ਪੰਜਾਬ ’ਚ ਵੀ 40 ਫੀਸਦੀ ਮਹਿਲਾਵਾਂ ਨੂੰ ਮਿਲਣਗੀਆਂ ਟਿਕਟਾਂ, ਕਾਂਗਰਸ ਕਰ ਸਕਦੀ ਐ ਵੱਡਾ ਐਲਾਨ

Priyanka Gandhi targeted at BJP over Hardik Patel's arrest

ਉੱਤਰ ਪ੍ਰਦੇਸ਼ ਵਿੱਚ ਐਲਾਨ ਕਰਨ ਤੋਂ ਬਾਅਦ ਪੰਜਾਬ ਬਾਰੇ ਵੀ ਕੀਤਾ ਜਾ ਰਿਹੈ ਵਿਚਾਰ

  • ਪ੍ਰਿਯੰਕਾ ਗਾਂਧੀ ਨੇ ਪੰਜਾਬ ਮਾਮਲੇ ਵਿੱਚ ਸੋਨੀਆ ਗਾਂਧੀ ’ਤੇ ਛੱਡਿਆ ਫੈਸਲਾ ਪਰ ਸਿਫ਼ਾਰਸ਼ ਕਰਨ ਦਾ ਕੀਤਾ ਐਲਾਨ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ 40 ਫੀਸਦੀ ਸੀਟਾਂ ਸਿਰਫ਼ ਮਹਿਲਾਵਾਂ ਲਈ ਰਾਖਵੀਂ ਕੀਤੀ ਜਾ ਸਕਦੀਆਂ ਹਨ। ਇਸ ਸਬੰਧੀ ਜਲਦ ਹੀ ਕਾਂਗਰਸ ਪਾਰਟੀ ਵੱਡਾ ਫੈਸਲਾ ਕਰ ਸਕਦੀ ਹੈ। ਇਹ ਫੈਸਲਾ ਉੱਤਰ ਪ੍ਰਦੇਸ਼ ਦੀ ਤਰਜ਼ ’ਤੇ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪ੍ਰਿਯੰਕਾ ਗਾਂਧੀ ਨੇ ਕੋਈ ਵੀ ਫੈਸਲਾ ਖ਼ੁਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸੋਨੀਆ ਗਾਂਧੀ ਹੀ ਇਸ ਸਬੰਧ ਵਿੱਚ ਫੈਸਲਾ ਕਰਨਗੇ ਪਰ ਕਾਂਗਰਸ ਪਾਰਟੀ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਤਰਾਂ ਦੇ ਫੈਸਲੇ ਸਿਰਫ਼ ਇੱਕ ਸੂਬੇ ਲਈ ਨਹੀਂ ਲਏ ਜਾ ਸਕਦੇ ਹਨ ਅਤੇ ਇਸ ਸਬੰਧੀ ਐਲਾਨ ਹੁਣ ਸਾਰੇ ਹੀ ਸੂਬਿਆਂ ਵਿੱਚ ਕਰਨਾ ਪਏਗਾ ਨਹੀਂ ਤਾਂ ਇਸ ਦਾ ਅਸਰ ਉੱਤਰ ਪ੍ਰਦੇਸ਼ ਵਿੱਚ ਵੀ ਪਏਗਾ ਤਾਂ ਬਾਕੀ ਸੂਬਿਆਂ ਵਿੱਚ ਵੀ ਚੋਣਾਂ ਦੌਰਾਨ ਕਾਫ਼ੀ ਨੁਕਸਾਨ ਹੋਏਗਾ। ਇਸੇ ਕਰਕੇ ਜਲਦ ਹੀ ਪੰਜਾਬ ਬਾਰੇ ਵੀ ਫੈਸਲਾ ਕੀਤਾ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ ਪਿ੍ਰਅੰਕਾ ਗਾਂਧੀ ਉੱਤਰ ਪ੍ਰਦੇਸ਼ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਉਨਾਂ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਵੀ ਲਗਾਇਆ ਹੋਇਆ ਹੈ। ਪਿ੍ਰਅੰਕਾਂ ਗਾਂਧੀ ਉੱਤਰ ਪ੍ਰਦੇਸ਼ ਨੂੰ ਲੈ ਕੇ ਹਰ ਫੈਸਲਾ ਖ਼ੁਦ ਹੀ ਕਰਦੇ ਹੋਏ ਸੋਨੀਆ ਗਾਂਧੀ ਤੋਂ ਉਨਾਂ ਫੈਸਲੇ ’ਤੇ ਮੁਹਰ ਲਗਵਾਉਂਦੇ ਹਨ। ਹੁਣ ਤਾਜ਼ਾ ਫੈਸਲੇ ਵਿੱਚ ਪਿ੍ਰਅੰਕਾਂ ਗਾਂਧੀ ਨੇ 40 ਫੀਸਦੀ ਮਹਿਲਾਵਾਂ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਪਿ੍ਰਅੰਕਾਂ ਗਾਂਧੀ ਨੇ ਇਹ ਸਾਫ਼ ਕੀਤਾ ਹੈ ਕਿ ਇਹ ਫੈਸਲਾ ਫਿਲਹਾਲ ਉੱਤਰ ਪ੍ਰਦੇਸ਼ ਲਈ ਲਿਆ ਗਿਆ ਹੈ ਅਤੇ ਪੰਜਾਬ ਦੇ ਸਬੰਧ ਵਿੱਚ ਸੋਨੀਆ ਗਾਂਧੀ ਹੀ ਫੈਸਲਾ ਕਰਨਗੇ।

