ਪੂਜਨੀਕ ਗੁਰੂ ਜੀ ਸਾਡੇ ਦਿਲਾਂ ’ਚ ਵੱਸਦੇ ਨੇ, ਕੋਈ ਦੂਰ ਨਹੀਂ ਕਰ ਸਕਦਾ

Saing Dr. MSG

ਪੂਜਨੀਕ ਗੁਰੂ ਜੀ ਸਾਡੇ ਦਿਲਾਂ ’ਚ ਵੱਸਦੇ ਨੇ, ਕੋਈ ਦੂਰ ਨਹੀਂ ਕਰ ਸਕਦਾ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਜੋ ਫੈਸਲਾ ਸੁਣਾਇਆ ਗਿਆ, ਇਸ ਨਾਲ ਨਿਆਂ ਦੇ ਰਸਤੇ ਬੰਦ ਨਹੀਂ ਹੋ ਜਾਂਦੇ ਝੂਠੇ ਗਵਾਹਾਂ ਨੇ ਆਪਣੀ ਮਰੀ ਹੋਈ ਜ਼ਮੀਰ ਦਾ ਪ੍ਰਦਰਸ਼ਨ ਕਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬੁਰਾਈਆਂ ਖਿਲਾਫ਼ ਚਲਾਈ ਜਾਂਦੀ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਜਾਂਦੀ ਸਿੱਖਿਆ ਕਿਸੇ ਹੱਦ-ਸੀਮਾ ਵਿੱਚ ਬੱਝ ਕੇ ਨਹੀਂ ਰਹਿ ਸਕਦੀ, ਜਿਸ ਦੀ ਮੂੰਹ ਬੋਲਦੀ ਉਦਾਹਰਨ ਦੋ ਦਿਨ ਪਹਿਲਾਂ ਦੀ ਹੈ, ਜਦੋਂ ਪੂਜਨੀਕ ਗੁਰੂ ਜੀ ਖਿਲਾਫ਼ ਫੈਸਲਾ ਸੁਣਾਇਆ ਜਾ ਰਿਹਾ ਸੀ ਅਤੇ ਪੂਜਨੀਕ ਗੁਰੂ ਜੀ ਦੇ ਪਿਆਰੇ ਸੇਵਾਦਾਰ ਉਸ ਸਮੇਂ ਡੇਂਗੂ ਪੀੜਤ ਮਰੀਜ਼ਾਂ ਲਈ ਖ਼ੂਨਦਾਨ ਕਰ ਰਹੇ ਸਨ।

ਸੀਬੀਆਈ ਅਦਾਲਤ ਨੇ ਫੈਸਲਾ ਭਾਵੇਂ ਕੁਝ ਵੀ ਦਿੱਤਾ ਪਰ ਸਾਧ-ਸੰਗਤ ਦਾ ਆਪਣੇ ਪੂਜਨੀਕ ਗੁਰੂ ਜੀ ਪ੍ਰਤੀ ਦਿ੍ਰੜ੍ਹ ਵਿਸ਼ਵਾਸ ਹਿਮਾਲਿਆ ਪਰਬਤ ਤੋਂ ਵੀ ਜ਼ਿਆਦਾ ਮਜ਼ਬੂੁਤ ਹੈ, ਜੋ ਪੂਜਨੀਕ ਗੁਰੂ ਜੀ ਨੂੰ ਮੰਨਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀਆਂ ਰਹਿਮਤਾਂ ਨੂੰ ਦੇਖਿਆ ਹੈ ਜਾਂ ਦੇਖ ਰਹੇ ਹਨ, ਸੇਵਾ-ਸਿਮਰਨ ਕਰ ਰਹੇ ਹਨ, ਉਹ ਹਮੇਸ਼ਾ ਅਡੋਲ ਰਹਿੰਦੇ ਹਨ। ਸਾਧ-ਸੰਗਤ ਨੇ ਕਿਸੇ ਵੀ ਤਰ੍ਹਾਂ ਦੀ ਬਹਿਸਬਾਜ਼ੀ ’ਚ ਨਹੀਂ ਪੈਣਾ ਕਿਉਂਕਿ ਵਕੀਲ ਅਤੇ ਲੀਗਲ ਟੀਮ ਜਲਦੀ ਹੀ ਮਾਣਯੋਗ ਹਾਈਕੋਰਟ ਵਿੱਚ ਅਪੀਲ ਕਰਨਗੇ ਅਤੇ ਸੱਚ ਦੀ ਜਿੱਤ ਹੋਵੇਗੀ। ਬੱਸ ਸਾਧ-ਸੰਗਤ ਆਪਣਾ ਧਿਆਨ ਸਿਮਰਨ ਵਿੱਚ ਲਾ ਕੇ ਰੱਖੇ, ਕਿਉਂਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਲਈ ਰੱਬ ਹਨ ਅਤੇ ਰੱਬ ਹੀ ਰਹਿਣਗੇ।
-ਹਰਚਰਨ ਸਿੰਘ ਇੰਸਾਂ 45 ਮੈਂਬਰ ਪੰਜਾਬ, ਜਤਿੰਦਰ ਮਹਾਸ਼ਾ ਇੰਸਾਂ 45 ਮੈਂਬਰ ਪੰਜਾਬ

ਸਾਨੂੰ ਉੱਚ ਅਦਾਲਤਾਂ ’ਚ ਨਿਆਂ ਜ਼ਰੂਰ ਮਿਲੇਗਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੱਚ ਦੇ ਪ੍ਰਤੀਕ ਹਨ , ਉਨ੍ਹਾਂ ਨੇ ਹੁਣ ਤੱਕ ਕਰੋੜਾਂ ਲੋਕਾਂ ਦਾ ਨਸ਼ਾ ਛੁਡਾ ਕੇ ਬੁਰਾਈਆਂ ਦੀ ਦਲ-ਦਲ ਵਿੱਚਂੋ ਬਾਹਰ ਕੱਢਿਆ। ਪੂਜਨੀਕ ਗੁਰੂ ਜੀ ਨੇ ਹਮੇਸ਼ਾ ਸੱਚ ’ਤੇ ਚੱਲਣ ਦਾ ਉਪਦੇਸ਼ ਦਿੱਤਾ। ਕੁਝ ਲੋਕ ਜੋ ਝੂਠ ਦਾ ਵਪਾਰ ਕਰਦੇ ਨੇ, ਉਨ੍ਹਾਂ ਨੇ ਪੂਜਨੀਕ ਗੁਰੂ ਜੀ ’ਤੇ ਦੋਸ਼ ਲਾਏ ਹਨ ਉਨ੍ਹਾਂ ਦੋਸ਼ਾਂ ਦਾ ਸੱਚ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਨਿਆਂ ਦੇ ਰਸਤੇ ਇੱਥੇ ਹੀ ਬੰਦ ਨਹੀਂ ਹੋ ਜਾਂਦੇ, ਸਾਨੂੰ ਉੱਚ ਅਦਾਲਤਾਂ ’ਚ ਨਿਆਂ ਜ਼ਰੂਰ ਮਿਲੇਗਾ।
ਹੈਰੀ ਇੰਸਾਂ, ਲੰਡਨ (ਯੂ.ਕੇ.)

