ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋਣ ਦੀ ਜ਼ਰੂਰਤ

CAA

ਨੌਜਵਾਨ ਪੀੜ੍ਹੀ ਨੂੰ ਸੁਚੇਤ ਹੋਣ ਦੀ ਜ਼ਰੂਰਤ

younger generation | ਨੌਜਵਾਨ ਦੇਸ਼ ਦੀ ਅਸਲੀ ਸ਼ਕਤੀ ਹਨ ਜੋ ਦੇਸ਼ ਦੀ ਸੁਰੱਖਿਆ ਤੋਂ ਲੈ ਕੇ ਜੀਡੀਪੀ ਤੱਕ ਸਭ ਤੋਂ ਵੱਧ ਯੋਗਦਾਨ ਪਾਉਂਦੇ ਹਨ ਨੌਜਵਾਨਾਂ ਤੋਂ ਬਿਨਾ ਦੇਸ਼ ਦੀ ਤਰੱਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਇਹ ਚਿੰਤਾ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦੀ ਸਿਆਸਤ ਦੇ ਮਨਸੂਬੇ ਬੜੇ ਖਤਰਨਾਕ ਹਨ ਜੋ ਨੌਜਵਾਨਾਂ ਨੂੰ ਆਪਣੇ ਹਿੱਤਾਂ ਖਾਤਰ ਅੱਗ ‘ਚ ਝੋਕਣ ਤੋਂ ਸੰਕੋਚ ਨਹੀਂ ਕਰ ਰਹੀ ਕੌਮੀ ਨਾਗਰਿਕਤਾ ਸੋਧ ਕਾਨੂੰਨ ਪਾਸ ਹੋਏ ਨੂੰ ਅੱਜ ਕਰੀਬ ਡੇਢ ਮਹੀਨਾ ਲੰਘ ਗਿਆ ਹੈ ਪਰ ਇਸ ਮੁੱਦੇ ‘ਤੇ ਦੇਸ਼ ਅੰਦਰ ਧਰਮਾਂ ਦੇ ਨਾਂਅ ‘ਤੇ ਲੜਾਈ ਤੇ ਨਫਰਤ ਦੀ ਅੱਗ ਪੈਦਾ ਕੀਤੀ ਜਾ ਰਹੀ ਹੈ

ਕਾਨੂੰਨ ਦੇ ਹੱਕ ਤੇ ਵਿਰੋਧ ‘ਚ ਦਲੀਲਾਂ ਤਾਂ ਬਥੇਰੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਛੱਡ ਕੇ ਕਿਸੇ ਵੀ ਪਾਰਟੀ ਦੇ ਆਗੂ ਨੇ ਨੌਜਵਾਨਾਂ ਨੂੰ ਹਿੰਸਾ ਦਾ ਰਾਹ ਛੱਡਣ ਦੀ ਅਪੀਲ ਨਹੀਂ ਕੀਤੀ ਮਾਮਲਾ ਇੰਨਾ ਗੁੰਝਲਦਾਰ ਬਣ ਗਿਆ ਹੈ ਕਿ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਖਿਲਾਫ ਹਿੰਸਕ ਕਾਰਵਾਈਆਂ ਸ਼ੁਰੂ ਹੋ ਗਈਆਂ ਹਨ

ਸੀਏਏ ਦੇ ਵਿਰੋਧੀ ਤੇ ਹਮਾਇਤੀ ਦੋਵੇਂ ਹੀ ਸਿਆਸੀ ਪਾਰਟੀਆਂ ਨੂੰ ਰਾਸ ਆ ਰਹੇ ਹਨ ਜਿਹੜੀ ਗੱਲ ਦਾ ਡਰ ਸੀ ਉਹ ਹੋਣ ਲੱਗ ਪਈ ਹੈ ਸੀਏਏ ਦੇ ਹਮਾਇਤੀ ਇੱਕ ਨੌਜਵਾਨ ਨੇ ਦਿੱਲੀ ‘ਚ ਸੀਏਏ ਵਿਰੋਧੀਆਂ ਵੱਲ ਗੋਲੀ ਦਾਗ ਦਿੱਤੀ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਪਿਸਤੌਲ ਲੈ ਕੇ ਸੀਏਏ ਵਿਰੋਧੀਆਂ ਦੇ ਪ੍ਰਦਸ਼ਰਨ ਵਾਲੀ ਜਗ੍ਹਾ ਪਹੁੰਚ ਗਿਆ ਸੀ