ਇਥੇ ਹੀ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ 5 ਸੂਬੇ ਵਿੱਚ ਹੋਣਗੀਆਂ ਤਾਂ ਇਸ ਤਰਾਂ ਦਾ ਐਲਾਨ ਸਿਰਫ਼ ਇੱਕ ਸੂਬੇ ਤੱਕ ਹੀ ਸੀਮਤ ਨਹੀਂ ਰੱਖਿਆ ਜਾ ਸਕਦਾ ਹੈ। ਇਸ ਲਈ ਉੱਤਰ ਪ੍ਰਦੇਸ਼ ਦੇ ਨਾਲ ਹੀ ਇਹ ਫੈਸਲਾ ਜਲਦ ਹੀ ਪੰਜਾਬ ਵਿੱਚ ਵੀ ਕਰਨਾ ਪਏਗਾ, ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਸੂਬਾ ਪੱਧਰੀ ਚੋਣਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਤੱਕ ਰਾਖਵਾਂ ਕਰਨ ਦਿੱਤਾ ਹੋਇਆ ਹੈ। ਇਸ ਲਈ ਵਿਧਾਨ ਸਭਾ ਚੋਣਾਂ ਤੋਂ ਭੱਜਿਆ ਨਹੀਂ ਜਾ ਸਕਦਾ ਹੈ।
ਇਸ ਲਈ ਜਲਦ ਹੀ ਪੰਜਾਬ ਵਿੱਚ ਵੀ ਫੈਸਲਾ ਕੀਤਾ ਜਾਣਾ ਚਾਹੀਦਾ ਹੈ ਕਿ ਮਹਿਲਾਵਾਂ ਨੂੰ ਕੋਈ ਰਾਖਵਾਂ ਕਰਨ ਦਿੱਤਾ ਜਾਣਾ ਚਾਹੀਦਾ ਹੈ ਜਾਂ ਫਿਰ ਨਹੀਂ। ਇਸ ਨਾਲ ਹੀ ਜੇਕਰ ਰਾਖਵਾਕਰਨ ਦਿੱਤਾ ਜਾਣਾ ਚਾਹੀਦਾ ਹੈ ਤਾਂ ਇਹ ਰਾਖਵਾਂਕਰਨ 40 ਫੀਸਦੀ ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ।

47 ਸੀਟਾਂ ’ਤੇ ਹੋਣਗੀਆਂ ਮਹਿਲਾਵਾਂ ਪਹਿਲਾਂ ਉੱਤਾਰੇ ਸਨ 10 ਉਮੀਦਵਾਰ

ਉੱਤਰ ਪ੍ਰਦੇਸ਼ ਅਨੁਸਾਰ ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ 40 ਫੀਸਦੀ ਰਾਖਵਾਂਕਰਨ ਕਰ ਦਿੱਤਾ ਗਿਆ ਤਾਂ ਪੰਜਾਬ ਵਿੱਚ 117 ਵਿਧਾਨ ਸਭਾ ਵਿੱਚੋਂ 47 ਸੀਟਾਂ ’ਤੇ ਮਹਿਲਾਵਾਂ ਨੂੰ ਉਤਾਰਨਾ ਪਏਗਾ। ਇਸ ਤੋਂ ਪਹਿਲਾ ਪਿਛਲੀ ਵਿਧਾਨ ਸਭਾ ਚੋਣਾਂ ਦੌਰਾਨ 10 ਮਹਿਲਾਵਾਂ ਨੂੰ ਹੀ ਟਿਕਟ ਦਿੱਤੀ ਗਈ ਸੀ। ਇਸ ਵਾਰ ਇਹ ਫ਼ਾਰਮੂਲਾ ਲਾਗੂ ਹੋਣ ’ਤੇ 37 ਮਹਿਲਾਵਾਂ ਉਮੀਦਵਾਰ ਜਿਆਦਾ ਮੈਦਾਨ ਵਿੱਚ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