ਸੱਚ ਦੇ ਸੂਰਜ ਨੂੰ ਝੂਠ ਦੇ ਬੱਦਲ ਜ਼ਿਆਦਾ ਸਮਾਂ ਲੁਕਾ ਨਹੀਂ ਸਕਦੇ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਲੱਗੇ ਸਾਰੇ ਦੋਸ਼ ਬੇ-ਬੁਨਿਆਦ ਹਨ, ਕਿਉਂਕਿ ਜਿਸ ਸਤਿਗੁਰ-ਮੁਰਸ਼ਿਦ ਨੇ 6 ਕਰੋੜ ਸਾਧ-ਸੰਗਤ ਨੂੰ ਸੱਚ ਦਾ ਰਾਹ ਦਿਖਾਇਆ, ਉਹ ਗ਼ਲਤ ਹੋਵੇ ਇਹ ਹੋ ਹੀ ਨਹੀਂ ਸਕਦਾ ਅੱਜ ਅਸੀਂ ਜੋ ਵੀ ਹਾਂ ਸਿਰਫ ਤੇ ਸਿਰਫ ਆਪਣੇ ਪੂਜਨੀਕ ਗੁਰੂ ਜੀ ਦੀ ਬਦੌਲਤ ਹਾਂ ਸੱਚ ਤੇ ਝੂਠ ਦੀ ਲੜਾਈ ਸ਼ੁਰੂ ਤੋਂ ਹੀ ਚਲਦੀ ਆਈ ਹੈ ਤੇ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ।
ਕਿਰਨਦੀਪ ਇੰਸਾਂ, ਲੰਡਨ (ਯੂਕੇ)

ਪੂਜਨੀਕ ਗੁਰੂ ਜੀ ਨੇ ਇਨਸਾਨੀਅਤ ਦਾ ਪਾਠ ਪੜ੍ਹਾਇਆ

ਡੇਰਾ ਸੱਚਾ ਸੌਦਾ ਦਰਬਾਰ ’ਚ ਇਨਸਾਨੀਅਤ ਦਾ ਪਾਠ ਪੜ੍ਹਾਇਆ ਜਾਂਦਾ ਹੈ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸਾਧ-ਸੰਗਤ 135 ਮਾਨਵਤਾ ਭਲਾਈ ਦੇ ਕੰਮ ਵਿਦੇਸ਼ਾਂ ਵਿੱਚ ਵੀ ਅਤੁੱਟ ਵਿਸ਼ਵਾਸ ਨਾਲ ਕਰ ਰਹੀ ਹੈ। ਪੂਜਨੀਕ ਗੁਰੂ ਜੀ ’ਤੇ ਜੋ ਝੂਠੇ ਦੋਸ਼ ਲਾਏ ਗਏ ਹਨ, ਉਹ ਸਰਾਸਰ ਝੂਠ ਹਨ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ , ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਸਾਨੂੰ 24 ਸਾਲ ਹੋ ਗਏ ਦਰਬਾਰ ਨਾਲ ਜੁੜਿਆਂ ਨੂੰ, ਜਦੋਂ ਦੇ ਪੂਜਨੀਕ ਗੁਰੂ ਜੀ ਦੀ ਸ਼ਰਨ ਵਿੱਚ ਆਏ ਹਾਂ, ਨਾਮ ਦੀ ਦਾਤ ਮਿਲੀ ਤਾਂ ਬੜੀ ਖੁਸ਼ੀ ਹੋਈ ਤੇ ਸਾਨੂੰ ਜੀਣਾ ਆ ਗਿਆ।
ਰਸ਼ਪਾਲ ਸਿੰਘ ਇੰਸਾਂ, ਲੰਡਨ (ਯੂ.ਕੇ.)

ਪੂਜਨੀਕ ਗੁਰੂ ਜੀ ਨੇ ਹਮੇਸ਼ਾ ਜੀਵਾਂ ਦੀ ਸੰਭਾਲ ਕਰਨਾ ਸਿਖਾਇਆ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਇੰਸਾਂ ਨੇ 6 ਕਰੋੜ ਸਾਧ-ਸੰਗਤ ਨੂੰ 135 ਮਾਨਵਤਾ ਭਲਾਈ ਦੇ ਕੰਮ ਨਿਹਸਵਾਰਥ ਭਾਵਨਾ ਨਾਲ ਕਰਨ ਦੀ ਪ੍ਰੇਰਨਾ ਦਿੱਤੀ, ਜਿਸ ਪਿਆਰੇ ਸਤਿਗੁਰੂ ਗੁਰੂ ਜੀ ਨੇ ਜੀਵਾਂ ਦੀ ਸਾਂਭ-ਸੰਭਾਲ ਕਰਨ ਦੀ ਸਿੱਖਿਆ ਦਿੱਤੀ ਹੈ, ਉਨ੍ਹਾਂ ’ਤੇ ਕਤਲ ਵਰਗੇ ਦੋਸ਼ ਲਾਉਣੇ ਸਰਾਸਰ ਗਲਤ ਹਨ।
ਇੰਦਰਾ ਇੰਸਾਂ, ਲੰਡਨ (ਯੂ.ਕੇ.)

