ਲੋਕਾਂ ਨੂੰ ‘ਪਿਊਮਾ’ ਦੀ ਜ਼ਾਅਲੀ ਟੋਪੀ ਪਹਿਨਾਉਣ ਵਾਲਾ ਪੁਲਿਸ ਅੜਿੱਕੇ

Fraud Sachkahoon

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਲੋਕਾਂ ਨੂੰ ‘ਪਿਊਮਾ’ ਦੀ (Ludiana News) ਘਰ ਤਿਆਰ ਕੀਤੀ ਜ਼ਾਅਲੀ ਟੋਪੀ ਪਹਿਨਾਉਣ ਵਾਲਾ ਆਖਿਰਕਾਰ ਪੁਲਿਸ ਅੜਿੱਕੇ ਚੜ ਗਿਆ। ਪੁਲਿਸ ਨੇ ਕੰਪਨੀ ਦੇ ਅਧਿਕਾਰੀ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰਕੇ ਇੱਕ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਰਕੇਸ਼ ਛਾਬੜਾ ਪੁੱਤਰ ਰਾਮ ਪਿਆਰਾ ਛਾਬੜਾ ਵਾਸੀ ਸਨਸਿਟੀ ਸਕਸੈਸ ਟਾਵਰ ਗੋਲਫ਼ ਕੋਰਸ ਐਕਸਟੈਨਸਨ ਰੋਡ ਸੈਕਟਰ- 56 ਗੁੜਗਾਓਂ (ਹਰਿਆਣਾ) ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਹੈ।

ਕਿ ਉਹ ਪਿਊਮਾ ਕੰਪਨੀ ਦਾ ਪਾਵਰ ਆਫ਼ ਅਟਾਰਨੀ (Ludiana News) ਹੋਲਡਰ ਹੈ ਅਤੇ ਭਾਰਤ ਦੇ ਵੱਖ ਵੱਖ ਸ਼ਹਿਰਾਂ ’ਚ ਫੈਕਟਰੀਆਂ ਅਤੇ ਦੁਕਾਨਾਂ ’ਤੇ ਜ਼ਾਅਲੀ ਮਾਲ ਚੈੱਕ ਕਰਨ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਰਕੇਸ਼ ਛਾਬੜਾ ਨੇ ਅੱਗੇ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਕਿ ਹਾਂਡਾ ਹੌਜ਼ਰੀ ਪੰਜਾਬੀ ਬਾਗ ਨਜ਼ਦੀਕ ਮਾਇਆਪੁਰੀ ਦਾ ਮਾਲਕ ਟੋਪੀਆਂ ਬਣਾਉਂਦਾ ਹੈ ਅਤੇ ਉਨਾਂ ਉੱਪਰ ਕਢਾਈ ਨਾਲ ‘ਪਿਊਮਾ’ ਦਾ ਨਕਲੀ ਮਾਰਕਾ ਲਗਾਉਂਦਾ ਹੈ ਅਤੇ ਅਸਲੀ ਪਿਊਮਾ ਦੀ ਟੋਪੀ ਦੱਸ ਕੇ ਮਾਰਕੀਟ ਵਿੱਚ ਵੇਚਦਾ ਹੈ। ਆਪਣੇ ਦੁਆਰਾ ਕੀਤੀ ਗਈ ਤਫ਼ਤੀਸ ਉਪਰੰਤ ਉਸਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਸਰਹੱਦੀ ਪਿੰਡ ਮੇਘਾ ਰਾਏ ਹਿਠਾੜ ਦੀ ਫਿਰਨੀ ਤੋਂ ਨਜਾਇਜ਼ ਕਬਜ਼ੇ ਹਟਾਉਣ ਲਈ ਫਿਰ ਪਹੁੰਚਿਆ ਸਿਵਲ ਤੇ ਪੁਲਿਸ ਪ੍ਰਸ਼ਾਸਨ

ਜਿਸ ਕੋਲੋਂ ਪੁਲਿਸ ਨੂੰ 927 ਟੋਪੀਆਂ ਬਰਾਮਦ ਹੋਈਆਂ। (Ludiana News) ਜਿੰਨਾਂ ਉਪਰੰਤ ਉਕਤ ਵਿਅਕਤੀ ਨੇ ‘ਪਿਊਮਾ’ ਦਾ ਨਕਲੀ ਮਾਰਕਾ ਲਗਾਇਆ ਹੋਇਆ ਸੀ। ਏਐਸਆਈ ਜੀਵਨ ਸਿੰਘ ਮੁਤਾਬਕ ਥਾਣਾ ਟਿੱਬਾ ਦੀ ਪੁਲਿਸ ਨੇ ਰਕੇਸ਼ ਛਾਬੜਾ ਦੀ ਸ਼ਿਕਾਇਤ ’ਤੇ ਅਸ਼ਵਨੀ ਕੁਮਾਰ ਵਾਸੀ ਨਿਊ ਸ਼ਿਵਾ ਜੀ ਨਗਰ ਲੁਧਿਆਣਾ ਵਿਰੁੱਧ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਏਐਸਆਈ ਮੁਤਾਬਕ ਪੁਲਿਸ ਨੂੰ ਅਸ਼ਵਨੀ ਕੁਮਾਰ ਦੇ ਕਬਜੇ ਵਿੱਚੋਂ 927 ਟੋਪੀਆਂ ਬਰਾਮਦ ਹੋਈਆਂ ਹਨ। ਜਿੰਨਾਂ ਉੱਪਰ ਪਿਊਮਾ ਦੇ ਮਾਰਕੇ ਦੀ ਕਢਾਈ ਕੀਤੀ ਹੋਈ ਹੈ।