ਦੁਖਦ ਖ਼ਬਰ : ਗਾਇਕ ਤੇ ਸੰਗੀਤਕਾਰ ਰਿੰਕੂ ਥਿੰਦ ਦੀ ਹੋਈ ਅਚਾਨਕ ਮੌਤ

Singer
ਗਾਇਕ ਰਿੰਕੂ ਥਿੰਦ ਦੀ ਫਾਈਲ ਫੋਟੋ।

ਕਲਾਕਾਰਾਂ ਨੇ ਪ੍ਰਗਟਾਇਆ ਅਫ਼ਸੋਸ | Singer

ਫ਼ਿਰੋਜ਼ਪੁਰ (ਸੱਤਪਾਲ ਥਿੰਦ)। ਫ਼ਿਰੋਜ਼ਪੁਰ ਦੇ ਜੰਮਪਲ ਗਾਇਕ (Singer) ਤੇ ਸੰਗੀਤਕਾਰ ਰਿੰਕੂ ਥਿੰਦ (ਉਪਕਾਰ ਸਿੰਘ) ਦੀ ਮਾਮੂਲੀ ਬਿਮਾਰੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਓਹ 41 ਵਰ੍ਹਿਆਂ ਦੇ ਸਨ, ਦਾ ਅੱਜ ਇਥੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਓਹਨਾ ਨੂੰ ਰਿਸ਼ਤੇਦਾਰਾਂ ਅਤੇ ਨੇੜਲੇ ਦੋਸਤਾਂ ਵੱਲੋਂ ਅੰਤਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੀਤਕਾਰ ਗਾਮਾ ਸਿੱਧੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਓਹਨਾ ਨੂੰ ਲੀਵਰ ਇੰਨਫੈਕਸ਼ਨ ਹੋ ਗਈ ਜਿਸ ਕਾਰਨ ਹਸਪਤਾਲ ਵਿਚ ਓਹਨਾ ਦੀ ਮੌਤ ਹੋ ਗਈ। ਓਹਨਾ ਦੱਸਿਆ ਕਿ ਜਿੱਥੇ ਰਿੰਕੂ ਥਿੰਦ ਨੇ ਕਈ ਗੀਤ ਗਾਏ ਓਥੇ ਓਸਨੇ ਕੁਲਵਿੰਦਰ ਬਿੱਲਾ, ਹਰਜੀਤ ਹਰਮਨ, ਜੀਵਨ ਮਾਨ, ਸੁਖਵਿੰਦਰ ਪੰਛੀ, ਰਣਜੋਧ ਜੋਧੀ, ਗੁਰਜੰਟ ਭੁੱਲਰ, ਗੁਰਜੀਤ ਭੁੱਲਰ ਆਦਿ ਗਾਇਕਾਂ ਦੇ ਗੀਤਾਂ ਨੂੰ ਸੰਗੀਤ ਦਿੱਤਾ ਹੈ। ਰਿੰਕੂ ਦੇ ਵੱਡੇ ਭਰਾ ਓਂਕਾਰ ਥਿੰਦ ਵੀ ਗਾਇਕ ਹਨ।

ਰਿੰਕੂ ਥਿੰਦ ਜੋ ਸੰਗੀਤਕ ਦੁਨੀਆ ਵਿਚ ਮਿਸਟਰ ਯੂ ਆਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਆਪਣੇ ਪਿੱਛੇ ਇੱਕ ਬੇਟਾ, ਪਤਨੀ ਅਤੇ ਬਜ਼ੁਰਗ ਮਾਂ ਬਾਪ ਛੱਡ ਗਿਆ। ਅੱਜ ਸਥਾਨਕ ਜ਼ੀਰਾ ਗੇਟ ਦੇ ਸ਼ਮਸ਼ਾਨ ਘਾਟ ਵਿਖੇ ਰਿੰਕੂ ਥਿੰਦ ਦਾ ਅੰਤਮ ਸੰਸਕਾਰ ਕੀਤਾ ਗਿਆ ਜਿੱਥੇ ਓਸਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਓਸਦੇ ਸੰਗੀਤਕ ਮਿੱਤਰ ਓਸ ਨੂੰ ਅੰਤਮ ਵਿਦਾਇਗੀ ਦੇਣ ਪੁੱਜੇ ਹੋਏ ਸਨ।

ਇਹ ਵੀ ਪੜ੍ਹੋ : ਪੁਲਿਸ ਨੇ ਗੁੰਮ ਹੋਇਆ ਬੱਚਾ ਲੱਭ ਕੇ ਕੀਤਾ ਪਰਿਵਾਰ ਹਵਾਲੇ

ਰਿੰਕੂ ਦੀ ਮੌਤ ‘ਤੇ ਗੀਤਕਾਰ,ਅਮਰਦੀਪ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਹਰਿੰਦਰ ਭੁੱਲਰ, ਅਵਤਾਰ ਭੁੱਲਰ, ਸੰਗਦਿਲ ਸੰਤਾਲੀ, ਅਰਸ਼ ਸਿੱਧੂ, ਭਿੰਦੇਸ਼ਾਹ ਰਾਜੋਵਾਲੀਆ, ਧਰਮਵੀਰ ਥਾਂਦੀ, ਗੈਰੀ ਢਿੱਲੋਂ, ਤਰਸੇਮ ਅਰਮਾਨ, ਨਸੀਬ ਰੰਧਾਵਾ, ਨਵੀ ਫਿਰੋਜ਼ਪੁਰ ਵਾਲਾ, ਰਾਜਦੀਪ ਲਾਲੀ , ਰਣਜੋਧ ਜੋਧੀ, ਜੈਲਾ ਸੰਧੂ, ਕਮਲ ਦ੍ਰਾਵਿੜ, ਰਾਜਾ ਧਾਲੀਵਾਲ, ਮਹਾਂਵੀਰ ਝੋਕ, ਗੁਰਜੰਟ ਭੁੱਲਰ, ਲਾਡੀ ਝੋਕ, ਵਿਜੇ ਅਟਵਾਲ, ਪਰਮਿੰਦਰ ਹਾਂਡਾ, ਮਨਮੀਤ ਸਿੰਘ ਮਿੱਠੂ , ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ, ਕਸ਼ਮੀਰ ਭੁੱਲਰ, ਸਤਨਾਮ ਸਿੰਘ, ਬੋਹੜ ਬੀਕਾਨੇਰੀਆ, ਮਰਕਸ ਭੱਟੀ, ਡਾਲੀ ਆਦਿ (ਸਾਰੇ ਐਮ ਸੀ), ਪਿੰਟਾ ਥਿੰਦ, ਗੁਰਮੀਤ ਕੌੜਾ, ਨਿਸ਼ਾਨ ਸ਼ਹਿਰੀਆ, ਅਕਾਲੀ ਆਗੂ ਕੰਵਲਜੀਤ ਸਿੰਘ ਸੰਧੂ, ਗੋਲਡ ਦੀਪ,ਐਡੀਟਰ ਸੁਖਚੈਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