ਸੱਚ ਇੱਕ ਦਿਨ ਸਭ ਦੇ ਸਾਹਮਣੇ ਆਵੇਗਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਉਪਰ ਲੱਗੇ ਇਲਜ਼ਾਮ ਇੱਕ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ, ਕਿਉਕਿ ਪੂਜਨੀਕ ਗੁਰੂ ਜੀ ਇੱਕ ਅਜਿਹੇ ਸੰਤ ਹਨ, ਜਿਨ੍ਹਾਂ ਨੇ 6 ਕਰੋੜ ਤੋਂ ਵੀ ਵਧ ਲੋਕਾਂ ਨੂੰ ਰਾਮ ਨਾਮ ਨਾਲ ਜੋੜ ਕੇ ਉਨ੍ਹਾਂ ਦੀ ਜ਼ਿੰਦਗੀ ਸੰਵਾਰੀ ਹੈ। ਅੱਜ ਉਹ 6 ਕਰੋੜ ਤੋਂ ਵਧ ਲੋਕ ਨਸ਼ਿਆਂ ਤੋਂ ਕੋਹਾਂ ਦੂਰ ਨੇ ਤੇ ਪੂਜਨੀਕ ਗੁਰੂ ਜੀ ਦੇ ਦੱਸੇ 135 ਮਾਨਵਤਾ ਭਲਾਈ ਦੇ ਕਾਰਜ ਨਿਹਸਾਵਰਥ ਭਾਵਨਾ ਨਾਲ ਕਰ ਰਹੇ ਨੇ । ਬੁਰਾਈ ਦੇ ਨੁਮਾਇੰਦਿਆਂ ਨੂੰ ਇਸ ਮਹਿੰਮ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ, ਇਸੇ ਲਈ ਰਾਮ-ਨਾਮ ਨੂੰ ਰੋਕਣ ਲਈ ਇਹ ਸਭ ਸਾਜਿਸ਼ ਘੜੀਆਂ ਜਾ ਰਹੀਆਂ ਹਨ, ਪਰ ਸੱਚ ਦਾ ਸੂਰਜ ਜ਼ਿਆਦਾ ਸਮੇਂ ਤੱਕ ਛੁਪਾਇਆ ਨਹੀਂ ਜਾ ਸਕਦਾ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਏਗਾ।
ਕੁਲਦੀਪ ਇੰਸਾਂ, ਲੰਡਨ (ਯੂ.ਕੇ.)

ਸਾਨੂੰ ਉੱਚ ਅਦਾਲਤਾਂ ’ਚ ਨਿਆਂ ਜ਼ਰੂਰ ਮਿਲੇਗਾ

ਸਾਨੂੰ ਡੇਰਾ ਸੱਚਾ ਸੌਦਾ ਨਾਲ ਜੁੜਿਆ ਨੂੰ 25 ਸਾਲ ਹੋ ਗਏ ਹਨ ਜੇਕਰ ਅੱਜ ਅਸੀਂ ਇੱਥੇ ਹਾਂ ਤਾਂ ਸਿਰਫ ਤੇ ਸਿਰਫ ਆਪਣੇ ਪਿਆਰੇ ਸਤਿਗੁਰ ਜੀ ਦੀ ਵਜ੍ਹਾ ਕਰਕੇ । ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਮਿਲੀ ਅੱਜ ਦੇ ਸਮੇਂ ਕੁਝ ਸ਼ਰਾਰਤੀ ਅਨਸਰ ਪੂਜਨੀਕ ਗੁਰੂ ਜੀ ’ਤੇ ਝੂਠੇ ਦੋਸ਼ ਲਾ ਰਹੇ ਨੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨਾਲ ਨਿਆਂ ਦੇ ਰਸਤੇ ਬੰਦ ਨਹੀਂ ਹੋਏ ਸਾਨੂੰ ਉੱਚ ਅਦਾਲਤਾਂ ’ਚ ਨਿਆਂ ਜ਼ਰੂਰ ਮਿਲੇਗਾ।
-ਅਮਨਪ੍ਰੀਤ ਕੌਰ ਇੰਸਾਂ,
ਈਰਥ ਲੰਡਨ

ਇਹ ਵੀ ਪੜ੍ਹੋ..

ਪੰਚਕੂਲਾ ਸੀਬੀਆਈ ਕੋਰਟ ਦੇ ਫੈਸਲੇ ਖਿਲਾਫ਼ ਹਾਈਕੋਰਟ ਜਾਵਾਂਗੇ : ਪ੍ਰਬੰਧਕੀ ਕਮੇਟੀ

dr. MSG anmol bachan

ਪੰਚਕੂਲਾ ਸੀਬੀਆਈ ਕੋਰਟ ਦੇ ਫੈਸਲੇ ਖਿਲਾਫ਼ ਹਾਈਕੋਰਟ ਜਾਵਾਂਗੇ : ਪ੍ਰਬੰਧਕੀ ਕਮੇਟੀ

(ਸੱਚ ਕਹੂੰ ਨਿਊਜ਼), ਸਰਸਾ । ਡੇਰਾ ਸੱਚਾ ਸੌਦਾ ਆਪਣੇ ਸਥਾਪਨਾ ਸਾਲ 1948 ਤੋਂ ਲਗਾਤਾਰ ਰੂਹਾਨੀਅਤ ਤੇ ਸਮਾਜ ਸੇਵਾ ਦੇ ਕਾਰਜ ਕਰਦਾ ਆ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਗੁਰੂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਭਗਤੀ ਮਾਰਗ ’ਤੇ ਚੱਲਣ, ਲੋੜਵੰਦਾਂ ਦੀ ਸਹਾਇਤਾ ਕਰਨ ਸਮੇਤ 135 ਮਾਨਵਤਾ ਭਲਾਈ ਦੇ ਕਾਰਜ ਕਰਨ ਦੀ ਸਿੱਖਿਆ ਦਿੱਤੀ ਹੈ ਤੇ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜਾਂ ’ਚ ਜੁਟੀ ਹੋਈ ਹੈ।

