕਢਵਾਇਆ ਗਿਆ। ਮੈਂ ਹੀ ਇਸ ਦਾ ਨਾਂਅ ਫਿਲਮੀ ਕਲਾਕਾਰਾਂ ਵਾਂਗ ਜੈਸਿਕਾ ਰੱਖ ਦਿੱਤਾ। ਸੋਹਣੀ ਇੰਨੀ ਕਿ ਬਿਲਕੁਲ ਗੁਲਾਬ ਦੇ ਫੁੱਲ ਵਾਂਗ ਹੌਲੀ-ਹੌਲੀ ਇਸ ਨੇ ਹੱਸਦਿਆਂ-ਖੇਡਦਿਆਂ ਆਪਣਾ ਮੋਹ ਸਾਡੇ ਪਰਿਵਾਰ ਵਿੱਚ ਇਸ ਤਰ੍ਹਾਂ ਰਚਾ ਲਿਆ ਜਿਵੇਂ ਬਹੁਤ ਪਹਿਲਾਂ ਤੋਂ ਇਹ ਸਾਨੂੰ ਜਾਣਦੀ ਹੋਵੇ।

ਮੈਂ ਤੇ ਮੈਡਮ ਸਕੂਲ ਚਲੇ ਜਾਂਦੇ ਤੇ ਇਹ ਮੇਰੇ ਬਾਪੂ ਦੀ ਗੋਦੀ ਵਿੱਚ ਖੇਡਦੀ ਉਸ ਦੀ ਦਾੜ੍ਹੀ ਦੇ ਚਿੱਟੇ ਵਾਲ ਪੁੱਟਦੀ ਰਹਿੰਦੀ। ਉਹ ਬਾਪੂ ਜਿਸ ਨੇ ਕਦੇ ਇਸ ਦਾ ਮੂੰਹ ਤੱਕ ਨਹੀਂ ਸੀ ਦੇਖਿਆ ਹੁਣ ਦੋ ਪਲ ਇਸ ਬਿਨਾ ਨਹੀਂ ਸੀ ਸਾਰਦਾ। ਬਾਪੂ ਵੱਲੋਂ ਇਸ ਨੂੰ ਇੱਕ ਨਵਾਂ ਨਾਂਅ ਮਿਲਿਆ ਜੱਸਾ, ਜੱਸਾ ਪੁੱਤ। ਬਾਪੂ ਨੂੰ ਰੋਟੀ ਫੜਾਉਣੀ ,ਚਾਹ ਫੜਾਉਣੀ, ਜਦੋਂ ਬਾਪੂ ਕਦੇ-ਕਦੇ ਨਿੰਬੂ ਵਾਲੇ ਪਾਣੀ ਦੀ ਮੰਗ ਕਰਦਾ ਤਾਂ ਜੱਸਾ ਹੀ ਬਣਾ ਕੇ ਦਿੰਦਾ। ਜ਼ਿੰਦਗੀ ਚੱਲਦੀ ਗਈ ਜੱਸਾ ਚਾਰ ਪੰਜ ਸਾਲ ਦਾ ਹੋ ਗਿਆ। ਘਰੇ ਫਿਰ ਮੁੰਡੇ ਦੀ ਗੱਲ ਚੱਲ ਪਈ। ਇੱਕ ਮੁੰਡਾ ਤਾਂ ਲਾਜ਼ਮੀ ਚਾਹੀਦਾ ਹੈ। ਹਰ ਰੋਜ਼ ਘਰ ਗੱਲ ਚੱਲਦੀ। ਮੈਨੂੰ ਡਰ ਸੀ ਕਿ ਜੇਕਰ ਦੁਬਾਰਾ ਬੇਟੀ ਹੋ ਗਈ, ਜੋ ਜੱਸੇ ਨੇ ਘਰ ਵਿੱਚ ਮੋਹ ਬਣਾਇਆ ਹੈ, ਉਹ ਵੀ ਸਭ ਭੰਗ ਹੋ ਜਾਵੇਗਾ।

