ਪਸ਼ੂਆਂ ’ਚ ਫੈਲ ਰਹੀ ਬਿਮਾਰੀ ਲੰਪੀ ਸਕਿੱਨ ਦੇ ਬਚਾਓ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਏ ਅੱਗੇ

ਲੰਪੀ ਸਕਿੱਨ ਦੇ ਬਚਾਓ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਆਏ ਅੱਗੇ

ਸ਼ੇਰਪੁਰ (ਰਵੀ ਗੁਰਮਾ)। ਪਸ਼ੂਆਂ ਵਿੱਚ ਫੈਲੀ ਹੋਈ ਲੰਪੀ ਸਕਿੱਨ ਦੀ ਬੀਮਾਰੀ ਤੋਂ ਬਚਾਓ ਲਈ ਬਲਾਕ ਸ਼ੇਰਪੁਰ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਅੱਜ ਕਸਬੇ ਅੰਦਰ ਤਿੰਨ ਗਊਸ਼ਾਲਾ ਤੇ ਹੋਰ ਜਨਤਕ ਜਗ੍ਹਾ ’ਤੇ ਘੁੰਮ ਰਹੇ ਪਸ਼ੂਆਂ ਉੱਪਰ ਡਾਕਟਰੀ ਵਿਧੀ ਅਨੁਸਾਰ ਸਪਰੇਅ (ਸੈਨੀਟਾਈਜਰ) ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਗਦੇਵ ਸੋਹਣਾ, ਡਾ.ਸੁਖਦੇਵ ਸਿੰਘ ਸੋਨੀ ਨੇ ਦੱਸਿਆ ਕਿ ਪਸ਼ੂਆਂ ਵਿੱਚ ਲਗਾਤਾਰ ਲੰਪੀ ਸਕਿੱਨ ਦੀ ਬੀਮਾਰੀ ਫੈਲ ਰਹੀ ਹੈ ਅਤੇ ਪਸ਼ੂ ਤੜਫ- ਤੜਫ ਕੇ ਮਰ ਰਹੇ ਹਨ । ਜਿਸ ਨੂੰ ਰੋਕਣ ਲਈ ਅੱਜ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਕਸਬੇ ਅਧੀਨ ਪੈਂਦੀਆਂ ਤਿੰਨ ਗਊਸ਼ਾਲਾ ਤੇ ਹੋਰ ਜਨਤਕ ਜਗ੍ਹਾ ਤੇ ਘੁੰਮ ਰਹੇ ਪਸ਼ੂਆਂ ਉੱਪਰ ਸਪਰੇਅ ਕੀਤਾ ਗਿਆ ਤਾਂ ਜੋ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਨਿਜਾਤ ਮਿਲ ਸਕੇ।

ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਬਿਮਾਰੀ ਕਾਰਨ ਕਸਬੇ ਅੰਦਰ ਲਗਾਤਾਰ ਗਊਆਂ ਦੀ ਮੌਤ ਹੋ ਰਹੀ ਹੈ। ਇਸ ਮੌਕੇ ਸੇਵਾਦਾਰ ਸੁਖਵਿੰਦਰ ਸਿੰਘ ਗੁੰਮਟੀ, ਦਰਸ਼ਨ ਸਿੰਘ ਚਾਂਗਲੀ, ਸ਼ਿੰਗਾਰਾ ਸਿੰਘ ਲੰਡਾ, ਮਨਪ੍ਰੀਤ ਸਿੰਘ ਸ਼ੇਰਪੁਰ, ਭਿੰਦਰ ਸਿੰਘ ਸ਼ੇਰਪੁਰ ,ਸ਼ੇਰ ਸਿੰਘ ਕਾਤਰੋਂ,ਜਗਦੀਪ ਛਾਪਾ, ਨਛੱਤਰ ਸਿੰਘ ਖੇੜੀ,ਜਗਦੀਸ ਕਾਤਰੋ, ਧੀਰ ਸਿੰਘ ਕਾਤਰੋ ਹਾਜ਼ਰ ਸਨ।

ਸੇਵਾਦਾਰਾਂ ਦੇ ਕਾਰਜ ਨੂੰ ਸਲਾਮ:-ਦੀਪਕ ਕੁਮਾਰ ਧਾਵਾ

ਇਸ ਸਬੰਧੀ ਜਨਤਾ ਗਊਸ਼ਾਲਾ ਸ਼ੇਰਪੁਰ ਦੇ ਕਮੇਟੀ ਮੈਂਬਰ ਦੀਪਕ ਕੁਮਾਰ ਧਾਵਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਇਹ ਕਾਰਜ ਸ਼ਲਾਘਾਯੋਗ ਹੈ ਕਿਉਂਕਿ ਪਸ਼ੂਆਂ ਵਿਚ ਲੰਪੀ ਸਕਿੱਨ ਦੀ ਬੀਮਾਰੀ ਲਗਾਤਾਰ ਫੈਲ ਰਹੀ ਹੈ । ਇਹਨਾਂ ਵੱਲੋਂ ਕੀਤੇ ਜਾ ਰਹੇ ਸਪਰੇਅ ਦੇ ਛਿੜਕਾਅ ਨਾਲ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਨਿਜਾਤ ਮਿਲੇਗੀ । ਉਨ੍ਹਾਂ ਸੇਵਾਦਾਰਾਂ ਦੇ ਕਾਰਜ ਨੂੰ ਧੰਨ ਕਹਿੰਦਿਆਂ ਕਿਹਾ ਕਿ ਇਹ ਸੇਵਾਦਾਰ ਬਿਨਾਂ ਕਿਸੇ ਸੁਆਰਥ ਤੋਂ ਅਜਿਹੇ ਕਾਰਜ ਕਰਦੇ ਹਨ ਜਿਨ੍ਹਾਂ ਦਾ ਸਮਾਜ ਨੂੰ ਬਹੁਤ ਫਾਇਦਾ ਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