ਪੂਜਨੀਕ ਗੁਰੂ ਜੀ ਨੇ ਦੂਜਿਆਂ ਨੂੰ ਜ਼ਿੰਦਗੀ ਦੇਣ ਦੀ ਸਿੱਖਿਆ ਦਿੱਤੀ ਹੈ, ਲੈਣ ਦੀ ਨਹੀਂ। ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ’ਤੇ ਚੱਲਦਿਆਂ ਸਾਧ-ਸੰਗਤ ਨੇ ਲੱਖਾਂ ਯੂਨਿਟ ਖੂਨਦਾਨ ਕਰਕੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਹਨ ਅਜਿਹੇ ਮਹਾਨ ਗੁਰੂ ਜੀ ’ਤੇ ਕਤਲ ਵਰਗੇ ਬੇਬੁਨਿਆਦ ਦੋਸ਼ ਲਾਏ ਗਏ ਹਨ। ਸਾਨੂੰ ਸੰਵਿਧਾਨ ’ਤੇ ਪੂਰਾ ਭਰੋਸਾ ਹੈ ਤੇ ਹਾਈਕੋਰਟ ’ਚ ਸੱਚ ਦੀ ਜਿੱਤ ਜ਼ਰੂਰ ਹੋਵੇਗੀ। ਸਾਨੂੰ ਆਪਣੇ ਪਿਆਰੇ ਸਤਿਗੁਰੂ ’ਤੇ ਪੂਰਨ ਵਿਸ਼ਵਾਸ ਹੈ ਤੇ ਝੂਠ ਦੇ ਪੁਿਦੇ ਇੱਕ ਦਿਨ ਪੂਰੀ ਤਰ੍ਹਾਂ ਬੇਨਕਾਬ ਹੋਣਗੇ ਤੇ ਸੱਚ ਚਮਕੇਗਾ। ਉਨ੍ਹਾਂ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਚ ਨਾ ਆਉਣ ਤੇ ਸਤਿਗੁਰੂ ’ਤੇ ਪੂਰਨ ਵਿਸ਼ਵਾਸ ਰੱਖਦਿਆਂ ਉਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਰਹਿਣ।
ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ

ਵਾਰ-ਵਾਰ ਗਵਾਹੀ ਬਦਲ ਰਹੇ ਖੱਟੇ ਦੀ ਗਵਾਹੀ ’ਤੇ ਹੋ ਰਹੇ ਫੈਸਲੇ, ਜੋ ਕਿ ਵਿਸ਼ਵਾਸ ਦੇ ਲਾਇਕ ਨਹੀਂ : ਐਡਵੋਕੇਟ ਬਰਮਨ

 ਚੰਡੀਗੜ੍ਹ। ਰਣਜੀਤ ਕਤਲ ਕਾਂਡ ’ਚ ਸੀਬੀਆਈ ਅਦਾਲਤ ਦਾ ਫੈਸਲਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਹੋਰਾਂ ਖਿਲਾਫ਼ ਆਇਆ ਹੈ ਪਰ ਬਚਾਅ ਪੱਖ ਦੇ ਵਕੀਲ ਅਜੈ ਬਰਮਨ ਵੱਲੋਂ ਮੀਡੀਆ ਨੂੰ ਦੱਸਿਆ ਕਿ ਅਸੀਂ ਹਾਈਕੋਰਟ ’ਚ ਜਾਵਾਂਗੇ, ਸਾਨੂੰ ਉੱਥੇ ਨਿਆਂ ਜ਼ਰੂਰ ਮਿਲੇਗਾ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਅਦਾਲਤ ਡੇਰਾ ਨਾਲ ਜੁੜੇ ਮਾਮਲਿਆਂ ’ਚ ਵਾਰ-ਵਾਰ ਗਵਾਹੀ ਤੋਂ ਮੁੱਕਰ ਜਾਣ ਵਾਲੇ ਖੱਟਾ ਸਿੰਘ ਦੀ ਗਵਾਹੀ ਦੇ ਅਧਾਰ ’ਤੇ ਫੈਸਲੇ ਕਰ ਰਹੀ ਹੈ, ਜੋ ਕਿ ਵਿਸ਼ਵਾਸ ਦੇ ਲਾਇਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਪਰਲੀ ਅਦਾਲਤਾਂ ’ਚ ਇਹ ਮਾਮਲਾ ਨਹੀਂ ਟਿਕੇਗਾ ਤੇ ਸਾਨੂੰ ਨਿਆਂ ਮਿਲੇਗਾ। ਫੈਸਲੇ ’ਤੇ ਟਿੱਪਣੀ ਕਰਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ ਜ਼ਿੰਮੇਵਾਰਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ’ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਚ ਜ਼ਹਿਰੀਲੇ ਜੀਵਾਂ ਤੱਕ ਨੂੰ ਵੀ ਨਾ ਮਾਰਨ ਦੀ ਨਸੀਹਤ ਹੈ। ਆਖਰ ਕਿਸੇ ਇਨਸਾਨ ਦੀ ਜਾਨ ਲੈਣ ਬਾਰੇ ਤਾਂ ਸੋਚ ਵੀ ਨਹੀਂ ਸਕਦੇ।

ਇਹ ਵੀ ਪੜ੍ਹੋ..

ਫੈਸਲਾ ਭਾਵੇਂ ਜੋ ਵੀ ਹੋਵੇ ਸਾਨੂੰ ਆਪਣੇ ਸਤਿਗੁਰੂ ’ਤੇ ਪੂਰਾ ਵਿਸ਼ਵਾਸ ਹੈ : ਡੇਰਾ ਸ਼ਰਧਾਲੂ

ਫੈਸਲਾ ਭਾਵੇਂ ਜੋ ਵੀ ਹੋਵੇ ਸਾਨੂੰ ਆਪਣੇ ਸਤਿਗੁਰੂ ’ਤੇ ਪੂਰਾ ਵਿਸ਼ਵਾਸ ਹੈ : ਡੇਰਾ ਸ਼ਰਧਾਲੂ

ਸੱਚ ਦਾ ਸੂਰਜ ਇੱਕ ਦਿਨ ਜਰੂਰ ਚੜ੍ਹੇਗਾ

ਮਨਦੀਪ ਇੰਸਾਂ ਰੱਤੀ ਕੈਨੇਡਾ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੇ ਪੁਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰੂਹਾਨੀਅਤ ਦੇ ਨਾਲ-ਨਾਲ ਸੁਚੱਜੀ ਜੀਵਨ-ਸ਼ੈਲੀ ਦੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਗੁਰੂ ਜੀ ਦੁਆਰਾ ਦਿੱਤੀ ਜਾਂਦੀ ਸਿੱਖਿਆ ’ਤੇ ਅਮਲ ਕਰਕੇ ਅਸੀਂ ਜੀਵਨ ਵਿਚ ਅੱਗੇ ਵਧ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸੱਚ ਦਾ ਸੂਰਜ ਇੱਕ ਦਿਨ ਜਰੂਰ ਚੜ੍ਹੇਗਾ ਤੇ ਝੂਠ ਦੇ ਬਦਲ ਛਟ ਜਾਣਗੇ । ਜੋ ਬੇਬੁਨਿਆਦ ਦੋਸ ਗੁਰੂ ਜੀ ’ਤੇ ਲਾਏ ਗਏ ਹਨ ਹਾਈਕੋਰਟ ’ਚ ਉਹ ਸਭ ਇੱਕ ਦਿਨ ਜ਼ਰੂਰ ਝੂਠੇ ਸਾਬਤ ਹੋਣਗੇ। ਸਾਡਾ ਵਿਸ਼ਵਾਸ ਪੂਜਨੀਕ ਗੁਰੂ ਜੀ ’ਤੇ ਸਦਾ ਬਣਿਆ ਰਹੇਗਾ।

