ਅਧਿਆਪਕਾਂ ਦੀ ਰਿਹਾਈ ਮੰਗਣ ਆਏ ਬੇਰੁਜ਼ਗਾਰਾਂ ਦੀ ਪੁਲਿਸ ਵੱਲੋਂ ਖਿੱਚ-ਧੂਹ

Unemployed, Police, Teachers', Release

ਬਠਿੰਡਾ (ਅਸ਼ੋਕ ਵਰਮਾ)। ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਆਪਣੇ ਸਾਥੀ ਅਧਿਆਪਕਾਂ ਨੂੰ ਰਿਹਾਅ ਕਰਨ ਦੀ ਮੰਗ ਕਰਨ ਆਏ ਅਧਿਆਪਕਾਂ ਦੀ ਅੱਜ ਬਠਿੰਡਾ ਪੁਲਿਸ ਨੇ ਖਿੱਚ-ਧੂਹ ਕੀਤੀ ਅਤੇ ਪੁਤਲਾ ਖੋਹ ਲਿਆ ਪੁਲਿਸ ਦੀ ਇਸ ਕਾਰਵਾਈ ਤੋਂ ਬੇਰੁਜ਼ਗਾਰ ਪੁਲਿਸ ਮੁਲਾਜ਼ਮਾਂ ਨਾਲ ਭਿੜ ਗਏ ਅਤੇ ਪੁਤਲਾ ਖੋਹਣ ‘ਚ ਸਫ਼ਲਤਾ ਹਾਸਲ ਕਰ ਲਈ ਇਸ ਦੌਰਾਨ ਪੁਲਿਸ ਨੇ ਕਈ ਬੇਰੁਜ਼ਗਾਰਾਂ ਨੂੰ ਕਾਬੂ ਕਰਨ ਲਈ ਧੱਕਾ-ਮੁੱਕੀ ਵੀ ਕੀਤੀ ਪ੍ਰੰਤੂ ਅਧਿਆਪਕਾਂ ਨੇ ਪੁਤਲਾ ਸਾੜਕੇ ਹੀ ਦਮ ਲਿਆ ਬੇਰੁਜਗਾਰ ਅਧਿਆਪਕ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ ਕਰਕੇ ਪੁਤਲਾ ਸਾੜਨ ਲਈ ਆਏ ਸਨ। (Bathinda News)

ਇਸ ਮੌਕੇ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ ਸੜਕ ‘ਤੇ ਧਰਨਾ ਲਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਦੌਰਾਨ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਵਾਅਦੇ ਮੁਤਾਬਕ ਭਰਤੀ ਨਾ ਕੀਤੀ ਅਤੇ ਉਨ੍ਹਾਂ ਦੇ ਖਰੜ ਪੁਲਿਸ ਵੱਲੋਂ ਜੇਲ੍ਹਾਂ ‘ਚ ਡੱਕੇ ਬੇਰੁਜ਼ਗਾਰ ਅਧਿਆਪਕ ਤੁਰੰਤ ਬਿਨਾਂ ਸ਼ਰਤ ਰਿਹਾ ਨਾ ਕੀਤੇ ਤਾਂ ਉਹ ਸੰਘਰਸ਼ ਨੂੰ ਹੋਰ ਵੀ ਭਖਾ ਦੇਣਗੇ ਇਸ ਤੋਂ ਪਹਿਲਾਂ ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਟੀਚਰਜ਼ ਹੋਮ ‘ਚ ਇਕੱਠ ਕੀਤਾ।

ਜਿੱਥੇ ਅਧਿਆਪਕ ਆਗੂਆਂ ਨੇ ਸਰਕਾਰ ਦੀ ਨੀਤੀ ਤੇ ਨੀਅਤ ਸਬੰਧੀ ਲੰਮਾ ਸਮਾਂ ਵਿਚਾਰਾਂ ਕੀਤੀਆਂ ਜਿਲ੍ਹਾ ਪ੍ਰਧਾਨ ਯੁੱਧਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਖਰੜ ਵਿਖੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕਾ ਪੂਨਮ ਰਾਣੀ ਅਤੇ ਕਰੀਬ ਇੱਕ ਦਰਜ਼ਨ ਹੋਰ ਸਾਥੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ ਉਨ੍ਹਾਂ ਆਖਿਆ ਕਿ ਉਹ ਸਿੱਖਿਆ ਮੰਤਰੀ ਦੇ ਲਾਰਿਆਂ ਦਾ ਦਰਦ ਹੰਢਾ ਚੁੱਕੇ ਹਨ ਇਸ ਲਈ ਹੁਣ ਉਹ ਭਰਤੀ ਤੋਂ ਘੱਟ ਕੋਈ ਵੀ ਗੱਲ ਪ੍ਰਵਾਨ ਨਹੀਂ ਕਰਨ ਦੇ ਰੌਂਅ ‘ਚ ਨਹੀਂ ਹਨ। (Bathinda News)

