ਦੇਸ਼ ਵਿੱਚ ਖੇਤੀਬਾੜੀ ਦੀ ਪ੍ਰਮੁੱਖਤਾ ਅੱਗੇ ਵੀ ਰਹੇਗੀ ਅਤੇ ਵਿਸਥਾਰ ਹੋਵੇਗਾ : ਤੋਮਰ

TOMAR, Agriculture

ਦੇਸ਼ ਵਿੱਚ ਖੇਤੀਬਾੜੀ ਦੀ ਪ੍ਰਮੁੱਖਤਾ ਅੱਗੇ ਵੀ ਰਹੇਗੀ ਅਤੇ ਵਿਸਥਾਰ ਹੋਵੇਗਾ : ਤੋਮਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੰਗਲਵਾਰ ਨੂੰ ਖੇਤੀ (Agriculture) ਭਾਰਤ ਦੀ ਤਾਕਤ ਹੈ ਤੇ ਇਸ ਦੀ ਪ੍ਰਮੁੱਖਤਾ ਹੈ ਜੋ ਅੱਗੇ ਵੀ ਜਾਰੀ ਰਹੇਗੀ ਸਗੋਂ ਇਸ ਦਾ ਹੋਰ ਵਿਸਥਾਰ ਹੋਵੇਗਾ। ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਐਲ) ਨੇ ਸਕੂਲੀ ਸਿੱਖਿਆ ’ਚ ਖੇਤੀ ਨਾਲ ਸਬੰਧਿਤ ਸਿਲੇਬਸ ਨੂੰ ਮੁੱਖ ਧਾਰਾ ’ਚ ਲਿਆਉਣ ਸਬੰਦੀ ਅੱਜ ਵਿਚਾਰ-ਵਟਾਂਦਰਾ ਕੀਤਾ।

ਇਸ ਦੀ ਸ਼ੁਰੂਆਤ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕੀਤੀ। ਇਸ ਮੌਕੇ ‘ਤੇ ਬੋਲਦਿਆਂ ਤੋਮਰ ਨੇ ਕਿਹਾ ਕਿ ਦੇਸ਼ ‘ਚ ਖੇਤੀਬਾੜੀ ਖੇਤਰ ਦਾ ਬਹੁਤ ਮਹੱਤਵਪੂਰਨ ਸਥਾਨ ਹੈ ਅਤੇ ਵੱਡੀ ਆਬਾਦੀ ਦਾ ਜੀਵਨ ਨਿਰਬਾਹ ਖੇਤੀਬਾੜੀ ‘ਤੇ ਨਿਰਭਰ ਹੈ। ਖੇਤੀ ਭਾਰਤ ਦੀ ਤਾਕਤ ਅਤੇ ਇਸਦੀ ਪ੍ਰਮੁੱਖਤਾ ਹੈ ਜੋ ਭਵਿੱਖ ਵਿੱਚ ਬਣੀ ਰਹਿਣ ਵਾਲੀ ਹੈ, ਪਰ ਇਸ ਦਾ ਵਿਸਥਾਰ ਵੀ ਹੋਵੇਗਾ।

ਨਵੀਂ ਸਿੱਖਿਆ ਨੀਤੀ ਨਾਲ ਖੇਤੀਬਾੜੀ ਜਗਤ ਨੂੰ ਜੋੜਨ ਦਾ ਉਪਰਾਲਾ

ਇਸ ਦੇ ਮੱਦੇਨਜ਼ਰ,ਨਵੀਂ ਨਵੀਂ ਸਿੱਖਿਆ ਨੀਤੀ ਨਾਲ ਖੇਤੀਬਾੜੀ ਜਗਤ ਨੂੰ ਜੋੜਨ ਦਾ ਉਪਰਾਲਾ ਆਈਸੀਏਆਰ ਨੇ ਕੀਤਾ ਹੈ। ਇਸ ਸਮਾਗਮ ਦਾ ਉਦੇਸ਼ ਸਿੱਖਿਆ ‘ਤੇ ਰਾਸ਼ਟਰੀ ਨੀਤੀ (ਐਨਈਪੀ)-2020 ਦੇ ਤਹਿਤ ਖੇਤੀਬਾੜੀ ਵਿਗਿਆਨ ਸਮੇਤ ਕਿੱਤਾਮੁਖੀ ਪਾਠਕ੍ਰਮ ਵਿਕਸਿਤ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਸਿੱਖਿਆ ਪ੍ਰਣਾਲੀ ਨੂੰ ਤਿਆਰ ਕਰਨਾ ਹੈ।

ਇਸ ਦੇ ਮੱਦੇਨਜ਼ਰ ਨਵੀਂ ਨਵੀਂ ਸਿੱਖਿਆ ਨੀਤੀ ਨਾਲ ਖੇਤੀਬਾੜੀ ਜਗਤ ਨੂੰ ਜੋੜਨ ਦਾ ਉਪਰਾਲਾ ਆਈਸੀਏਆਰ ਨੇ ਕੀਤਾ ਹੈ। ਇਸ ਸਮਾਗਮ ਦਾ ਉਦੇਸ਼ ਸਿੱਖਿਆ ’ਤੇ ਰਾਸ਼ਟਰੀ ਨੀਤੀ (ਐਨਈਪੀ)-2020 ਤਹਿਤ ਖੇਤੀਬਾੜੀ ਵਿਗਿਆਨ ਸਮੇਤ ਕਿੱਤਾਮੁਖੀ ਪਾਠਕ੍ਰਮ ਵਿਕਿਸਤ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਸਿੱਖਿੱਆ ਪ੍ਰਣਾਲੀ ਨੂੰ ਤਿਆਰ ਕਰਨਾ ਹੈ।

ਖੇਤੀਬਾੜੀ ਵਿੱਚ ਰੁਜ਼ਗਾਰ ਦੇ ਬਹੁਤ ਮੌਕੇ ਹਨ

ਤੋਮਰ ਨੇ ਕਿਹਾ ਕਿ ਜੇਕਰ ਖੇਤੀ ਦੇ ਪ੍ਰਤੀ ਰੁਝਾਨ ਸਕੂਲਾਂ ਤੋਂ ਹੀ ਰਹੇਗਾ ਤਾਂ ਉਹ ਅੱਗੇ ਚੱਲ ਕੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਖੇਤੀ ਵੱਲੋ ਵੱਧ ਸਕਣਗੇ। ਸਾਡੇ ਕਿਸਾਨ ਕੁਦਰਤੀ ਤੌਰ ‘ਤੇ ਹੁਨਰਮੰਦ ਕਾਮੇ ਹਨ। ਮੌਜੂਦਾ ਹਾਲਾਤਾਂ ਵਿੱਚ ਆਉਣ ਵਾਲੇ ਕੱਲ੍ਹ ਵਿੱਚ ਖੇਤੀ ਖੇਤਰ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰਨ ਵਾਲਾ ਹੈ। ਇਸ ਸਬੰਧੀ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨੂੰ ਤਕਨਾਲੋਜੀ ਨਾਲ ਜੋੜਨ ਅਤੇ ਇੱਕ ਲੱਖ ਕਰੋੜ ਰੁਪਏ ਦੇ ਖੇਤੀ ਬੁਨਿਆਦੀ ਢਾਂਚਾ ਫੰਡ ਸਥਾਪਤ ਕਰਨ ਦਾ ਜ਼ਿਕਰ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