ਸ਼ੇਅਰ ਬਾਜ਼ਾਰ ‘ਚ ਆਈ ਜ਼ੋਰਦਾਰ ਗਿਰਾਵਟ

The stock market witnessed a sharp fall

ਸਭ ਤੋਂ ਵੱਧ ਆਈ ਟਾਟਾ ਸਟੀਲ ‘ਚ ਗਿਰਾਵਟ

ਮੁੰਬਈ। ਚੀਨ ਦੇ ਬਾਹਰ ਵੀ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਫੈਲਣ ਦੀਆਂ ਖਬਰਾਂ ਨਾਲ ਦੁਨੀਆ ਭਰ ਦੇ ਸ਼ੇਅਰ ਬਜ਼ਾਰ (Stock Market) ‘ਚ ਪਸਰੀ ਮੰਦੀ ਦਾ ਅਸਰ ਭਾਰਤੀ ਬਜ਼ਾਰਾਂ ‘ਤੇ ਵੀ ਦਿਖਾਈ ਦਿੱਤਾ ਹੈ। ਹਫਤੇ ਦੇ ਪਹਿਲੇ ਹੀ ਕਾਰੋਬਾਰੀ ਦਿਨ ਸ਼ੇਅਰ ਬਜ਼ਾਰ ਵਿਚ ਜ਼ੋਰਦਾਰ ਗਿਰਾਵਟ ਦੇਖੀ ਗਈ। ਦੁਪਹਿਰ 3:15 ਵਜੇ ਬੰਬਈ ਸਟਾਕ ਐਕਸਚੇਂਜ ਦਾ ਬੀ.ਐਸ.ਈ. ਦਾ ਸੈਂਸੈਕਸ 837.39 ਯਾਨੀ ਕਿ 2.03 ਫੀਸਦੀ ਦੀ ਭਾਰੀ ਗਿਰਾਵਟ ਨਾਲ 40338.10 ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 260.25 ਅੰਕ ਯਾਨੀ ਕਿ 2.15 ਫੀਸਦੀ ਟੁੱਟ ਕੇ 11821.70 ‘ਤੇ ਕਾਰੋਬਾਰ ਕਰ ਰਿਹਾ ਹੈ।

ਸੋਮਵਾਰ ਨੂੰ ਸ਼ੇਅਰ ਬਜ਼ਾਰ ਜ਼ੋਰਦਾਰ ਗਿਰਾਵਟ ਨਾਲ ਖੁੱਲ੍ਹਿਆ ਹੈ। ਮੁੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 393.57 ਅੰਕ ਯਾਨੀ ਕਿ 0.96 ਫੀਸਦੀ ਦੀ ਗਿਰਾਵਟ ਦੇ ਬਾਅਦ 40,776.55 ਦੇ ਪੱਧਰ ‘ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 91.75 ਅੰਕ ਯਾਨੀ ਕਿ 0.76 ਫੀਸਦੀ ਦੀ ਗਿਰਾਵਟ ਦੇ ਬਾਅਦ 11,989.10 ਦੇ ਪੱਧਰ ‘ਤੇ ਖੁੱਲ੍ਹਿਆ ਹੈ। ਸੈਂਸੈਕਸ ਦੇ 30 ਪ੍ਰਮੁੱਖ ਸ਼ੇਅਰਾਂ ‘ਚੋਂ 25 ਸ਼ੇਅਰ ਗਿਰਾਵਟ ਨਾਲ ਲਾਲ ਨਿਸ਼ਾਨ ‘ਚ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਵਿਚ ਸਭ ਤੋਂ ਵਧ ਗਿਰਾਵਟ ਟਾਟਾ ਸਟੀਲ ਦੇ ਸ਼ੇਅਰਾਂ ਦੇ ਸ਼ੇਅਰਾਂ ਵਿਚ ਦਰਜ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।