ਮੈਨੇਜਰ ਨੇ ਹੋਟਲ ਮਾਲਕ ਨੂੰ ਲਾਇਆ ਲੱਖਾਂ ਰੁਪਏ ਦਾ ਚੂਨਾ

Fraud

ਗਾਹਕਾਂ ਪਾਸੋਂ ਮਾਲਕ ਦੀ ਸਹਿਮਤੀ ਨਾਲ ਆਪਣੇ ਨਿੱਜ਼ੀ ਖਾਤੇ ’ਚ ਲਈ ਪੇਮੈਂਟ ਮਾਲਕ ਨੂੰ ਨਹੀਂ ਕੀਤੀ ਵਾਪਸ | Ludiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਇੱਕ ਨੌਕਰ ਨੇ (Ludiana News) ਵਿਸ਼ਵਾਸ਼ਘਾਤ ਕਰਦਿਆਂ ਹੋਟਲ ਮਾਲਕ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦਿੱਤਾ ਹੈ। ਹੋਟਲ ਮਾਲਕ ਮੁਤਾਬਕ ਉਸਦੀ ਸਹਿਮਤੀ ਨਾਲ ਨੋਕਰ ਨੇ ਗਾਹਕਾਂ ਪਾਸੋਂ ਆਪਣੇ ਨਿੱਜ਼ੀ ਬੈਂਕ ਖਾਤੇ ’ਚ ਪਵਾਈ ਗਈ ਲੱਖਾ ਦੀ ਪੇਮੈਂਟ ਉਸਨੂੰ ਵਾਪਸ ਨਹੀਂ ਕੀਤੀ। (Ludiana News) ਪੁਲਿਸ ਨੇ 2022 ’ਚ ਦਿੱਤੀ ਗਈ ਸ਼ਿਕਾਇਤ ’ਤੇ ਪੜਤਾਲ ਉਪਰੰਤ 30 ਮਈ 2023 ਨੂੰ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੋਨੂੰ ਕੱਕੜ ਵਾਸੀ ਦੁੱਗਰੀ ਫੇਸ- 2 ਨੇ ਦੱਸਿਆ ਕਿ ਗੁਰਦਰਸ਼ਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਬਦੁੱਲਾਪੁਰ ਬਸਤੀ ਉਸ ਦੇ ਬੱਸ ਸਟੈਂਡ ਲਾਗੇ ਸਥਿੱਤ ਕੈਲਾਸ ਏਜੰਸੀ ਹੋਟਲ ’ਚ ਉਸ ਕੋਲ ਪਿਛਲੇ ਤਕਰੀਬਨ ਸਾਢੇ 3 ਸਾਲਾਂ ਤੋਂ ਮੈਨੇਜ਼ਰ ਦੇ ਤੌਰ ’ਤੇ ਕੰਮ ਕਰਦਾ ਆ ਰਿਹਾ ਸੀ।

ਗੁਰਦਰਸ਼ਨ ਨੇ ਆਪਣੀ ਮਿਹਨਤ ਸਦਕਾ ਉਸਦੇ (Ludiana News) ਹੋਟਲ ਦੀ ਆਮਦਨ ਕਈ ਗੁਣਾਂ ਵਧਾ ਦਿੱਤੀ। ਜਿਸ ਕਰਕੇ ਉਸਨੇ ਵਿਸ਼ਵਾਸ਼ ਜਤਾਉਂਦਿਆਂ ਹੋਟਲ ’ਚ ਆਪਣੇ ਬੈਂਕ ਖਾਤੇ ਦਾ ਕਿਊ ਆਰ ਕੋਡ ਲਗਵਾਉਣ ਦੀ ਬਜਾਇ ਗੁਰਦਰਸ਼ਨ ਸਿੰਘ ਦੇ ਬੈਂਕ ਖਾਤੇ ਦਾ ਕਿਊ ਆਰ ਕੋਡ ਹੀ ਲਗਵਾ ਦਿੱਤਾ ਤੇ ਹੋਟਲ ਦਾ ਸਮੁੱਚਾ ਕਾਰੋਬਾਰ ਗੁਰਦਰਸ਼ਨ ਸਿੰਘ ਨੂੰ ਸੌਂਪ ਦਿੱਤਾ ਸੀ। ਉਸ ਸਮੇਂ ਦੋਵਾਂ ਵਿਚਕਾਰ ਤੈਅ ਹੋਇਆ ਸੀ ਕਿ ਉਹ ਗਾਹਕਾਂ ਪਾਸੋਂ ਵਸੂਲ ਕੀਤੀ ਗਈ ਰਕਮ ਉਸਨੂੰ (ਸੋਨੂੰ ਕੱਕੜ) ਸਮੇਂ ਸਮੇਂ ’ਤੇ ਮੋੜਦਾ ਰਹੇਗਾ ਪਰ ਉਸਨੇ ਅਜਿਹਾ ਨਹੀਂ ਕੀਤਾ। ਕਿਉਂਕਿ ਉਹ ਵੀ ਇੱਕ ਹੋਰ ਨਵਾਂ ਹੋਟਲ ਬਣਾਉਣ ਵਿੱਚ ਰੁੱਝਿਆ ਹੋਇਆ ਸੀ।

