ਤਿੰਨ ਮਹੀਨਿਆਂ ਦਾ ਦੈਵਿਤ ਜੇਠੀ ਵੀ ਬਣਿਆ ਸਰੀਰਦਾਨੀ

Three-Month-Old, Divinity Body Donate

ਬਰਨਾਲਾ ਜ਼ਿਲ੍ਹੇ ‘ਚ ਸਭ ਤੋਂ ਘੱਟ ਉਮਰ ਦੇ ਬੱਚੇ ਦਾ ਸਰੀਰ ਦਾਨ

  • ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ

ਬਰਨਾਲਾ (ਜਸਵੀਰ ਸਿੰਘ)। ਬਰਨਾਲਾ ਵਿਖੇ ਹੁਣ ਤੱਕ ਦੇ ਰਿਕਾਰਡ ਮੁਤਾਬਿਕ ਜ਼ਿਲ੍ਹੇ ਦੇ ਸਭ ਤੋਂ ਘੱਟ ਉਮਰ ਦੇ ਬੱਚੇ ਦਾ ਸਰੀਰ ਦਾਨ ਕਰਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਇੱਕ ਨਵੀਂ ਪਿਰਤ ਪਾ ਕੇ ਮਾਨਵਤਾ ਭਲਾਈ ਦੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਠੇਕੇਦਾਰ ਅਨੁਸਾਰ ਬਲਾਕ ਦੇ 25 ਮੈਂਬਰ ਤੇ ਅਣਥੱਕ ਸੇਵਾਦਾਰ ਗੋਰਾ ਲਾਲ ਇੰਸਾਂ ਹੰਡਿਆਇਆ ਵਾਲੇ ਦੇ ਪੋਤਰੇ ਦੈਵਿਤ ਜੇਠੀ ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ, ਜਿਸ ਉਪਰੰਤ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਆਪਸੀ ਸਹਿਮਤੀ ਪਿੱਛੋਂ ਦੇਵਿਤ ਜੇਠੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਵਾਸਤੇ ਦਾਨ ਕਰਨ ਦਾ ਫੈਸਲਾ ਕੀਤਾ।

ਜਿਸ ਨੂੰ ਰਿਸ਼ਤੇਦਾਰਾਂ, ਸਨੇਹੀਆਂ, ਸਾਧ-ਸੰਗਤ ਦੇ ਭਰਵੇਂ ਇਕੱਠ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ/ਭੈਣਾਂ ਦੀ ਅਗਵਾਈ ‘ਚ ਸੇਜਲ ਅੱਖਾਂ ਨਾਲ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਬਠਿੰਡਾ ਨੂੰ ਦਾਨ ਕੀਤਾ ਗਿਆ।ਇਸ ਮੌਕੇ ਸਮੂਹ ਹਾਜ਼ਰੀਨਾਂ ਨੇ ‘ਦੈਵਿਤ ਜੇਠੀ ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਹੇਠ ਭਾਵਭਿੰਨੀ ਵਿਦਾਇਗੀ ਦਿੰਦਿਆਂ ਰਵਾਨਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਇਹ ਸਭ ਤੋਂ ਪਹਿਲਾ ਤੇ ਸਭ ਤੋਂ ਘੱਟ ਉਮਰ ਦਾ ਸਰੀਰ ਹੈ ਜੋ ਮੈਡੀਕਲ ਖੋਜ ਕਾਰਜ਼ਾਂ ਵਾਸਤੇ ਦਾਨ ਕੀਤਾ ਗਿਆ ਹੈ। ਇਸ ਮੌਕੇ ਦੈਵਿਤ ਜੇਠੀ ਦੇ ਪਿਤਾ ਪੁਨੀਤ ਜੇਠੀ, ਪ੍ਰਧਾਨ ਜਗਜੀਤ ਸਿੰਘ ਪਨੇਸਰ ਵਾਲੇ। (Barnala News)

ਜਸਵੀਰ ਇੰਸਾਂ ਜੋਧਪੁਰ, ਮੰਗਾ ਇੰਸਾਂ, ਸੀਤਲ ਧਨੌਲਾ, ਸਤੀਸ ਧਨੌਲਾ, ਕਰਨ ਹਰੀਗੜ, ਰਾਮਦੀਪ ਇੰਸਾਂ, ਕੁਲਵਿੰਦਰ ਇੰਸਾਂ, ਬਲਦੇਵ ਇੰਸਾਂ, ਸੁਖਦੇਵ ਇੰਸਾਂ, ਸੱਤਪਾਲ ਇੰਸਾਂ, ਗੁਰਚਰਨ ਸਿੰਘ ਇੰਸਾਂ, ਰਵਿੰਦਰ ਸਿੰਘ ਹੰਡਿਆਇਆ ਵਾਲੇ, ਰਾਜ ਰਾਣੀ ਇੰਸਾਂ, ਕੁਲਵੰਤ ਕੌਰ ਇੰਸਾਂ, ਵੀਰਪਾਲ ਕੌਰ  ਇੰਸਾਂ, ਸੁਖਵਿੰਦਰ ਕੌਰ ਇੰਸਾਂ ਆਦਿ ਤੋਂ ਇਲਾਵਾ ਰਿਸ਼ਤੇਦਾਰ, ਸਨੇਹੀ, ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ/ਭੈਣਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। (Barnala News)

ਮਾਨਵਤਾ ਦੀ ਭਲਾਈ ਲਈ ਸ਼ਲਾਘਾਯੋਗ ਕਦਮ : ਸੀਐੱਚਓ | Barnala News

ਕਮਿਊਨਿਟੀ ਹੈਲਥ ਅਫ਼ਸਰ ਸੰਦੀਪ ਕੌਰ ਨੇ ਕਿਹਾ ਕਿ ਮੈਡੀਕਲ ਦੇ ਖੇਤਰ ਅਤੇ ਬਰਨਾਲਾ ਜ਼ਿਲ੍ਹੇ ‘ਚ ਇਹ ਹੁਣ ਤੱਕ ਦਾ ਪਹਿਲਾ ਕੇਸ ਹੈ, ਜਿਸ ‘ਚ ਸਭ ਤੋਂ ਘੱਟ ਉਮਰ ਦੇ ਬੱਚੇ ਦਾ ਸਰੀਰ ਦਾਨ ਕੀਤਾ ਗਿਆ ਹੈ। ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਉਕਤ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕਦਮ ਜਿੱਥੇ ਮਾਨਵਤਾ ਦੀ ਬਿਹਤਰੀ ਲਈ ਬੇਹੱਦ ਸ਼ਲਾਘਾਯੋਗ ਹੈ ਉਥੇ ਮੈਡੀਕਲ ਖੇਤਰ ‘ਚ ਖੋਜਾਂ ਕਰਨ ਲਈ ਮੋਹਰੀ ਭੂਮਿਕਾ ਅਦਾ ਕਰਨ ‘ਚ ਅਹਿਮ ਰੋਲ ਅਦਾ ਕਰੇਗਾ।ਉਹਨਾਂ ਕਿਹਾ ਕਿ ਅਜਿਹੇ ਕਾਰਜਾਂ ਤੋਂ ਹੋਰਨਾਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।