ਕਾਲਕਾ-ਸ਼ਿਮਲਾ ਖੰਡ ’ਤੇ ਰੇਲ ਕਾਰ ਪਟੜੀ ਤੋਂ ਉਤਰੀ

ਕਾਲਕਾ-ਸ਼ਿਮਲਾ ਖੰਡ ’ਤੇ ਰੇਲ ਕਾਰ ਪਟੜੀ ਤੋਂ ਉਤਰੀ

(ਏਜੰਸੀ), ਸੋਲਨ। ਹਿਮਾਚਲ ਪ੍ਰਦੇਸ਼ ’ਚ ਸੰਸਾਰਿਕ ਵਿਰਾਸਤ ਕਾਲਕਾ-ਸ਼ਿਮਲਾ ਖੰਡ ’ਤੇ ਬੜੋਗ ਰੇਲਵੇ ਸਟੇਸ਼ਨ ਦੇ ਨਜਦੀਕ ਵੀਰਵਾਰ ਸਵੇਰੇ ਇੱਕ ਰੇਲ ਕਾਰ ਪਟੜੀ ਤੋਂ ਉਤਰ ਗਈ , ਇਸ ਤੋਂ ਬਾਅਦ ਰੇਲ ਮਾਰਗ ’ਤੇ ਰੇਲਗੱਡੀਆਂ ਦੀ ਆਵਾਜਾਈ ਫ਼ਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਘਟਨਾ ਲਗਭਗ 7.45 ’ਤੇ ਹੋਈ, ਜਦੋਂ ਰੇਲ ਕਾਰ ਕੁਮਾਰਹੱਟੀ ਤੋਂ ਸ਼ਿਮਲਾ ਲਈ ਰਵਾਨਾ ਹੋਈ ਅਤੇ ਇੱਥੇ ਵਿਚਕਾਰ ਹੀ ਪਟੜੀ ’ਤੇ ਉਤਰ ਗਈ। 15 ਸੀਟਾਂ ਵਾਲੀ ਰੇਲ ਕਾਰ ’ਚ ਉਸ ਸਮੇਂ 9 ਯਾਤਰੀ ਸਵਾਰ ਸਨ।

ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੇਲ ਕਾਰ ’ਚ ਸਵਾਰ ਯਾਤਰੀਆਂ ਨੂੰ ਸ਼ਿਮਲਾ ਪਹੁੰਚਾਉਣ ਦੀ ਬਦਲਵੀਂ ਵਿਵਸਥਾ ਕੀਤੀ। ਇਸ ਰੇਲ ਮਾਰਗ ’ਤੇ ਰੇਲ ਗੱਡੀਆਂ ਦੀ ਆਵਾਜਾਈ ਰੇਲ ਕਾਰ ਨੂੰ ਪਟੜੀ ’ਤੇ ਲਿਆਉਣ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ । ਘਟਨਾ ਸਬੰਧੀ ਸ਼ਿਮਲਾ ਅਤੇ ਅੰਬਾਲਾ ’ਚ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਹੈ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚਣ ’ਤੇ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਇਹ ਰੇਲ ਕਾਰ ਕਾਫੀ ਸਮੇਂ ਤੋਂ ਇਸ ਰੇਲ ਮਾਰਗ ’ਤੇ ਚੱਲ ਰਹੀ ਸੀ ਜੋ ਹਰ ਰੋਜ਼ ਸਵੇਰੇ ਪੰਜ ਵਜੇ ਕਾਲਕਾ ਤੋਂ ਸ਼ਿਮਲਾ ਲਈ ਰਵਾਨਾ ਹੁੰਦੀ ਹੈ ਅਤੇ ਇਸ ਨੂੰ ਸੈਰ ਸਪਾਟਾ ਅਤੇ ਸਥਾਨਕ ਲੋਕ ਸ਼ਿਮਲਾ ਅਤੇ ਵਿਚਕਾਰ ’ਚ ਹੋਰ ਸਟੇਸ਼ਨਾਂ ਤੱਕ ਪਹੁੰਚਣ ਲਈ ਇਸਤੇਮਾਲ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