ਮੀਂਹ ਕਾਰਨ ਘਰ ਦੀ ਛੱਤ ਡਿਗੀ, ਜਾਨੀ ਨੁਕਸਾਨ ਤੋਂ ਬਚਾਅ

Roof
ਸੁਨਾਮ: ਕਮਰੇ ਦੀ ਡਿੱਗੀ ਛੱਤ ਅੱਗੇ ਆਪਣੇ ਬੱਚਿਆਂ ਨਾਲ ਖੜੀ ਸੋਨੂੰ ਦੇਵੀ।

ਸੁਨਾਮ ਊਧਮ ਸਿੰਘ ਵਾਲਾ 17 ਸਤੰਬਰ (ਕਰਮ ਥਿੰਦ) ਸਥਾਨਕ ਸ਼ਹਿਰ ਦੇ ਵਾਰਡ ਨੰਬਰ 19 ਦੇ ਵਿੱਚ ਅੱਜ ਸਵੇਰੇ ਇੱਕ ਘਰ ਦੀ ਛੱਤ (Roof) ਡਿੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਇਸ ਘਰ ਵਿੱਚ ਰਾਜੇਸ਼ ਕੁਮਾਰ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਰਹਿ ਰਿਹਾ ਹੈ। ਅੱਜ ਸਵੇਰੇ ਹੋਈ ਹੋਈ ਤੇਜ਼ ਵਾਰਸ ਤੇ ਚਲਦੇ ਘਰ ਦੀ ਛੱਤ ਡਿੱਗ ਪਈ।

ਇਸ ਸਬੰਦੀ ਰਾਜੇਸ਼ ਕੁਮਾਰ ਦੀ ਪਤਨੀ ਸੋਨੂੰ ਦੇਵੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਉਨ੍ਹਾਂ ਦੇ ਘਰ ਦੇ ਇਸ ਕਮਰੇ ਦੀ ਛੱਤ ਡਿੱਗ ਪਈ। ਜਿਸ ਵਿੱਚ ਪੇਟੀ, ਅਲਮਾਰੀ, ਫਰਿੱਜ ਅਤੇ ਹੋਰ ਸਮਾਨ ਛੱਤ ਦੇ ਮਾਲਵੇ ਹੇਠਾਂ ਦੱਬ ਗਿਆ। ਸੋਨੂੰ ਦੇਵੀ ਨੇ ਦੱਸਿਆ ਕਿ ਥੋੜਾ ਹੀ ਸਮਾਂ ਪਹਿਲਾਂ ਉਸ ਦੇ ਬੱਚੇ ਉਸ ਕਮਰੇ ਵਿਚੋਂ ਬਾਹਰ ਆਏ ਸਨ ਜਿਸ ਤੋਂ ਥੋੜੇ ਹੀ ਸਮੇਂ ਬਾਅਦ ਕਮਰੇ ਦੀ ਛੱਤ ਡਿੱਗ ਪਈ ਉਸ ਨੇ ਕਿਹਾ ਕਿ ਜੇਕਰ ਉਹਨਾਂ ਦੇ ਬੱਚੇ ਉਸ ਕਮਰੇ ਦੇ ਥੱਲੇ ਹੁੰਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। (Roof)

ਸੋਨੂੰ ਦੇਵੀ ਨੇ ਕਿਹਾ ਕਿ ਉਸ ਦਾ ਪਤੀ ਇੱਕ ਕਾਰ ਡ੍ਰਾਈਵਰ ਹੈ ਅਤੇ ਉਹ ਕਿਸੇ ਦੀ ਕਾਰ ਤੇ ਡਰਾਇਵਰੀ ਕਰਕੇ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ ਦੇ ਆਰਥਿਕ ਤੌਰ ਤੇ ਹਾਲਾਤ ਚੰਗੇ ਨਹੀਂ ਹਨ। ਉਹਨਾਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਆਪਣੇ ਡਿੱਗੇ ਮਕਾਨ ਨੂੰ ਦੋਬਾਰਾ ਬਣਾਉਣ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