ਇਹ ਵੀ ਪੜ੍ਹੋ : Punjab Cabinet Reshuffle : ਸਾਬਕਾ ਡੀਸੀਪੀ ਅਤੇ ਬਾਦਲ ਨੂੰ ਹਰਾਉਣ ਵਾਲੇ ਖੁੱਡੀਆਂ ਬਣੇ ਮੰਤਰੀ

ਇਸ ਦੌਰਾਨ ਉਸਨੂੰ ਹੋਟਲ ’ਚ ਕੰਮ ਘਟਣ ਬਾਰੇ (Ludiana News) ਪਤਾ ਲੱਗਿਆ ਤਾਂ ਉਸਨੇ ਅੰਦਰ ਖਾਤੇ ਤਫ਼ਤੀਸ ਕੀਤੀ। ਜਿਸ ’ਚ ਗੁਰਦਰਸ਼ਨ ਸਿੰਘ ਨੂੰ ਉਸਨੇ ਕਥਿੱਤ ਚਿੱਟੇ ਦਾ ਨਸ਼ਾ ਕਰਦੇ ਫੜਿਆ। ਪੁੱਛੇ ਜਾਣ ਤੋਂ ਉਹ ਆਪਣਾ ਇਲਾਜ਼ ਕਰਵਾਉਣ ਲਈ ਕਹਿਣ ਲੱਗਾ ਤੇ ਨਸ਼ਾ ਛੱਡ ਗਿਆ ਪਰ ਕੁੱਝ ਦਿਨਾਂ ਬਾਅਦ ਮੁੜ ਉਹ ਨਸ਼ਾ ਕਰਨ ਲੱਗਾ। ਇਸ ਦੌਰਾਨ ਹੀ ਉਸਨੇ ਹੋਟਲ ਦਾ ਹਿਸਾਬ-ਕਿਤਾਬ ਚੈੱਕ ਕੀਤਾ ਤਾਂ ਵੱਡੇ ਪੱਧਰ ’ਤੇ ਗੜਬੜੀ ਸਾਹਮਣੇ ਆਈ।

ਉਸਨੇ ਗੁਰਦਰਸ਼ਨ ਨਾਲ ਗੱਲ ਕੀਤੀ ਤਾਂ (Ludiana News) ਉਹ ਸਾਫ਼ ਮੁੱਕਰ ਗਿਆ ਕਿ ਉਸਦੇ ਨਿੱਜੀ ਬੈਂਕ ਖਾਤੇ ’ਚ ਪਈ ਤਕਰੀਬਨ ਸਾਢੇ 9 ਲੱਖ ਰੁਪਏ ਉਸਦੇ ਹੀ ਹਨ। ਜਦਕਿ ਖਾਤੇ ’ਚ ਪਈ ਨਕਦੀ ਹੋਟਲ ’ਚ ਆਏ ਗਾਹਕਾਂ ਦੁਆਰਾ ਆਨਲਾਇਨ ਕੀਤੀਆਂ ਗਈਆਂ ਸਨ ਜੋ ਗੁਰਦਰਸ਼ਨ ਨੇ ਉਸਦੇ ਖਾਤੇ ’ਚ ਨਹੀਂ ਪਾਈਆਂ। ਜਿਸ ਪਿੱਛੋਂ ਬੁਲਾਏ ਜਾਣ ’ਤੇ ਵੀ ਗੁਦਰਸ਼ਨ ਉਸ ਕੋਲ ਵਾਪਸ ਨਹੀਂ ਆਇਆ ਤਾਂ ਉਸਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਪੁਲਿਸ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 5 ਲੱਖ ਦੀ ਮਾਰੀ ਠੱਗੀ, ਸਿਪਾਹੀ ਸਮੇਤ ਦੋ ਵਿਰੁੱਧ ਮਾਮਲਾ ਦਰਜ਼

ਇੰਸਪੈਕਟਰ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਡਵੀਜਨ ਨੰਬਰ 5 ਦੀ ਪੁਲਿਸ ਨੇ ਸੋਨੂੰ ਕੱਕੜ ਵੱਲੋਂ 12 ਅਗਸਤ 2022 ’ਚ ਦਿੱਤੀ ਸ਼ਿਕਾਇਤ ’ਤੇ ਗੁਰਦਰਸ਼ਨ ਸਿੰਘ ਵਾਸੀ ਅਬਦੁੱਲਾਪੁਰ ਬਸਤੀ ਖਿਲਾਫ਼ ਬਾਅਦ ਪੜਤਾਲ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਸ ਵਿੱਚ ਹਾਲੇ ਮੁਲਜਮ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹੈ। ਉਨਾਂ ਕਿਹਾ ਕਿ ਤਫ਼ਤੀਸ ਜਾਰੀ ਹੈ, ਜਲਦ ਹੀ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।