ਸੱਚ ਦੀ ਜਿੱਤ ਅੰਤ ਨੂੰ ਹੋਣੀ ਹੀ ਹੈ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਮੈਂਬਰ ਰਮਨਦੀਪ ਇੰਸਾਂ ਕੈਨੇਡਾ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਵਿਸਵਾਸ ਪੂਜਨੀਕ ਗੁਰੂ ਜੀ ਤੇ ਚਟਾਨ ਵਾਂਗ ਅਡੋਲ ਅਤੇ ਹਮੇਸਾ ਹੀ ਰਹੇਗਾ। ਜੋ ਪੂਜਨੀਕ ਗੁਰੂ ਜੀ ’ਤੇ ਇਲਜਾਮ ਲਗਾਏ ਜਾ ਰਹੇ ਹਨ ਉਹ ਇੱਕ ਸੌ ਇੱਕ ਪ੍ਰਤੀਸਤ ਝੂਠੇ ਹਨ ਤੇ ਬੇਬੁਨਿਆਦ ਹਨ। ਮਾਨਵਤਾ ਭਲਾਈ ਦੇ ਜੋ ਕੰਮ ਗੁਰੂ ਜੀ ਦੁਆਰਾ ਕਰਵਾਏ ਜਾ ਰਹੇ ਹਨ ਇਸ ਦਾ ਵਰਣਨ ਕਰਨਾ ਅਸੰਭਵ ਹੈ। ਦੇਸ਼ ਦੇ ਸੰਵਿਧਾਨ ’ਤੇ ਸਾਨੂੰ ਪੂਰਾ ਭਰੋਸਾ ਹੈ। ਹਾਈਕੋਰਟ ’ਚ ਇੱਕ ਦਿਨ ਸਾਨੂੰ ਨਿਆਂ ਜਰੂਰ ਮਿਲੇਗਾ।

 

ਹਾਈਕੋਰਟ ’ਚ ਸਾਨੂੰ ਨਿਆ ਜ਼ਰੂਰ ਮਿਲੇਗਾ

ਜਗਰਾਜ ਸਿੰਘ ਇੰਸਾ ਮਨੀਲਾ ਨੇ ਆਪਣੇ ਪੂਰਨ ਸਤਿਗੁਰ ’ਤੇ ਦਿ੍ਰੜ ਵਿਸ਼ਵਾਸ ਕਰਦਿਆਂ ਕਿਹਾ ਕਿ ਅਸੀਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਕਾਰਜ ਲਗਾਤਾਰ ਵਿਦੇਸਾਂ ਵਿਚ ਵੀ ਕਰ ਰਹੇ ਹਾਂ। ਲੋੜਵੰਦਾਂ ਦੀ ਮਦਦ ਕਰਨ ਲਈ ਡੇਰਾ ਪ੍ਰੇਮੀ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ। ਚਾਹੇ ਕੁਦਰਤੀ ਆਫਤਾਂ ਜਿਵੇਂ ਕਿ ਹੜ ਪੀੜਤਾਂ ਦੀ ਤੇ ਭੂਚਾਲ ਪੀੜਤਾਂ ਦੀ ਸਹਾਇਤਾ ਕਰਨਾ ਆਦਿ। ਸਾਧ ਸੰਗਤ ਬਿਨਾਂ ਭੇਦ ਭਾਵ ਦੇ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ। ਇਸ ਦੀ ਪ੍ਰੇਰਨਾ ਸਾਨੂੰ ਪੂਜਨੀਕ ਗੁਰੂ ਜੀ ਤੋਂ ਮਿਲਦੀ ਹੈ। ਅਜਿਹੇ ਸੱਚੇ ਸੰਤ ਉਪਰ ਮਨ ਘੜਤ ਤੇ ਝੂਠੇ ਦੋਸ ਲਾਉਣਾ ਸਰਾਸਰ ਧੱਕਾ ਹੈ। ਹਾਈਕੋਰਟ ’ਚ ਸਾਨੂੰ ਨਿਆ ਜ਼ਰੂਰ ਮਿਲੇਗਾ, ਸਾਨੂੰ ਇਸ ਗੱਲ ਦਾ ਪੂਰਾ ਭਰੋੋਸਾ ਹੈ।

ਉੱਚ ਅਦਾਲਤ ’ਚ ਮਿਲੇਗਾ ਨਿਆਂ

ਗੁਰਸੇਵ ਸਿੰਘ ਇੰਸਾਂ ਕੈਨੇਡਾ ਨੇ ਕਿਹਾ ਕਿ ਮੈਂ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦਾ ਮੈਂਬਰ ਹਾਂ ਗੁਰੂ ਜੀ ਨੇ ਹਮੇਸਾਂ ਇਨਸਾਨੀਅਤ ਦਾ ਪਾਠ ਪੜ੍ਹਾਇਆ ਹੈ। ਅਜਿਹੇ ਝੂਠੇ ਤੇ ਬੇਬੁਨਿਆਦ ਦੋਸ਼ ਨਿੰਦਣਯੋਗ ਹਨ। ਸਾਨੂੰ ਗੁਰੂ ਜੀ ’ਤੇ ਪੂਰਾ ਭਰੋਸਾ ਹੈ। ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ਨਾਲ ਜੀਵਨ ਜਿਊਣ ਦੇ ਰਾਸਤੇ ਬਹੁਤ ਸੁਖਾਲੇ ਹੋ ਗਏ ਹਨ। ਸਾਡਾ ਵਿਸਵਾਸ ਪੂਜਨੀਕ ਗੁਰੂ ਜੀ ’ਤੇ ਸਦਾ ਬਣਿਆ ਹੋਇਆ ਹੈ ਅਤੇ ਸਦਾ ਬਣਿਆ ਹੀ ਰਹੇਗਾ। ਹਾਈ ਕੋਰਟ ਵਿੱਚ ਸਾਰੇ ਇਲਜਾਮ ਗਲਤ ਸਾਬਤ ਹੋਣਗੇ ਤੇ ਇੱਕ ਦਿਨ ਸਚਾਈ ਦੁਨੀਆਂ ਸਾਹਮਣੇ ਆਵੇਗੀ।

