ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ

Bathinda News
ਬਠਿੰਡਾ: ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

(ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸ਼ਹਿਰ ਸਥਿਤ ਮਦਾਨ ਹਸਪਤਾਲ ਵਿੱਚ ਪਿਛਲੇ ਕਈ ਦਿਨ ਪਹਿਲਾਂ ਹੋਈ ਚੋਰੀ ਵਿੱਚ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਹਸਪਤਾਲ ਅੰਦਰ ਬਣੇ ਮੈਡੀਕਲ ਸਟੋਰ ਦੇ ਮਾਲਕ ਨੂੰ ਚੋਰੀ ਦੇ ਸਮਾਨ ਸਮੇਤ ਦਬੋਚ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ 15 ਜੁਲਾਈ ਦੀ (Bathinda News) ਦਰਮਿਆਨੀ ਰਾਤ ਨੂੰ ਸਥਾਨਕ ਮਦਾਨ ਨਰਸਿੰਗ ਹੋਮ ਦੀ ਉਪਰਲੀ ਮੰਜ਼ਿਲ ’ਤੇ ਸਥਿਤ ਡਾਕਟਰ ਰਾਜ ਕੁਮਾਰ ਮਦਾਨ ਦੀ ਰਿਹਾਇਸ਼ ’ਚੋਂ 456, 02 ਗ੍ਰਾਮ ਵਜ਼ਨ ਦੇ ਕਰੀਬ ਸੋਨੇ ਚਾਂਦੀ ਦੇ ਗਹਿਣੇ, ਹੀਰੇ ਅਤੇ ਸਾਢੇ ਨੌੰ ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ ਸੀ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀਆਂ ਦੋ ਡੀਵੀਆਰ ਚੋਰੀ ਕਰ ਲਈਆਂ ਸਨ।

ਇਹ ਚੋਰੀ ਉਸ ਸਮੇਂ ਹੋਈ ਜਦੋਂ ਡਾ. ਰਾਜਕੁਮਾਰ ਅਤੇ ਉਸ ਦਾ ਪਰਿਵਾਰ ਗਾਜ਼ੀਆਬਾਦ ਗਿਆ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਚੋਰੀ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਹਸਪਤਾਲ ਵਿੱਚ ਚਲਾ ਰਹੇ ਮੈਡੀਕਲ ਸਟੋਰ ਦਾ ਮਾਲਕ ਹੀ ਸੀ। (Bathinda News)

ਇਹ ਵੀ ਪੜ੍ਹੋ : ਗੋਲੀ ਲੱਗਣ ਕਾਰਨ ਸਿਪਾਹੀ ਦੀ ਭੇਤਭਰੀ ਹਾਲਤ ’ਚ ਮੌਤ

ਇਸ ਮਾਮਲੇ ਸਬੰਧੀ ਐਸ ਐਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਅਧਿਕਾਰੀ ਅਜੈ ਗਾਂਧੀ ਆਈਪੀਐਸ ਕਪਤਾਲ ਪੁਲਿਸ,ਨਰਿੰਦਰ ਸਿੰਘ ਕਪਤਾਨ ਪੁਲਿਸ, ਵਿਸ਼ਵਜੀਤ ਸਿੰਘ ਉਪ ਕਪਤਾਨ ਪੁਲਿਸ ਅਤੇ ਇੰਸਪੈਕਟਰ ਪਰਵਿੰਦਰ ਸਿੰਘ ਮੁੱਖ ਅਫਸਰ ਇਸ ਮੁਕੱਦਮੇ ਦੀ ਤਫਤੀਸ਼ ਕਰ ਰਹੇ ਸਨ। ਅੱਜ ਇਸ ਟੀਮ ਨੇ ਮਦਾਨ ਨਰਸਿੰਗ ਹੋਮ ਵਿੱਚ ਮੈਡੀਕਲ ਚਲਾ ਰਹੇ ਮਨੋਜ ਕੁਮਾਰ ਪੁੱਤਰ ਰਾਧੇ ਸ਼ਾਮ ਠਾਕੁਰ ਕਲੋਨੀ ਬਠਿੰਡਾ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ। ਮੁਲਜਮ ਕੋਲੋਂ ਪੁਲਿਸ ਨੇ ਚੋਰੀ ਕੀਤੇ 9 ਲੱਖ ਰੁਪਏ ਅਤੇ ਸੋਨਾ 456.02 ਗਰਾਮ ਬਰਮਾਦ ਹੋਇਆ ਹੈ ਜਦੋਂ ਕਿ ਸੀਸੀਟੀਵੀ ਕੈਮਰਿਆਂ ਤੇ ਡੀਵੀਆਰ ਤੇ ਹੋਰ ਬਰਾਮਦਗੀ ਕਰਵਾਉਣੀ ਬਾਕੀ ਹੈ। ਪੁਲਿਸ ਨੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਤਾਂ ਕਿ ਡੂੰਘਾਈ ਨਾਲ ਹੋਰ ਪੁੱਛਗਿੱਛ ਕਰਕੇ ਪਤਾ ਕੀਤਾ ਜਾਵੇ ਕਿ ਇਸ ਨਾਲ ਹੋਰ ਕੋਣ ਕੋਣ ਸ਼ਾਮਲ ਸੀ।