Read Also : Punjab Crime News: ATM ਤੋੜ ਕੇ ਲੁੱਟਣ ਵਾਲੇ ਗਿਰੋਹ ਦੇ 3 ਮੁਲਜ਼ਮ ਗ੍ਰਿਫਤਾਰ

ਪੰਜ ਸਾਲਾਂ ਬਾਅਦ ਪਰਮਾਤਮਾ ਨੇ ਸਾਡੇ ਘਰ ਪੁੱਤਰ ਦੀ ਦਾਤ ਬਖਸ਼ੀ। ਇਸੇ ਜੱਸੇ ਨੂੰ ਲੋਕ ਚੰਗੇ ਕਰਮਾਂ ਵਾਲੀ ਕਹਿਣ ਲੱਗ ਪਏ ਜਦੋਂ ਦੀ ਇਹ ਸਾਡੇ ਘਰ ਆਈ ਸਾਡੇ ਘਰ ਬਰਕਤ ਹੀ ਬਰਕਤ ਹੁੰਦੀ ਰਹੀ।  ਅੱਜ ਜੈਸਿਕਾ ਨੇ ਮੈਨੂੰ ਦੱਸਿਆ ਕਿ ਪਾਪਾ ਮੈਂ ਗਿਆਰ੍ਹਵੀਂ ਕਲਾਸ ਵਿੱਚੋਂ ਸੁਪਰ ਮੈਡੀਕਲ ਵਿੱਚੋਂ ਪੂਰੇ ਸਕੂਲ ਵਿੱਚੋਂ ਫਸਟ ਆਈ ਹਾਂ, ਤਾਂ ਮੇਰਾ ਸਿਰ ਫਖਰ ਨਾਲ ਉੱਚਾ ਹੋ ਗਿਆ ਸਾਡੇ ਪਰਿਵਾਰ ਦੀ ਪਹਿਲੀ ਕੁੜੀ ਸੀ ਜਿਸ ਨੇ ਕਦੇ ਕਿਸੇ ਕਲਾਸ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਸੀ। ਧੀਆਂ ਰੌਣਕ ਹੁੰਦੀਆਂ ਨੇ ਘਰ ਦੀ, ਵਿਹੜੇ ਦੀ, ਆਪਣੇ ਬਾਪ ਦੇ ਸਿਰ ਦਾ ਤਾਜ ਹੁੰਦੀਆਂ ਨੇ ਧੀਆਂ। ਜਿਸ ਘਰ ਵਿੱਚ ਧੀ ਹੋਵੇਗੀ ਉਸ ਘਰ ਦੇ ਬਜ਼ੁਰਗ ਕਦੇ ਵੀ ਵਿਰਧ ਆਸ਼ਰਮ ਵਿੱਚ ਤੁਹਾਨੂੰ ਨਹੀਂ ਮਿਲਣਗੇ। ਮਾਪਿਆਂ ਤੋਂ ਜਾਨ ਵਾਰਦੀਆਂ ਨੇ ਕਮਲੀਆਂ, ਵਿਆਹ ਤੋਂ ਬਾਅਦ ਵੀ ਸੁੱਖਾਂ ਸੁੱਖਦੀਆਂ ਨੇ ਕਿ ਸਾਡੇ ਪੇਕਿਆਂ ਵੱਲੋਂ ਠੰਢੀਆਂ ਹਵਾਵਾਂ ਆਉਂਦੀਆਂ ਰਹਿਣ।

ਮੇਰੇ ਬਾਬਲ ਦਾ ਵਿਹੜਾ ਸਦਾ ਹੱਸਦਾ-ਵੱਸਦਾ ਰਹੇ। 2020 ਵਿੱਚ ਜਦੋਂ ਬਾਪੂ ਨੂੰ ਕੋਰੋਨਾ ਹੋ ਗਿਆ ਤਾਂ ਉਸ ਨੂੰ ਰੋਟੀ ਫੜਾਉਣ, ਦਲੀਆ ਦੇਣ ਅਤੇ ਉਸ ਦੇ ਕੱਪੜੇ ਤੱਕ ਧੋਣ ਦਾ ਸਿਹਰਾ ਵੀ ਜੈਸਿਕਾ ਹਿੱਸੇ ਜਾਂਦਾ ਹੈ ਜਿਸ ਨੂੰ ਕਦੇ ਬਾਪੂ ਨੇ ਜੰਮਣ ਵੇਲੇ ਵੇਖਿਆ ਤੱਕ ਨਹੀਂ ਸੀ। ਕੋਰੋਨਾ ਦੀ ਪਰਵਾਹ ਨਾ ਕਰਦਿਆਂ ਆਪਣੇ ਹੱਥ ਨਾਲ ਹੀ ਉਸ ਦੀ ਦਾੜ੍ਹੀ ਸਾਫ ਕਰ ਦਿੰਦੀ। ਸਾਨੂੰ ਬਿਨਾਂ ਦੱਸਿਆ ਹੀ ਕਈ ਵਾਰ ਤਾਂ ਪਾਣੀ ਲੈ ਕੇ ਉਸ ਦਾ ਮੂੰਹ ਤੱਕ ਧੋ ਦਿੰਦੀ। ਬਾਪੂ ਦੇ ਚਲੇ ਜਾਣ ਤੋਂ ਬਾਅਦ ਜਦੋਂ ਸਾਡੇ ਸਾਰੇ ਪਰਿਵਾਰ ਦੇ ਕੋਰੋਨਾ ਟੈਸਟ ਹੋਏ ਤਾਂ ਸਿਰਫ ਇੱਕੋ ਟੈਸਟ ਪਾਜ਼ਿਟਿਵ ਆਇਆ ਉਹ ਸੀ ਜੈਸਿਕਾ ਦਾ ਟੈਸਟ। ਕਈ ਦਿਨ ਤੱਕ ਅਸੀਂ ਵਿਚਾਰੀ ਨੂੰ ਇੱਕ ਕਮਰੇ ਵਿੱਚ ਵੱਖ ਕਰਕੇ ਰੱਖਿਆ। ਕਦੇ ਇਸ ਦੀ ਮਾਂ ਬਾਹਰ ਮੰਜੇ ’ਤੇ ਪੈਂਦੀ ਤੇ ਕਦੇ ਮੈਂ। ਆਓ! ਇੱਕ ਨਵੀਂ ਪਿਰਤ ਪਾਈਏ ਧੀਆਂ ਦੀਆਂ ਲੋਹੜੀਆਂ ਵੰਡੀਏ। ਧੀਆਂ ਦੇ ਘਰ ਆਉਣ ’ਤੇ ਖੁਸ਼ੀ ਦਾ ਇਜ਼ਹਾਰ ਕਰੀਏ ਜੇ ਧੀਆਂ ਹੱਸਦੀਆਂ-ਵੱਸਦੀਆਂ ਰਹਿਣਗੀਆਂ ਤਾਂ ਸਾਡੇ ਵਿਹੜੇ ਵੀ ਹੱਸਦੇ- ਵੱਸਦੇ ਰਹਿਣਗੇ।

ਅਮਨਦੀਪ ਸ਼ਰਮਾ, ਗੁਰਨੇ ਕਲਾਂ, ਬੁਢਲਾਡਾ।
ਮੋ. 98760-74055

About The Author

Related Posts