ਨਸ਼ੇਡ਼ੀ ਤੋਂ ਪੱਤਰਕਾਰ ਬਣਨ ਦੀ ਕਹਾਣੀ ‘ਡਾਕੂਆਂ ਦਾ ਮੁੰਡਾ’

Story, Becoming, Journalist, Drug addict

10 ਅਗਸਤ ਨੂੰ ਰਿਲੀਜ਼ ਹੋ ਰਹੀ ਐ ਫਿਲਮ | Dakuan Da Munda

ਚੰਡੀਗੜ (ਏਜੰਸੀ)। ਚਿੱਟੇ ਦੇ ਖ਼ਿਲਾਫ਼ ਕਾਲੇ ਹਫ਼ਤੇ ਦੌਰਾਨ ਇਕ ਟਰੇਲਰ ਆਇਆ ਸੀ, ਤੇ ਫ਼ਿਲਮ ਹੈ `ਡਾਕੂਆਂ ਦਾ ਮੁੰਡਾ`।ਭਾਵੇਂ ਇਹ ਫ਼ਿਲਮ ਨਸ਼ੇ ਤੇ ਅਧਾਰਿਤ ਹੈ ਪਰ ਇਸ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਹਾਣੀ ਅਸਲ ਜ਼ਿੰਦਗੀ ਤੇ ਆਧਾਰਿਤ ਹੈ। ਇਹ ਉਸ ਨੌਜਵਾਨ ਦੀ ਕਹਾਣੀ ਹੈ ਜਿਸਦਾ ਜਨਮ ਹੀ ਨਸ਼ਿਆਂ ਦੀ ਇਸ ਦੁਨੀਆ ਵਿਚ ਹੋਇਆ। ਪਰਿਵਾਰ ਵਿਚ ਪਹਿਲਾਂ ਹੀ ਨਸ਼ੇ ਵੇਚਣ ਦਾ ਕਾਰੋਬਾਰ ਸੀ, ਜੋ ਕੁੱਝ ਉਸ ਬੱਚੇ ਨੇ ਆਪਣੇ ਆਲੇ ਦੁਆਲੇ ਵੇਖਿਆ ਤੇ ਸਿੱਖਿਆ, ਉਸ ਕਰ ਕੇ ਪਿੰਡ ਵੱਲੋਂ ਉਸਨੂੰ ਜੋ ਨਾਮ ਮਿਲਿਆ ਉਹ ਸੀ ‘ਡਾਕੂਆਂ ਦਾ ਮੁੰਡਾ’ (Dakuan Da Munda) । ਜਿਸ ਦਾ ਨਾਮ ਹੈ ਮਿੰਟੂ ਗੁਰੂਸਰੀਆ। ਤਕਰੀਬਨ 12 ਤੋਂ ਵੱਧ ਲੁੱਟ ਖੋਹ ਤੇ ਹੱਤਿਆਵਾਂ ਦੇ ਇੱਕਠੇ ਮਾਮਲੇ ਜਿਸ `ਤੇ ਚੱਲੇ ਉਹ ਹੈ ਮਿੰਟੂ ਗੁਰੂਸਰੀਆ।

ਮੁਕਤਸਰ ਦੇ ਪਿੰਡ ਗੁਰੂਸਰ ਜੋਧਾ ਪਿੰਡ ਦਾ ਇਹ ਨੌਜਵਾਨ ਅਸਲ `ਚ ਤਾਂ ਕਬੱਡੀ ਦਾ ਖਿਡਾਰੀ ਸੀ, ਜਿੰਨੇ 16 ਸਾਲਾਂ ਦੀ ਉਮਰ `ਚ ਸਮੈਕ ਦਾ ਨਸ਼ਾ ਕੀਤਾ ‘ਤੇ ਉਸ ਦੇ ਕੁੱਝ ਸਮਾਂ ਬਾਅਦ ਚਿੱਟੇ ਦਾ। ‘ਡਾਕੂਆਂ ਦੇ ਇਸ ਮੁੰਡੇ ਦੀ ਕਹਾਣੀ ਦਾ ਮੁੱਖ ਪਾਤਰ ਹੈ `ਨਸ਼ਾ`।`ਨਸ਼ਾ` ਜਿਸ ਨੇ ਇਸ ਮੁੰਡੇ ਨੂੰ ਕਬੱਡੀ ਤੋਂ ਦੂਰ ਕੀਤਾ ‘ਤੇ ਵੈਲ ਪੁਣੇ ਦੇ ਕੰਮਾਂ ਦੀ ਰਾਹ ਤੋਰ ਦਿੱਤਾ। ਪਰ ਇਸ ਵਿਚ ਕਸੂਰ ਉਸਦੇ ਕੱਲੇ ਦਾ ਨਹੀਂ ਸੀ, ਕੁੱਝ ਕਸੂਰ ਪਰਿਵਾਰ ਦਾ ਸੀ ਤੇ ਕੁਝ ਉਸਦੇ ਦੋਸਤਾਂ ਦਾ ਵੀ ਸੀ।

ਇਹ ਫ਼ਿਲਮ ਉਨ੍ਹਾਂ ਨੌਜਵਾਨਾਂ ਨੂੰ ਖ਼ਾਸਾ ਪ੍ਰਭਾਵਿਤ ਕਰੇਗੀ ਤੇ ਨਾਲ ਹੀ ਸ਼ਰਮਸਾਰ ਵੀ ਕਰੇਗੀ ਜੋ ਅੱਜ ਵੀ ਨਸ਼ਾ ਲੈ ਰਹੇ ਹਨ। ‘ਤੇ ਉਨ੍ਹਾਂ ਦੀਆਂ ਅੱਖਾਂ ਵੀ ਖੋਲ੍ਹੇਗੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹ ਨਸ਼ਾ ਨਹੀਂ ਛੱਡ ਸਕਦੇ ਜਾਂ ਕੁੱਝ ਜ਼ਿੰਦਗੀ `ਚ ਕਰ ਨਹੀਂ ਸਕਦੇ। `ਡਾਕੂਆਂ ਦਾ ਮੁੰਡਾ`ਜੋ ਕਿ 10 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਦੇਖਣਾ ਇਹ ਹੋਏਗਾ ਕਿ ਇਹ ਫ਼ਿਲਮ ਸਿਨਮਾ ਘਰਾਂ ਵਿਚ ਦਰਸ਼ਕਾਂ ਦਾ ਕਿੰਨਾ ਕੁ ਪਿਆਰ ਬਟੋਰਦੀ ਹੈ ਤੇ ਅਸਲ ਜ਼ਿੰਦਗੀ ਤੇ ਅਧਾਰਿਤ ਇਸ ਕਹਾਣੀ ਤੋਂ ਕੀ ਸਿੱਖਿਆ ਲਵੇਗੀ।