ਵਿਜ਼ੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀ ਕਾਬੂ

Bribe
ਫ਼ਤਹਿਗੜ੍ਹ ਸਾਹਿਬ: ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਦੇ ਦੋਸ਼ ਹੇਠ ਕਾਬੂ ਸਿਪਾਹੀ । ਤਸਵੀਰ : ਅਮਿਤ ਸ਼ਰਮਾ 

(ਅਮਿਤ ਸ਼ਰਮਾ) ਫ਼ਤਹਿਗੜ੍ਹ ਸਾਹਿਬ। ਵਿਜੀਲੈਂਸ ਬਿਉੂਰੋ, ਪਟਿਆਲਾ ਰੇਂਜ ਪਟਿਆਲਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਵਿਜੀਲੈਂਸ ਬਿਉੂਰੋ, ਪਟਿਆਲਾ ਰੇਂਜ ਪਟਿਆਲਾ ਵਿੱਚ ਮੁਕੱਦਮਾ ਖੁਸ਼ਪਾਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਨੋਲੱਖਾ, ਤਹਿ: ਵਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਦਈ ਖੁਸ਼ਪਾਲ ਸਿੰਘ ਨੇ ਇੱਕ ਦਰਖਾਸਤ ਬਾਬਤ ਉਸ ਨਾਲ ਜਸਵੀਰ ਸਿੰਘ ਨਾਮ ਦੇ ਵਿਅਕਤੀ ਵਲੋਂ ਮੱਝ ਵੇਚਣ ਦੇ ਨਾਮ ਪਰ ਠੱਗੀ ਮਾਰਨ ਸਬੰਧੀ ਦਿੱਤੀ ਸੀ ਕਿ ਮੁਦਈ ਮੁਕੱਦਮਾ ਖੁਸ਼ਪਾਲ ਸਿੰਘ ਉਕਤ ਨੇ ਜਸਵੀਰ ਸਿੰਘ ਉਕਤ ਨਾਲ ਮੱਝ ਵੇਚਣ ਦਾ ਸੌਦਾ 84 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। Bribe

ਉਨ੍ਹਾਂ ਹੋਰ ਦੱਸਿਆ ਕਿ ਮੁਦਈ ਮੁਕੱਦਮਾ ਖੁਸ਼ਪਾਲ ਸਿੰਘ ਉਕਤ ਨੂੰ ਜਸਵੀਰ ਸਿੰਘ ਉਕਤ ਨੇ ਮੱਝ ਵੇਚਣ ਦੇ ਪੈਸੇ ਸਵੇਰ ਨੂੰ ਬੈਂਕ ਤੋਂ ਕਢਾ ਕੇ ਦੇਣ ਬਾਰੇ ਕਹਿ ਕੇ ਭੇਜ ਦਿੱਤਾ ਸੀ। ਪਰੰਤੂ ਜਸਵੀਰ ਸਿੰਘ ਨੇ ਮੁਦਈ ਨੂੰ ਲਾਰੇ ਲਾਉਂਦਾ ਰਿਹਾ ਅਤੇ ਉਸਨੇ ਮੁਦਈ ਦੀ ਮੱਝ ਦੇ ਪੈਸੇ ਨਹੀਂ ਦਿੱਤੇ ਤਾਂ ਮੁਦਈ ਖੁਸ਼ਪਾਲ ਸਿੰਘ ਉਕਤ ਨੇ ਇਸ ਸਬੰਧੀ ਡਾਕ ਰਾਹੀ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਨੂੰ ਦਰਖਾਸਤ ਭੇਜੀ ਸੀ। ਜੋ ਪੜਤਾਲ ਲਈ ਮੁੱਖ ਅਫਸਰ ਥਾਣਾ ਮੂਲੇਪੁਰ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਭੇਜੀ ਗਈ ਸੀ। ਜਿਸਦੀ ਪੜਤਾਲ ਸਿਪਾਹੀ ਜਗਜੀਤ ਸਿੰਘ, ਥਾਣਾ ਮੂਲੇਪੁਰ ਜਿਲਾ ਫਤਿਹਗੜ੍ਹ ਸਾਹਿਬ ਉਕਤ ਵੱਲੋਂ ਕੀਤੀ ਜਾ ਰਹੀ ਸੀ। Bribe

ਇਹ ਵੀ ਪੜ੍ਹੋ: ਲੜਕੀ ਦਾ ਚਾਕੂ ਮਾਰ ਕੇ ਕਤਲ, ਸਦਮਾ ਨਾ ਸਹਾਰਦਿਆਂ ਛੋਟੀ ਭੈਣ ਵੀ ਚੱਲ ਵਸੀ

ਸਿਪਾਹੀ ਜਗਜੀਤ ਸਿੰਘ ਉੱਕਤ ਨੇ ਦੋਵਾਂ ਧਿਰਾਂ ਦਾ ਆਪਸੀ ਰਾਜ਼ੀਨਾਮਾ ਕਰਵਾਇਆ ਸੀ ਕਿ ਮੁਦਈ ਖੁਸ਼ਪਾਲ ਸਿੰਘ ਉਕਤ ਨੂੰ ਉਸਦੀ ਮੱਝ ਦੀ ਕੀਮਤ 84 ਹਜ਼ਾਰ ਰੁਪਏ ਦੀਆਂ 4 ਕਿਸ਼ਤਾਂ 21 ਹਜ਼ਾਰ ਰੁਪਏ ਪ੍ਰਤੀ ਕਿਸ਼ਤ ਅਦਾ ਕੀਤੀ ਜਾਵੇਗੀ। ਜੋ ਮੁਦਈ ਖੁਸ਼ਪਾਲ ਸਿੰਘ ਨੂੰ ਪਹਿਲੀ ਕਿਸ਼ਤ ਵਜੋਂ 15 ਹਜ਼ਾਰ ਰੁਪਏ ਫੋਨ ਪੇਅ ਰਾਹੀ ਪ੍ਰਾਪਤ ਹੋਏ ਸਨ। ਸਿਪਾਹੀ ਜਗਜੀਤ ਸਿੰਘ ਉਕਤ ਮੁਦਈ ਖੁਸ਼ਪਾਲ ਸਿੰਘ ਵੱਲੋਂ ਇਸ ਕਿਸ਼ਤ ਵਿਚੋਂ 10 ਹਜ਼ਾਰ ਰੁਪਏ ਬਤੌਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸਿਪਾਹੀ ਜਗਜੀਤ ਸਿੰਘ ਨੂੰ ਮਿਤੀ 05 ਮਾਰਚ 24 ਨੂੰ ਮੁਦਈ ਮੁਕੱਦਮਾ ਖੁਸ਼ਪਾਲ ਸਿੰਘ ਪਾਸੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸੁਖਮਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ ਫਤਿਹਗੜ੍ਹ ਸਾਹਿਬ ਦੀ ਟੀਮ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।