ਦਿਨ ਚੜਦਿਆਂ ਹੀ ਗੋਲੀਆਂ ਚੱਲਣ ਨਾਲ ਦਹਿਲਿਆ ਤਲਵੰਡੀ ਕਲਾਂ ਦਾ ਇਲਾਕਾ

Ludiana

ਫਾਇਰਿੰਗ ਦੌਰਾਨ 2 ਗੋਲੀਆਂ ਲੱਗਣ ਕਾਰਨ ਪਾਲਤੂ ਕੁੱਤਾ ਜਖ਼ਮੀ, ਪੁਲਿਸ ਜਾਂਚ ’ਚ ਜੁਟੀ

ਲੁਧਿਆਣਾ (ਸੱਚ ਕਹੂੰ ਨਿਊਜ਼)। ਬੁੱਧਵਾਰ (Ludiana News) ਤੜਕਸਾਰ ਹੀ ਗੋਲੀਆਂ ਚੱਲਣ ਨਾਲ ਤਲਵੰਡੀ ਕਲਾਂ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਗੋਲੀਆਂ ਲੱਗਣ ਕਾਰਨ ਇੱਕ ਪਾਲਤੂ ਕੁੱਤੇ ਦੇ ਜਖ਼ਮੀ ਹੋ ਜਾਣ ਦੀ ਸੂਚਨਾ ਹੈ। ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਿਸ ਜਾਂਚ ’ਚ ਜੁਟ ਗਈ ਹੈ। ਥਾਣਾ ਲਾਡੋਵਾਲ ਦੇ ਮੁਖੀ ਜਗਦੇਵ ਸਿੰਘ ਦੀ ਅਗਵਾਈ ਹੇਠ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਟੀਮ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਅਤੇ (Ludiana News) ਬੁੱਧਵਾਰ ਦੀ ਦਰਮਿਆਨੀ ਰਾਤ ਦੀ ਹੈ। ਇਸ ਦੌਰਾਨ ਇਕ ਵਿਅਕਤੀ ਇਲਾਕੇ ਦੇ ਹੀ ਇੱਕ ਘਰ ਅੰਦਰ ਦਾਖਲ ਹੋਇਆ ਅਤੇ ਮਾਮੂਲੀ ਬਹਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਝਗੜਾ ਹੋਣ ’ਤੇ ਫਾਇਰਿੰਗ ਕਰਨ ਲੱਗਾ। ਜਿਸ ਤਹਿਤ ਸਬੰਧਿਤ ਵਿਅਕਤੀ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿੰਨਾਂ ਵਿੱਚੋਂ 2 ਗੋਲੀਆਂ ਲੱਗਣ ਕਾਰਨ ਇੱਕ ਪਾਲਤੂ ਕੁੱਤਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਫਾਇਰਿੰਗ ਕਰਨ ਪਿੱਛੋਂ (Ludiana News) ਵਿਅਕਤੀ ਪਿਸਤੌਲ ਅਤੇ ਆਪਣਾ ਮੋਟਰਸਾਈਕਲ ਥਾਂ ’ਤੇ ਹੀ ਛੱਡ ਕੇ ਪੱਤਰੇ ਵਾਚ ਗਿਆ। ਪੁਲਿਸ ਮੁਤਾਬਕ ਜਿਸ ਘਰ ਫਾਇਰਿੰਗ ਹੋਈ, ਉਸ ਘਰ ਦੇ ਵਿਅਕਤੀ ’ਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ਼ ਹੈ। ਜਿਸ ਤੋਂ ਅੰਦਾਜਾ ਲੱਗ ਰਿਹਾ ਹੈ ਕਿ ਫਾਇਰਿੰਗ ਕਰਨ ਵਾਲਾ ਵਿਅਕਤੀ ਨਸ਼ਾ ਖ੍ਰੀਦਣ ਆਇਆ ਹੋਵੇਗਾ, ਜਿੱਥੋਂ ਉਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਥਾਣਾ ਲਾਡੋਵਾਲ ਦੇ ਇੰਚਾਰਜ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਰਹਿਣ ਵਾਲੇ ਵਿਅਕਤੀ ਦੇ ਖਿਲਾਫ਼ ਨਸ਼ਾ ਤਸ਼ਕਰੀ ਦੇ ਕਈ ਮੁਕੱਦਮੇ ਦਰਜ ਹਨ। ਮਾਮਲਾ ਮਾਮਲਾ ਚੋਰੀ ਦਾ ਵੀ ਹੋ ਸਕਦਾ ਹੈ ਪਰ ਹਾਲੇ ਕੁੱਝ ਵੀ ਸਪੱਸ਼ਟ ਕਹਿਣਾ ਮੁਨਾਸਿਬ ਨਹੀਂ। ਪੁਲਿਸ ਪੜਤਾਲ ਕਰ ਰਹੀ ਹੈ। ਤਫ਼ਤੀਸ ਉਪਰੰਤ ਦੋਸੀ ਪਾਏ ਜਾਣ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਮੈਨੇਜਰ ਨੇ ਹੋਟਲ ਮਾਲਕ ਨੂੰ ਲਾਇਆ ਲੱਖਾਂ ਰੁਪਏ ਦਾ ਚੂਨਾ