ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Home Remedies...

    Home Remedies: ਘਰਾਂ ਵਿੱਚ ਹੁੰਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਇਸ ਤਰ੍ਹਾਂ ਸੁਧਾਰੋ, ਘਰੇਲੂ ਨੁਸਖਿਆਂ ਨਾਲ ਹੋਵੇਗੀ ਸੌਖ

    Home Remedies
    Home Remedies: ਘਰਾਂ ਵਿੱਚ ਹੁੰਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਇਸ ਤਰ੍ਹਾਂ ਸੁਧਾਰੋ, ਘਰੇਲੂ ਨੁਸਖਿਆਂ ਨਾਲ ਹੋਵੇਗੀ ਸੌਖ

    Home Remedies: ਘਰਾਂ ਵਿੱਚ ਆਮ ਤੌਰ ’ਤੇ ਬੱਚਿਆਂ ਵੱਲੋਂ ਕੱਪੜਿਆਂ ’ਤੇ ਸਿਆਹੀ ਦੇ ਦਾਗ ਲਾ ਲੈਣਾ ਜਾਂ ਕਰੋਕਰੀ ਦੇ ਭਾਂਡਿਆਂ ’ਤੇ ਪੀਲੇ ਦਾਗ ਲੱਗ ਜਾਣੇ ਸੁਆਣੀਆਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਕਰਕੇ ਸਮਾਂ ਤੇ ਪੈਸਾ ਬਰਬਾਦ ਹੁੰਦਾ ਹੈ। ਅੱਜ ਤੁਹਾਨੂੰ ਕੁਝ ਘਰੇਲੂ ਨੁਖਸੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਪੈਸਾ ਤੇ ਸਮਾਂ ਦੋਵੇਂ ਬਚਾ ਸਕੋਗੇ।

    Read Also : Motivational Quotes: ਬਲੀਦਾਨ ਇਸ ਤਰ੍ਹਾਂ ਰਹਿੰਦੀ ਦੁਨੀਆਂ ਤੱਕ ਕੀਤਾ ਜਾਂਦੈ ਯਾਦ

    • ਕੱਪੜੇ ’ਤੇ ਲੱਗੇ ਸਿਆਹੀ ਦੇ ਦਾਗ ਨੂੰ ਸਾਫ ਕਰਨ ਲਈ ਨਿੰਬੂ ਦੇ ਰਸ ਵਿੱਚ ਮਾਮੂਲੀ ਜਿਹਾ ਨਿਮਕ ਮਿਲਾ ਲਓ, ਇਸ ਘੋਲ ਨੂੰ ਦਾਗ ’ਤੇ ਚੰਗੀ ਤਰ੍ਹਾਂ ਲਾ ਕੇ ਕੁਝ ਦੇਰ ਬਾਅਦ ਕੱਪੜੇ ਨੂੰ ਧੋ ਲਓ, ਦਾਗ ਖਤਮ ਹੋ ਜਾਵੇਗਾ। Home Remedies
    • ਪਲਾਸਟਿਕ ਦੇ ਭਾਂਡਿਆਂ ’ਤੇ ਲੱਗੇ ਦਾਗ ਨੂੰ ਸਾਫ/ਖਤਮ ਕਰਨ ਲਈ ਉਨ੍ਹਾਂ ਨੂੰ ਮਿੱਟੀ ਦੇ ਤੇਲ ਵਿੱਚ ਸਾਫ ਕਰਕੇ ਕੁਝ ਦੇਰ ਲਈ ਧੁੱਪ ਵਿੱਚ ਰੱਖੋ। ਫਿਰ ਸਾਬਣ ਨਾਲ ਧੋ ਲਵੋ ਭਾਂਡੇ ਬਿਲਕੁਲ ਚਮਕ ਜਾਣਗੇ।
    • ਵਾਸ਼ਿੰਗ ਮਸ਼ੀਨ ਦੇ ਅੰਦਰ ਜੇਕਰ ਸਾਬਣ ਦੇ ਦਾਗ ਪਏ ਹੋਣ ਤਾਂ ਗਰਮ ਪਾਣੀ ਵਿੱਚ ਇੱਕ ਕੱਪ ਸਿਰਕਾ ਪਾ ਕੇ ਮਸ਼ੀਨ ਚਲਾ ਦਿਓ, ਦਾਗ ਖਤਮ ਹੋ ਜਾਣਗੇ।
    • ਲੱਕੜ ਦੇ ਫ਼ਰਨੀਚਰ ’ਤੇ ਲੱਗੇ ਦਾਗ ਨੂੰ ਦੂਰ ਕਰਨ ਲਈ ਸਪਰਿੱਟ ਦਾ ਪ੍ਰਯੋਗ ਕਰੋ।
    • ਪਿੱਤਲ ਦੇ ਭਾਂਡਿਆਂ ’ਤੇ ਦਾਗ ਸਿਰਕਾ ਤੇ ਨਮਕ ਜਾਂ ਨਿੰਬੂ ਅਤੇ ਨਮਕ ਮਿਲਾ ਕੇ ਰਗੜਨ ਨਾਲ ਸਾਫ ਹੋ ਜਾਂਦੇ ਹਨ।
    • ਚਾਂਦੀ ਦੇ ਗਹਿਣਿਆਂ ’ਤੇ ਨਵੀਂ ਚਮਕ ਲਿਆਉਣੀ ਹੋਵੇ ਤਾਂ ਅੱਧਾ ਘੰਟਾ ਇਮਲੀ ਦੇ ਪਾਣੀ ਵਿੱਚ ਧੋਣ ਤੋਂ ਬਾਅਦ ਦੁਬਾਰਾ ਧੋਵੋ।
    • ਕੱਪੜਿਆਂ ਤੋਂ ਚਿੱਕੜ ਦੇ ਦਾਗ ਲਾਹੁਣੇ ਹੋਣ ਤਾਂ ਗੰਦੇ ਹਿੱਸੇ ’ਤੇ ਆਲੂ ਦਾ ਟੁਕੜਾ ਰਗੜੋ ਫਿਰ ਮੁੜ ਕੱਪੜੇ ਨੂੰ ਧੋ ਲਓ।

    ਸ਼ਾਰਦਾ ਸ਼ਰਮਾ ਭੱਪਰ, ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
    ਮੋ. 96462-08088