ਜੇਕਰ ਨੌਜਵਾਨਾਂ ਦਰਮਿਆਨ ਇਹ ਟਕਰਾਅ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਹਾਲਾਤ ਖਤਰਨਾਕ ਹੋਣ ਤੱਕ ਪਹੁੰਚ ਸਕਦੇ ਹਨ ਕਾਂਗਰਸ ਤੇ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਦੇ ਵੱਡੇ-ਛੋਟੇ ਆਗੂ ਸੀਏਏ ਮੁੱਦੇ ‘ਤੇ ਸੰਜਮ ਵਰਤਣ ਦੀ ਹਿੰਮਤ ਨਹੀਂ ਕਰ ਰਹੇ ਕੋਈ ਨਾ ਕੋਈ ਭੜਕਾਊ ਬਿਆਨ ਆਉਂਦਾ ਰਹਿੰਦਾ ਹੈ ਦੇਸ਼ ਅੰਦਰ ਸਿਆਸੀ ਤੇ ਧਾਰਮਿਕ ਨਫਰਤ ਦਾ ਮਾਹੌਲ ਪੈਦਾ ਹੋ ਰਿਹਾ ਹੈ

ਜਿਸ ਨਾਲ ਨਜਿੱਠਣ ਲਈ ਨਿਰਪੱਖ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਿਰਫ ਕਾਨੂੰਨੀ ਸਖ਼ਤੀ ਹੀ ਕਾਫੀ ਨਹੀਂ ਸਗੋਂ ਸਦਭਾਵਨਾ ਤੇ ਅਹਿੰਸਾ ਦੀ ਅਪੀਲ ਜ਼ਰੂਰੀ ਹੈ ਕਿਸੇ ਵੀ ਧਿਰ ਵੱਲੋਂ ਕੀਤੀ ਜਾ ਰਹੀ ਭੜਕਾਹਟ ਸਿਆਸੀ ਪਾਰਟੀਆਂ ਨੂੰ ਫਿੱਟ ਬੈਠ ਰਹੀ ਹੈ ਸਿਆਸੀ ਪਾਰਟੀਆਂ ਚੁੱਪ-ਚਾਪ ਨੌਜਵਾਨਾਂ ਦੀ ਬਰਬਾਦੀ ਦਾ ਤਮਾਸ਼ਾ ਵੇਖ ਰਹੀਆਂ ਹਨ

ਇਸ ਮਾਹੌਲ ਨੇ ਦੇਸ਼ ਦਾ ਸਿਰ ਨੀਵਾਂ ਕੀਤਾ ਹੈ ਇੱਥੇ ਨੌਜਵਾਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਰਟੀਆਂ ਦੇ ਹੱਥਾਂ ‘ਚ ਖੇਡਣ ਦੀ ਬਜਾਇ ਅਹਿੰਸਾ ਤੇ ਸਦਭਾਵਨਾ ਨਾਲ ਕੰਮ ਕਰਨ ਕਿਸੇ ਵੀ ਮੁੱਦੇ ਦਾ ਵਿਰੋਧ ਜਾਂ ਸਮੱਰਥਨ ਕਰਨ ਲਈ ਲੋਕਤੰਤਰੀ ਢੰਗ-ਤਰੀਕੇ ਹੀ ਵਰਤੇ ਜਾਣੇ ਚਾਹੀਦੇ ਹਨ ਦੇਸ਼ ਦੇ ਮਹਾਨ ਆਗੂ ਮਹਾਤਮਾ ਗਾਂਧੀ ਨੇ ਅਹਿੰਸਾ ਦੇ ਰਸਤੇ ‘ਤੇ ਚੱਲਦਿਆਂ ਜ਼ਬਰਦਸਤ ਅੰਦੋਲਨ ਕੀਤੇ ਸਨ ਸੰਘਰਸ਼ ਦਾ ਮਤਲਬ ਸਿਰਫ ਭੰਨ੍ਹ-ਤੋੜ ਜਾਂ ਗੋਲੀਬਾਰੀ ਨਹੀਂ ਹੁੰਦਾ ਸਗੋਂ ਜਨਤਾ ਦੀ ਸੋਚ ਬਦਲਣਾ ਹੁੰਦਾ ਹੈ ਸਿਆਸੀ ਪਾਰਟੀਆਂ ਆਪਣੇ ਹਿੱਤਾਂ ਦਾ ਲੋਭ ਛੱਡ ਕੇ ਨੌਜਵਾਨਾਂ ਦੀ ਭਲਾਈ ਬਾਰੇ ਜ਼ਰੂਰ ਸੋਚਣ ਨੌਜਵਾਨਾਂ ਦੀ ਹਿੰਸਾ ‘ਚ ਬਲੀ ਕਿਸੇ ਵੀ ਪਾਰਟੀ ਲਈ ਜਿੱਤ ਨਹੀਂ ਸਾਬਤ ਹੋਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।