ਨਵੀਂ ਦਿੱਲੀ ‘ਚ ਹੜ ਦਾ ਖ਼ਤਰਾ ਹੋਰ ਵਧਿਆ

Increase, Risk,Flood, New Delhi

ਹਰਿਆਣਾ ਨੇ 241656 ਕਿਊਸਕ ਹੋਰ ਪਾਣੀ ਛੱਡਿਆ

ਨਵੀਂ ਦਿੱਲੀ (ਏਜੰਸੀ)। ਮੀਂਹ ਤੇ ਹਰਿਆਣਾ ਦੇ ਹਥਨੀਕੁੰਢ ਬਰਾਜ ਤੋਂ ਲਗਾਤਾਰ ਪਾਣੀ ਛੱਡੇ ਜਾਣ ਨਾਲ ਦਿੱਲੀ ‘ਚ ਹੜ੍ਹ ਦਾ ਖ਼ਤਰਾ ਹੋਰ ਵਧ ਗਿਆ ਹੈ। ਹਰਿਆਣਾ ‘ਚ ਜਮਨਾ ‘ਚ ਐਤਵਾਰ ਸਵੇਰੇ 9 ਵਜੇ ਦੋ ਲੱਖ 41 ਹਜ਼ਾਰ 656 ਕਿਊਸਕ ਪਾਣੀ ਹੋਰ ਛੱਡਿਆ ਜਿਸ ‘ਚ ਜਮਨਾ ਦਾ ਜਲ ਪੱਧਰ 205.40 ਤੋਂ ਵਧ ਕੇ 206.70 ਹੋ ਗਿਆ ਹੈ। ਸ਼ਨਿੱਚਰਵਾਰ ਨੂੰ ਹੀ ਯਮਨਾ ਨਦੀ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ। ਕੱਲ੍ਹ ਇਸ ਬੈਰਾਜ ‘ਚ ਪੰਜ ਲੱਖ ਕਿਊਸਕ ਪਾਣੀ ਛੱਡਿਆ ਗਿਆ ਸੀ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜ੍ਹ ਦੇ ਖ਼ਤਰੇ ਦੇ ਸ਼ੱਕ ਦੇ ਮੱਦੇਨਜ਼ਰ ਕੱਲ੍ਹ ਐਮਰਜੈਂਸੀ ਬੈਠਕ ਬੁਲਾਈ ਸੀ ਅਤੇ ਸਾਰੇ ਮੁੱਖ ਦਫ਼ਤਰਾਂ ਨੂੰ ਅਲਰਟ ਕੀਤਾ ਸੀ। ਦਿੱਲੀ ਦੇ ਹੜ੍ਹ ਕੰਟਰੋਲ ਵਿਭਾਗ ਦੇ ਅਨੁਸਾਰ ਲੋਹੇ ਦੇ ਪੁਲ ‘ਤੇ ਸ਼ਨਿੱਚਰਵਾਰ ਸ਼ਾਮ ਸੱਤ ਵਜੇ ਯਮੁਨਾ ਨਦੀ ਦਾ ਜਲ ਪੱਧਰ 205.30 ਮੀਟਰ ਹੋ ਗਿਆ ਜੋ ਖ਼ਤਰੇ ਦੇ ਨਿਸ਼ਾਨ 204.83 ਮੀਟਰ ਤੋਂ 0.47 ਮੀਟਰ ਜ਼ਿਆਦਾ ਹੈ। ਅੱਜ ਸਵੇਰੇ ਇਹ ਪੱਧਰ 206.70 ‘ਤੇ ਪਹੁੰਚ ਗਿਆ। ਵਿਭਾਗ ਅਨੁਸਾਰ ਹਥਨੀਕੁੰਢ ਬੈਰਾਜ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ। ਵਿਭਾਗ ਦਾ ਕਹਿਣਾ ਹੈ ਕਿ ਪਾਣੀ ਦੀ ਮਾਤਰਾ ਨੂੰ ਦੇਖਦੇ ਹੋਏ ਯਮੁਨਾ ਪਾਣੀ ‘ਚ ਹੋਰ ਵਾਧਾ ਹੋ ਸਕਦਾ ਹੈ।