ਜਿਲ੍ਹਾ ਕਮੇਟੀ ਆਗੂ ਤੇਜਿੰਦਰ ਮਾਨਵਾਲਾ ਨੇ ਕਿਹਾ ਕਿ ਇਸ ਵਰਤਾਰੇ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਆਪਣਾ ਵਾਅਦਾ ਤਾਂ ਪੂਰਾ ਤਾਂ ਕੀ ਕਰਨਾ ਸੀ ਬਲਕਿ ਦਾ ਹੱਕ ਮੰਗਦੇ ਨੌਜਵਾਨ ਡੰਡੇ ਦੇ ਜੋਰ ‘ਤੇ ਦਬਾਏ ਜਾ ਰਹੇ ਹਨ ਆਗੂਆਂ ਨੇ ਕਿਹਾ ਕਿ ਰੁਜ਼ਗਾਰ ਲਈ ਸੰਘਰਸ਼ ਹਰ ਕਿਸੇ ਦਾ ਜਮਹੂਰੀ ਹੱਕ ਹੈ, ਜਿਸ ਨੂੰ ਖੋਹਿਆ ਨਹੀਂ ਜਾ ਸਕਦਾ,  ਇਸ ਲਈ ਉਹ ਸੜਕਾਂ ‘ਤੇ ਉੱਤਰਦੇ ਰਹਿਣਗੇ। (Bathinda News)

ਇਹ ਵੀ ਪੜ੍ਹੋ : IND Vs AUS 2nd ODI : ਅਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

 ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਸਿੱਖਿਆ ਮੰਤਰੀ ਨੇ ਸੰਗਰੂਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ ਦੌਰਾਨ 7 ਸਤੰਬਰ ਤੱਕ ਸਾਰੀਆਂ ਮੰਗਾਂ ਦਾ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ ਸੀ, ਪ੍ਰੰਤੂ ਹਾਲੇ ਵੀ ਨਵੀਂ ਭਰਤੀ ਸਬੰਧੀ ਕੋਈ ਕੋਈ ਪ੍ਰਕਿਰਿਆ ਸ਼ੁਰੂ ਹੋਣ ਦੀ ਜਾਣਕਾਰੀ ਨਹੀਂ ਮਿਲ ਰਹੀ ਹੈ ਅੱਜ ਦੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਈਈਵੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਨੇ ਵੀ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਜ਼ਰੂਰਤ ਪੈਣ ‘ਤੇ ਉਨ੍ਹਾਂ ਦੇ ਨਾਲ ਸਰਕਾਰ ਖਿਲਾਫ ਲੜਾਈ ‘ਚ ਕੁੱਦਣ ਦਾ ਐਲਾਨ ਕੀਤਾ। (Bathinda News)

ਇਹ ਵੀ ਪੜ੍ਹੋ : ‘ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’

ਸਿੱਖਿਆ ਮੰਤਰੀ ਦੇ ਸ਼ਹਿਰ ‘ਚ ਪੱਕੇ ਮੋਰਚੇ ਅੱਜ ਤੋਂ ਬੇਰੁਜ਼ਗਾਰ ਅਧਿਆਪਕ ਆਗੂ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਜੱਥੇਬੰਦੀ ਨੇ ਅੱਜ ਜ਼ਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ ਕਰਕੇ ਅਧਿਆਪਕਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਦੇਰ ਸ਼ਾਮ ਤੋਂ ਸੰਗਰੂਰ ਵਿਖੇ ਪੱਕਾ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵਿਚਕਾਰ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਮੰਗਾਂ ਪ੍ਰਤੀ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਪੱਕੇ ਮੋਰਚੇ ਨੂੰ ਜਾਰੀ ਰੱਖਦੇ ਹੋਏ 15 ਸਤੰਬਰ ਨੂੰ ਸੰਗਰੂਰ ਵਿਖੇ ਕਿਸਾਨਾਂ, ਮਜ਼ਦੂਰਾਂ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਰੋਸ-ਮੁਜ਼ਾਹਰਾ ਕੀਤਾ ਜਾਵੇਗਾ।