ਦੋਸ਼ ਝੂਠੇ ਸਾਬਤ ਹੋਣਗੇ

ਅਮਰੀਕਾ ਤੋਂ ਕੁਲਵੰਤ ਸਿੰਘ ਇੰਸਾਂ ਇੰਸਾ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਾਂ। ਸੀ ਬੀ ਆਈ ਅਦਾਲਤ ਦਾ ਜੋ ਫੈਸਲਾ ਪੂਜਨੀਕ ਗੁਰੂ ਜੀ ਖਿਲਾਫ ਆਇਆਂ ਹੈ ਇਹ ਸਾਰੇ ਦੋਸ ਝੂਠੇ ਹਨ ਸਾਨੂੰ ਗੁਰੂ ਜੀ ’ਤੇ ਪੂਰਨ ਵਿਸ਼ਵਾਸ ਹੈ। ਅੱਜ ਕਰੋੜਾਂ ਦੀ ਗਿਣਤੀ ਵਿੱਚ ਸਾਧ ਸੰਗਤ ਗੁਰੂ ਜੀ ਦੀ ਪ੍ਰੇਰਨਾ ਨਾਲ ਭਲਾਈ ਕੰਮ ਕਰ ਰਹੀ ਹੈ ਅਤੇ ਅੱਗੇ ਤੋਂ ਵੱਧ ਚੜ੍ਹ ਕੇ ਕਰਦੀ ਰਹੇਗੀ। ਪੂਜਨੀਕ ਗੁਰੂ ਜੀ ਤੇ ਲਾਏ ਗਏ ਸਾਰੇ ਇਲਜਾਮ ਹਾਈ ਕੋਰਟ ਚ ਝੂਠੇ ਸਾਬਤ ਹੋਣਗੇ ਇਹ ਸਾਡਾ ਵਿਸਵਾਸ ਹੈ।

ਸਾਡੇ ਵਿਸ਼ਵਾਸ ਨੂੰ ਕੋਈ ਡੁਲਾ ਨਹੀਂ ਸਕਦਾ

ਹਰਵਿੰਦਰ ਸਿੰਘ ਇੰਸਾ ਨਿਊਜੀਲੈਂਡ ਨੇ ਆਪਣੇ ਪੂਰਨ ਸਤਿਗੁਰੂ ’ਤੇ ਦਿ੍ਰੜ ਵਿਸ਼ਵਾਸ ਕਰਦਿਆਂ ਕਿਹਾ ਕਿ ਸਾਡੇ ਅਟੁੱਟ ਵਿਸ਼ਵਾਸ ਨੂੰ ਕੋਈ ਡੁਲਾ ਨਹੀਂ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੀ ਮੁਢਲੀ ਸਿੱਖਿਆ ਡੇਰਾ ਸੱਚਾ ਸੌਦਾ ਸਰਸਾ ਸਿੱਖਿਆ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਹੈ ਅਤੇ ਗੁਰੂ ਜੀ ਦੁਆਰਾ ਦਿੱਤੀ ਜਾਂਦੀ ਉੱਚੀ ਤੇ ਸੁੱਚੀ ਸਿਖਿਆ ਤੇ ਚਲਦਿਆਂ ਮਾਨਵਤਾ ਭਲਾਈ ਦੇ ਕਾਰਜ ਵਿਦੇਸਾਂ ਵਿਚ ਵੀ ਕਰਦੇ ਹਾਂ। ਪੂਜਨੀਕ ਗੁਰੂ ਜੀ ਤੇ ਸਾਡੀ ਅਟੁੱਟ ਸ਼ਰਧਾ ਹੈ ਕੋਈ ਵੀ ਝੂਠੇ ਦੋਸ ਸਾਡੇ ਵਿਸਵਾਸ ਨੂੰ ਡੁਲਾ ਨਹੀ ਸਕਦੇ। ਹਾਈਕੋਰਟ ’ਚ ਸਾਨੂੰ ਜਰੂਰ ਨਿਆ ਮਿਲੇਗਾ।

ਸਾਨੂੰ ਗੁਰੂ ਜੀ ਤੇ ਪੂਰਨ ਵਿਸ਼ਵਾਸ਼

ਸਾਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਪੂਰਨ ਵਿਸ਼ਵਾਸ਼ ਹੈ। ਅਸੀਂ ਚਾਰ ਪੀੜ੍ਹੀਆਂ ਤੋਂ ਦਰਬਾਰ ਨਾਲ ਜੁੜੇ ਹੋਏ ਹਾਂ ਅਤੇ ਸਾਨੂੰ ਨਿਆਂ ਹੀ ਮਿਲੇਗਾ।
-ਕਾਕਾ ਇੰਸਾਂ, 15 ਮੈਂਬਰ ਬਲਾਕ ਮੁਕੰਦਪੁਰ

ਇੱਕ ਦਿਨ ਝੂਠ ਦੇ ਬੱਦਲ ਉੱਡ ਜਾਣਗੇ

ਇੱਕ ਦਿਨ ਝੂਠ ਦੇ ਬੱਦਲ ਉੱਡ ਜਾਣਗੇ ਅਤੇ ਸੱਚ ਦੀ ਜਿੱਤ ਹੋ ਜਾਵੇਗੀ। ਮੇਰਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੈ ਅਤੇ ਮੇਰੇ ਭਰਾ ਨੇ ਮਰਨ ਉਪਰੰਤ ਆਪਣਾ ਸਰੀਰ ਦਾਨ ਕੀਤਾ ਅਤੇ ਮੇਰੇ ਭਤੀਜੇ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਕੇ ਮਾਨਵਤਾ ਭਲਾਈ ਕਾਰਜ ਕੀਤਾ ਹੈ। ਅਜਿਹੀ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਜੀ ’ਤੇ ਲਾਏ ਗਏ ਦੋਸ਼ ਮਨਘੜਤ ਹਨ ਹਾਈਕੋਰਟ ’ਚ ਸਾਨੂੰ ਜ਼ਰੂਰ ਨਿਆਂ ਮਿਲੇਗਾ
-ਪਵਿੱਤਰ ਇੰਸਾਂ, ਪਿੰਡ ਵਿਰਕਾਂ, ਬਲਾਕ ਮੁਕੰਦਪੁਰ

ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਚਲਦੇ ਹਨ 135 ਮਾਨਵਤਾ ਭਲਾਈ ਦੇ ਕੰਮ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪ੍ਰੇਰਨਾ ਸਦਕਾ ਹੀ ਮੇਰੀ ਮਾਤਾ ਦਾ ਦੇਹਾਂਤ ਉਪਰੰਤ ਸਰੀਰਦਾਨ ਕੀਤਾ ਅਤੇ ਮੇਰੇ ਪਿਤਾ ਦੀਆਂ ਅੱਖਾਂ ਦਾਨ ਕਰਕੇ ਨੇਤਰਹੀਣ ਨੂੰ ਰੌਸ਼ਨੀ ਦਿੱਤੀ ਹੈ।
ਜ਼ਿੰਮੇਵਾਰ ਅਸ਼ੋਕ ਇੰਸਾਂ,
ਪਿੰਡ ਵਿਰਕਾਂ, ਬਲਾਕ ਮੁਕੰਦਪੁਰ

ਸਾਰੇ ਦੋਸ਼ ਉੱਚ ਅਦਾਲਤ ’ਚ ਝੂਠੇ ਸਾਬਿਤ ਹੋਣਗੇ

ਮੈਂ ਸੰਨ 2002 ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦਾ ਮੈਂਬਰ ਹਾਂ ਤੇ ਮਾਨਵਤਾ ਭਲਾਈ ਦੇ ਕੰਮਾਂ ਲਈ ਹਮੇਸ਼ਾ ਤੱਤਪਰ ਰਹਿੰਦਾ ਹਾਂ ਪੂਜਨੀਕ ਗੁਰੂ ਜੀ ’ਤੇ ਲਾਏ ਦੋਸ਼ ਤੇ ਦਰਜ ਪਰਚੇ ਇੱਕ ਦਿਨ ਝੂਠੇ ਸਾਬਿਤ ਹੋਣਗੇ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸੱਚ ਜਲਦੀ ਹੀ ਸੰਸਾਰ ਦੇ ਸਾਹਮਣੇ ਆ ਜਾਵੇਗਾ। ਹਾਈਕੋਰਟ ’ਚ ਸੱਚ ਦੀ ਜਿੱਤ ਜ਼ਰੂਰ ਹੋਵੇਗੀ
ਅਵਤਾਰ ਇੰਸਾਂ, ਪਿੰਡ ਵਿਰਕਾਂ,
ਬਲਾਕ ਮੁਕੰਦਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਹਾਈਕੋਰਟ ’ਚ ਜਿੱਤ ਸੱਚ ਦੀ ਹੋਵੇਗੀ

ਡੇਰਾ ਸੱਚਾ ਸੌਦਾ ਸਰਸਾ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਕਦੇ ਨਹੀਂ ਛੱਡਾਂਗੇ। ਸਾਨੂੰ ਦੇਸ਼ ਦੇ ਸੰਵਿਧਾਨ ’ਤੇ ਪੂਰਾ ਵਿਸ਼ਵਾਸ ਹੈ। ਇੱਕ ਦਿਨ ਸਾਨੂੰ ਨਿਆਂ ਜ਼ਰੂਰ ਮਿਲੇਗਾ
ਸੌਰਵ ਇੰਸਾਂ, ਪਿੰਡ ਵਿਰਕਾਂ,
ਬਲਾਕ ਮੁਕੰਦਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਪਹਿਲੀ ਪੀੜ੍ਹੀ ਤੋਂ ਚੌਥੀ ਪੀੜ੍ਹੀ ਅੱਜ ਵੀ ਡੇਰੇ ਨਾਲ ਜੁੜ ਕੇ ਕਾਇਮ ਹੈ

ਸਾਡੀ ਪਹਿਲੀ ਪੀੜ੍ਹੀ ਤੋਂ ਲੈ ਕੇ ਚੌਥੀ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜੀ ਹੋਈ ਹੈ ਅਤੇ ਸਾਨੂੰ ਡੇਰਾ ਸੱਚਾ ਸੌਦਾ ਸਰਸਾ ਤੇ ਪੂਜਨੀਕ ਗੁਰੂ ਜੀ ’ਤੇ ਦਿ੍ਰੜ੍ਹ ਵਿਸ਼ਵਾਸ ਹੈ ਪੂਜਨੀਕ ਗੁਰੂ ਜਖੀ ਖਿਲਾਫ਼ ਸੀਬੀਆਈ ਦੀ ਕੋਰਟ ਨੇ ਫੈਸਲਾ ਦਿਤਾ ਹੈ ਪਰ ਹਾਈਕੋਰਟ ’ਚ ਸੱਚ ਦੀ ਜਿੱਤ ਜ਼ਰੂਰ ਹੋਵੇਗੀ।
ਸਰਤਾਜ ਇੰਸਾਂ,
ਬਲਾਕ ਮੁਕੰਦਪੁਰ

ਇਲਜਾਮ ਝੂਠੇ ਅਤੇ ਬੇਬੁਨਿਆਦ

ਝੂਠ ਦੇ ਬੱਦਲ ਸੱਚ ਦੇ ਸੂਰਜ ਨੂੰ ਛੁਪਾ ਨਹੀਂ ਸਕਦੇ ਪੂਜਨੀਕ ਗੁਰੂ ਜੀ ’ਤੇ ਲਾਏ ਇਲਜਾਮ ਅਤੇ ਕੇਸ ਝੂਠੇ ਤੇ ਬੇਬੁਨਿਆਦ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮਾਨਵਤਾ ਭਲਾਈ ਲਈ ਪ੍ਰੇਰਿਤ ਕਰਦੇ ਹਨ ਅਤੇ ਨਸ਼ਿਆ ਤੋਂ ਬਚਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਅੱਜ ਕਰੋੜਾਂ ਲੋਕ ਉਨ੍ਹਾਂ ਦੇ ਮੁਰੀਦ ਹਨ ਸਾਨੂੰ ਗੁਰੂ ਜੀ ਤੇ ਪੂਰਾ ਵਿਸ਼ਵਾਸ਼ ਹੈ। ਹਾਈਕੋਰਟ ’ਚ ਸਾਰੇ ਝੂਠੇ ਕੇਸਾਂ ਦਾ ਪਰਦਾਫਾਸ਼ ਹੋਵੇਗਾ
ਪ੍ਰੇਮ ਇੰਸਾਂ, ਪਿੰਡ ਵਿਰਕਾਂ

