ਪੀਲੀ ਕੁੰਗੀ ਦੀ ਰੋਕਥਾਮ ਲਈ ਨੁਕਤੇ

ਪੀਲੀ ਕੁੰਗੀ ਦੀ ਰੋਕਥਾਮ ਲਈ ਨੁਕਤੇ

ਪੀਲੀ ਕੁੰਗੀ, ਪੰਜਾਬ ਵਿੱਚ ਖਾਸ ਕਰਕੇ ਨੀਮ ਪਹਾੜੀ ਇਲਾਕਿਆਂ ਵਿੱਚ ਕਣਕ ਦੀ ਕਾਸ਼ਤ ਲਈ ਇੱਕ ਵੱਡਾ ਖ਼ਤਰਾ ਹੈ ਇਸ ਬਿਮਾਰੀ ਦਾ ਸ਼ੁਰੂਆਤੀ ਹਮਲਾ ਹਰ ਸਾਲ ਤਕਰੀਬਨ ਦਸੰਬਰ ਦੇ ਦੂਜੇ ਪੰਦੜਵਾੜੇ ਤੋਂ ਜਨਵਰੀ ਦੇ ਪਹਿਲੇ ਪੰਦਰਵਾੜੇ ਦੇ ਵਿੱਚ-ਵਿੱਚ ਦੇਖਿਆ ਜਾਂਦਾ ਹੈ ਹਰ ਸਾਲ ਵਾਂਗ ਇਸ ਸਾਲ ਵੀ ਇਹ ਬਿਮਾਰੀ ਪਹਿਲੀ ਵਾਰ ਰੋੋਪੜ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਵੀਰਾਂ ਵਿੱਚ 14 ਜਨਵਰੀ ਨੂੰ ਬਰਬਟ ਕਿਸਮ ’ਤੇ ਦੇਖੀ ਗਈ ਤੇ ਉਸ ਤੋਂ ਬਾਅਦ 19 ਜਨਵਰੀ ਨੂੰ ਚੰਦਪੁਰ ਬੇਲਾ ਵਿੱਚ ਦੇਖੀ ਗਈ

ਪੀਲੀ ਕੁੰਗੀ ਦੇ ਕਣ ਇਹਨਾਂ ਖੇਤਰਾਂ ਵਿੱਚ ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ’ਤੇ ਵਧਦੇ-ਫੁੱਲਦੇ ਰਹੇ ਤੇ ਫਿਰ ਬਾਅਦ ਵਿੱਚ ਇਹ ਕਣ ਹਵਾ ਵਿੱਚ ਰਲ ਕੇ ਬਾਕੀ ਖੇਤਾਂ ਵਿੱਚ ਬਿਮਾਰੀ ਫੈਲਾਉਣ ਦਾ ਜਰੀਆ ਬਣੇ ਪੀਲੀ ਕੁੰਗੀ ਦੇ ਕਣ ਹਲਦੀਨੁਮਾ ਪੀਲੇ ਧੂੜੇ ਦੇ ਰੂਪ ਵਿੱਚ ਪੈਦਾ ਹੁੰਦੇ ਹਨ ਅਤੇ ਬਾਅਦ ਵਿੱਚ ਹਵਾ ਨਾਲ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਫੈਲ ਜਾਂਦੇ ਹਨ, ਜੇਕਰ ਬਿਮਾਰੀ ਨਾਲ ਪ੍ਰਭਾਵਿਤ ਬੂਟੇ ਦੇ ਪੱਤਿਆਂ ਨੂੰ ਛੂਹਿਆ ਜਾਂਵੇ ਜਾਂ ਇਨ੍ਹਾਂ ਧੌੜੀਆਂ ਵਿੱਚੋਂ ਲੰਘਣ ’ਤੇ ਇਸ ਦਾ ਪੀਲਾ ਧੂੜਾ ਸਾਡੇ ਹੱਥਾਂ ਜਾਂ ਕੱਪੜਿਆਂ ਨੂੰ ਲੱਗ ਜਾਂਦਾ ਹੈ

ਕਿਸੇ ਵੀ ਖੇਤਰ ਵਿੱਚ ਪੀਲੀ ਕੁੰਗੀ ਦਾ ਜ਼ਿਆਦਾ ਹਮਲਾ ਤੇ ਵਾਧਾ ਉਸ ਖੇਤਰ ਦੇ ਵਾਤਾਵਰਨ ਅਤੇ ਬਿਮਾਰੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਬਿਜਾਈ ’ਤੇ ਨਿਰਭਰ ਕਰਦਾ ਹੈ, ਅਨੁਕੂਲ ਹਾਲਾਤਾਂ ਵਿੱਚ ਕਣਕ ਦੀ ਫਸਲ ’ਤੇ ਪੀਲੀ ਕੁੰਗੀ ਦਾ ਹਮਲਾ ਇਸ ਦਾ ਟਾਕਰਾ ਨਾ ਕਰਨ ਵਾਲੀਆਂ ਕਿਸਮਾਂ ’ਤੇ ਇੱਕ ਪੱਤਾ ਆਉਣ ਤੋਂ ਲੈ ਕੇ ਬੂਟੇ ਦੇ ਹਰੇ ਰਹਿਣ ਤੱਕ, ਕਿਸੇ ਵੀ ਸਮੇਂ ਹੋ ਸਕਦਾ ਹੈ ਜੇਕਰ ਬਿਮਾਰੀ ਦਾ ਹਮਲਾ ਸ਼ੁਰੂ ਵਿੱਚ ਹੀ ਹੋ ਜਾਵੇ ਤਾਂ ਕਣਕ ਦੇ ਸਿੱਟਿਆਂ ਵਿੱਚ ਦਾਣੇ ਨਹੀਂ ਬਣਦੇ ਅਤੇ ਫਸਲ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇਸ ਤੋਂ ਬਚਾਅ ਲਈ ਫਸਲ ਬੀਜਣ ਤੋਂ ਪਹਿਲਾਂ ਹੀ ਕੁਝ ਜ਼ਰੂਰੀ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਬਹੁਤ ਜ਼ਰੂਰੀ ਹੈ

ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਣਕ ਦੀਆਂ ਉਹਨਾਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ ਜੋ ਇਸ ਬਿਮਾਰੀ ਦਾ ਟਾਕਰਾ ਕਰ ਸਕਦੀਆਂ ਹਨ, ਇਸ ਲਈ ਬਿਮਾਰੀ ਨਾਲ ਪ੍ਰਭਾਵਿਤ ਖਾਸਕਰ ਨੀਮ ਪਹਾੜੀ ਇਲਾਕਿਆਂ ਵਿੱਚ ਪੀ ਬੀ ਡਬਲਯੂ 725, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 660 ਆਦਿ ਕਿਸਮਾਂ ਦੀ ਹੀ ਵਰਤੋਂ ਕਰੋ ਇਹਨਾਂ ਖੇਤਰਾਂ ਵਿੱਚ ਕਣਕ ਦੀ ਅਗੇਤੀ ਬਿਜਾਈ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬਿਮਾਰੀ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ

ਨੀਮ ਪਹਾੜੀ ਇਲਾਕਿਆਂ ਦੇ ਜਿਹੜੇ ਖੇਤਾਂ ਵਿੱਚ ਬਿਮਾਰੀ ਦਾ ਟਾਕਰਾ ਨਾ ਕਰਨ ਵਾਲੀਆਂ ਕਿਸਮਾਂ ਬੀਜੀਆਂ ਹੋਣ, ਉਹਨਾਂ ਖੇਤਾਂ ਦਾ ਦਸੰਬਰ ਦੇ ਦੂਜੇ ਹਫਤੇ ਤੋਂ ਬਾਅਦ ਸਰਵੇਖਣ ਕਰਨਾ ਸ਼ੁਰੂ ਕਰ ਲੈਣਾ ਚਾਹੀਦਾ ਹੈ ਕਿਉਂਕਿ ਪੀਲੀ ਕੁੰਗੀ ਦੀ ਸ਼ੁਰੂਆਤੀ ਆਮਦ ਧੌੜੀਆਂ ਵਿੱਚ ਹੀ ਨਜ਼ਰ ਆਉਂਦੀ ਹੈ ਇਸ ਲਈ ਇਹਨਾਂ ਸ਼ੁਰੂਆਤੀ ਆਮਦ ਵਾਲੀਆਂ ਧੌੜੀਆਂ ਨੂੰ ਹੀ ਸਿਫਾਰਸ਼ ਕੀਤੇ ਉੱਲੀ ਨਾਸ਼ਕਾਂ ਜਿਵੇਂ ਕਿ 200 ਗ੍ਰਾਮ ਕੈਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ ਨਟੀਵੋ 75 ਡਬਲਯੂ ਜੀ (ਟਰਾਈਫਲੋਕਸੀਸਟੋਬਿਨ+ ਟੈਬੂਕੋਨਾਜ਼ੋਲ), ਜਾਂ ਓਪੇਰਾ 18.3 ਐਸ ਈ (ਪੈਰਾਕਲੋਸਟੋਬਿਨ+ਈਪੋਕਸੀਨੋਨਾਜ਼ੋਲ) ਜਾਂ 200 ਮਿ. ਲੀ. ਟਿਲਟ 25 ਈ ਸੀ ਜਾਂ ਸ਼ਾਈਨ 25 ਈ ਸੀ ਜਾਂ ਬੰਪਰ 25 ਈ ਸੀ

ਸਟਿਲਟ 25 ਈਸੀ ਜਾਂ ਕੰਮਪਾਸ 25 ਈਸੀ ਜਾਂ ਮਾਰਕਜ਼ੋਲ 25 ਈਸੀ (ਪ੍ਰੋਪੀਕੋਨਾਜ਼ੋਲ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਣ ਨਾਲ ਖਤਮ ਕਰ ਦਿੱਤਾ ਜਾਵੇ ਤਾਂ ਇਸ ਬਿਮਾਰੀ ਦਾ ਅੱਗੇ ਫੈਲਾਅ ਰੁਕ ਜਾਂਦਾ ਹੈ ਇਨ੍ਹਾਂ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਤੇ ਜੇਕਰ ਬਿਮਾਰੀ ਦਾ ਹਮਲਾ ਫਸਲ ’ਤੇ ਦੁਬਾਰਾ ਨਜ਼ਰ ਆਵੇ ਤਾਂ ਉੱਪਰ ਦਿੱਤੇ ਉੱਲੀਨਾਸ਼ਕਾਂ ਦਾ ਛਿੜਕਾਅ ਦੁਹਰਾਉਣਾ ਚਾਹੀਦਾ ਹੈ ਕਿਸੇ ਵੀ ਉੱਲੀਨਾਸ਼ਕਾਂ ਦਾ ਲਗਾਤਾਰ ਛਿੜਕਾਅ ਕਰਨ ਨਾਲ ਪੀਲੀ ਕੁੰਗੀ ਦੀ ਉੱਲੀ ਵਿੱਚ ਉਸ ਪ੍ਰਤੀ ਸਹਿਨਸ਼ੀਲਤਾ ਆ ਸਕਦੀ ਹੈੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