Birthday Tree Plantation: ਡੇਰਾ ਸ਼ਰਧਾਲੂ ਰੋਮੀ ਰਾਣੀ ਇੰਸਾਂ ਨੇ 37 ਪੌਦੇ ਲਗਾ ਕੇ ਜਨਮਦਿਨ ਬਣਾ ਦਿੱਤਾ ਖਾਸ

ਡੇਰਾ ਸ਼ਰਧਾਲੂ ਰੋਮੀ ਰਾਣੀ ਇੰਸਾਂ ਨੇ ਆਪਣੇ 37ਵੇਂ ਜਨਮ ਦਿਨ 'ਤੇ ਲਾਏ 37 ਪੌਦੇ

Satinder Mathur  Picture
Published On

Birthday Tree Plantation: (ਅਸ਼ੋਕ ਗਰਗ) ਬਾਂਡੀ। ਡੇਰਾ ਸ਼ਰਧਾਲੂ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਉਸ ਨੂੰ ਮਾਨਵਤਾ ਭਲਾਈ ਕਰਕੇ ਮਨਾਉਂਦੇ ਹਨ। ਇਸ ਤਹਿਤ ਰੋਮੀ ਰਾਣੀ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਆਪਣੇ 37ਵੇਂ ਜਨਮ ਦਿਨ 'ਤੇ 37 ਪੌਦੇ ਲਾ ਕੇ ਵਾਤਾਵਰਣ ਦੀ ਸ਼ੁੱਧਤਾ ਦਾ ਸੰਦੇਸ਼ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਬਾਂਡੀ ਦੇ ਪਿੰਡ ਜੈ ਸਿੰਘ ਵਾਲਾ ਵਾਸੀ ਗੁਰਸੇਵਕ ਕੁਮਾਰ ਇੰਸਾਂ (ਬਲਾਕ ਪ੍ਰੇਮੀ ਸੇਵਕ) ਦੀ ਪਤਨੀ ਰੋਮੀ ਰਾਣੀ ਇੰਸਾਂ ਦਾ ਅੱਜ 37ਵਾਂ ਜਨਮ ਦਿਨ ਸੀ । ਜਨਮ ਦਿਨ ਦੀ ਖੁਸ਼ੀ ਵਿੱਚ ਰੋਮੀ ਰਾਣੀ ਇੰਸਾਂ ਨੇ ਪਰਿਵਾਰ ਨਾਲ ਮਿਲ ਕੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਤੇ ਫ਼ਲਦਾਰ ਪੌਦੇ ਲਗਾ ਕੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ।

ਇਹ ਵੀ ਪੜ੍ਹੋ: Weather Update: ਉਤਰਾਖੰਡ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ, ਹਿਮਾਚਲ ਤੇ ਉੱਤਰ ਪ੍ਰਦੇਸ਼ ’ਚ ਵੀ ਭਾਰੀ ਮੀਂਹ ਦੀ ਉਮੀਦ

ਇਸ ਮੌਕੇ ਰੋਮੀ ਰਾਣੀ ਇੰਸਾਂ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਗਲੋਬਲ ਵਾਰਮਿੰਗ ਦੀ ਸਥਿਤੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਸ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ। ਇਸ ਲਈ ਉਨ੍ਹਾਂ ਨੇ ਆਪਣੇ ਜਨਮ ਦਿਨ ’ਤੇ 37 ਪੌਦੇ ਲਗਾਏ ਅਤੇ ਇਨ੍ਹਾਂ ਪੌਦਿਆਂ ਦੀ ਸੰਭਾਲ ਬੱਚਿਆਂ ਵਾਂਗ ਕਰਨ ਦਾ ਵੀ ਪ੍ਰਣ ਕੀਤਾ। ਇਸ ਮੌਕੇ ਸਰੋਜ ਰਾਣੀ, ਰੀਆ ਰਾਣੀ, ਸੋਨੀ ਬਾਂਸਲ ਅਤੇ ਗੁਰਸੇਵਕ ਕੁਮਾਰ ਇੰਸਾਂ ਹਾਜ਼ਰ ਸਨ।

ਬਾਂਡੀ: ਪਿੰਡ ਜੈ ਸਿੰਘ ਵਾਲਾ ਵਿਖੇ ਰੋਮੀ ਰਾਣੀ ਇੰਸਾਂ ਆਪਣੇ ਜਨਮ ਦਿਨ ਮੌਕੇ ਪੌਦੇ ਲਾਉਂਦੀ ਹੋਈ। ਤਸਵੀਰ : ਅਸ਼ੋਕ ਗਰਗ

About The Author

Related Posts