ਸੱਚ ਤੇ ਝੂਠ ਦੇ ਮੁਕਾਬਲੇ ’ਚ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ


ਸੱਚ ਅਤੇ ਝੂਠ ਦੇ ਮੁਕਾਬਲੇ ’ਚ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਪੂਜਨੀਕ ਗੁਰੂ ਜੀ ਦੇ ਖਿਲਾਫ਼ ਸੁਣਾਏ ਗਏ ਫੈਸਲੇ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਵਿਸ਼ਵਾਸ ਰੱਤੀ ਭਰ ਵੀ ਨਹੀਂ ਡੋਲਿਆ। ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਦੇ ਕਾਰਜ ਅਸੀਂ ਕਰਦੇ ਹਾਂ ਤੇ ਹਮੇਸ਼ਾ ਹੀ ਕਰਦੇ ਰਹਾਂਗੇ।
ਮਹਿੰਦਰ ਇੰਸਾਂ ,
ਪਿੰਡ ਵਿਰਕਾਂ

ਪੂਜਨੀਕ ਗੁਰੂ ਜੀ ਨੂੰ ਮਾਣਯੋਗ ਅਦਾਲਤ ਵੱਲੋਂ ਨਿਆਂ ਜ਼ਰੂਰ ਮਿਲੇਗਾ

ਪੂਜਨੀਕ ਗੁਰੂ ਜੀ ’ਤੇ ਲਾਏ ਇਲਜਾਮ ਸਰਾਸਰ ਗਲਤ ਹਨ ਪ੍ਰੇਮ ਤੇ ਅਹਿੰਸਾ ਦੀ ਸਿੱਖਿਆ ਦੇਣ ਵਾਲੇ ਪੂਜਨੀਕ ਗੁਰੂ ਜੀ ’ਤੇ ਕਤਲ ਜਿਹੇ ਦੋਸ਼ ਲਾਉਣੇ ਸਰਾਸਰ ਧੱਕਾ ਹੈ ਹਾਈਕੋਰਟ ’ਚ ਇਹ ਝੂਠ ਸਭ ਦੇ ਸਾਹਮਣੇ ਆ ਜਾਵੇਗਾ ਤੇ ਸੱਚ ਦੀ ਜਿੱਤ ਹੋਵੇਗੀ
ਵੀਰਾ ਰਾਣੀ ਇੰਸਾਂ,
ਪਿੰਡ ਵਿਰਕਾਂ

ਦੁਨੀਆ ਜੋ ਮਰਜੀ ਕਹੇ ਪੂਜਨੀਕ ਗੁਰੂ ਜੀ ਹਨ ਨਿਰਦੋਸ਼ ਹਨ

ਪੂਜਨੀਕ ਗੁਰੂ ਜੀ ’ਤੇ ਲਾਏ ਦੋਸ਼ ਤੇ ਕੇਸ ਝੂਠੇ ਤੇ ਬੇਬੁਨਿਆਦ ਹਨ ਇਨ੍ਹਾਂ ਦੋਸ਼ਾਂ ’ਚ ਕੋਈ ਵੀ ਸਚਾਈ ਨਹੀਂ ਹੈ। ਸਾਨੂੰ ਪੂਜਨੀਕ ਗੁਰੂ ਜੀ ’ਤੇ ਪੂਰਾ ਵਿਸ਼ਵਾਸ ਹੈ
ਭੈਣ ਮੀਨਾ,
ਇੰਸਾਂ ਮੈਂਬਰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਦੀ ਮੈਂਬਰ, ਪਿੰਡ ਵਿਰਕਾਂ

ਹਾਈ ਕੋਰਟ ’ਚ ਇਨਸਾਫ਼ ਜ਼ਰੂਰ ਮਿਲੇਗਾ


ਅਸੀਂ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਅਤੇ ਜਦੋਂ ਦਾ ਸਾਡਾ ਪਰਿਵਾਰ ਡੇਰਾ ਸੱਚਾ ਸੌਦਾ ਸਰਸਾ ਨਾਲ ਜੁੜਿਆ ਹੋਇਆ ਹੈ ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਚਲਦੇ ਹੋਏ ਅਸੀਂ ਨੇਕੀ ਦੇ ਰਾਹ ’ਤੇ ਚਲਦੇ ਹਾਂ ਅਤੇ ਗੁਰੂ ਜੀ ਨੇ ਕਦੀ ਕਿਸੇ ਨੂੰ ਗਲਤ ਸਿੱਖਿਆ ਨਹੀਂ ਦਿੱਤੀ। ਗੁਰੂ ਜੀ ਖਿਲਾਫ਼ ਚੱਲ ਰਹੇ ਕੇਸ ਬਿਲਕੁੱਲ ਝੂਠੇ ਹਨ ਅਤੇ ਹਾਈ ਕੋਰਟ ਇਨਸਾਫ਼ ਜ਼ਰੂਰ ਕਰੇਗੀ।
-ਜੈਸਮੀਨ ਇੰਸਾਂ,
ਪਿੰਡ ਵਿਰਕਾਂ

ਪੂਜਨੀਕ ਗੁਰੂ ਜੀ ਨੇ ਸਭ ਧਰਮਾਂ ਦਾ ਸਤਿਕਾਰ ਕਰਨਾ ਹੀ ਸਿਖਾਇਆ ਹੈ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਸਭ ਧਰਮਾਂ ਦਾ ਆਦਰ ਸਤਿਕਾਰ ਕਰਨਾ ਹੀ ਸਿਖਾਇਆ ਹੈ ਅਤੇ ਮਾਨਵਤਾ ਭਲਾਈ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨ ਦੀ ਪ੍ਰੇਰਨਾ ਦਿੱਤੀ ਹੈ ਗੁਰੂ ਜੀ ਦੀ ਸਿੱਖਿਆ ’ਤੇ ਚੱਲ ਕੇ ਸਾਧ-ਸੰਗਤ ਪਸ਼ੂ ਪੰਛੀਆਂ ’ਤੇ ਵੀ ਦਇਆ ਕਰਦੀ ਹੈ, ਫਿਰ ਅਜਿਹੇ ਗੁਰੂ ਜੀ ’ਤੇ ਕਤਲ ਕਰਵਾਉਣ ਦੀ ਗੱਲ ਕਹਿਣਾ ਹੀ ਪਾਪ ਹੈ ਹਾਈਕੋਰਟ ’ਚ ਸੱਚ ਜ਼ਰੂਰ ਸਾਹਮਣੇ ਆਵੇਗਾ ਸੱਚ ਦੀ ਜਿੱਤ ਜ਼ਰੂਰ ਹੋਵੇਗੀ
ਵਿੱਕੀ ਇੰਸਾਂ,
ਬਲਾਕ ਮੁਕੰਦਪੁਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