ਹਾਈਕੋਰਟ ਨੇ ਦਿੱਤੇ ਆਦੇਸ਼, ਪੂਜਨੀਕ ਗੁਰੂ ਜੀ ਖਿਲਾਫ਼ FIR ਹੋਵੇਗੀ ਰੱਦ

Punjab Haryana High Court
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਤਸਵੀਰ।

ਪੂਜਨੀਕ ਗੁਰੂ ਜੀ ਦੀ 7 ਸਾਲ ਪੁਰਾਣੀ ਵੀਡੀਓ ਨੂੰ ਆਧਾਰ ਬਣਾ ਦਰਜ਼ ਕਰਵਾਈ ਗਈ ਸੀ FIR | High Court

  • ਸਾਰੇ ਧਰਮਾਂ ਦਾ ਸਤਿਕਾਰ, ਕਿਸੇ ਬਾਰੇ ਗਲਤ ਬੋਲਣਾ ਤਾਂ ਦੂਰ, ਸੋਚ ਵੀ ਨਹੀਂ ਸਕਦੇ : ਜਤਿੰਦਰ ਖੁਰਾਣਾ | High Court

ਚੰਡੀਗੜ੍ਹ (ਅਸ਼ਵਨੀ ਚਾਵਲਾ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੇ ਖ਼ਿਲਾਫ਼ ਜਲੰਧਰ ਦੇ ਪਤਾਰਾ ਥਾਣੇ ’ਚ ਦਰਜ਼ ਕੀਤੀ ਗਈ ਐੱਫਆਈਆਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰਨ ਦਾ ਫੈਸਲਾ ਦੇ ਦਿੱਤਾ ਹੈ। ਹਾਈ ਕੋਰਟ ਨੇ ਪੂਜਨੀਕ ਗੁਰੂ ਜੀ ਖਿਲਾਫ਼ ਅੱੈਫਆਈਆਰ ਨੂੰ ਰੱਦ ਕਰਨ ਦੀ ਅਪੀਲ ਨੂੰ ਹਾਈ ਕੋਰਟ ਨੇ ਸਵਿਕਾਰ ਕਰ ਲਿਆ ਹੈ। ਉਧਰ ਡੇਰਾ ਸੱਚਾ ਸੌਦਾ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਹਾਈਕੋਰਟ ਤੋਂ ਸਾਨੂੰ ਨਿਆਂ ਮਿਲਿਆ ਹੈ। (High Court)

ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਬਣੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼!

ਜਾਣਕਾਰੀ ਅਨੁਸਾਰ ਜਲੰਧਰ ਦੇ ਪਤਾਰਾ ਥਾਣੇ ’ਚ 17 ਮਾਰਚ ਨੂੰ ਇੱਕ ਐੱਫਆਈਆਰ ਦਰਜ਼ ਕੀਤੀ ਗਈ ਸੀ, ਜਿਸ ’ਚ ਇੱਕ ਅਧੂਰੀ ਅਤੇ ਪੁਰਾਣੀ ਵੀਡੀਓ ਨੂੰ ਆਧਾਰ ਬਣਾ ਕੇ ਇੱਕ ਧਾਰਮਿਕ ਸੰਗਠਨ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਜਿਹੜੀ ਸਾਖੀ ਪੂਜਨੀਕ ਗੁਰੂ ਜੀ ਵੱਲੋਂ ਸੁਣਾਈ ਗਈ ਹੈ, ਉਹ ਗਲਤ ਹੈ ਅਤੇ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਐੱਫਆਈਆਰ ਦੇ ਦਰਜ਼ ਹੋਣ ਤੋਂ ਬਾਅਦ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਜੀ ਵੱਲੋਂ ਹਾਈਕੋਰਟ ’ਚ ਇਸ ਐੱਫਆਈਆਰ ਦੇ ਖ਼ਿਲਾਫ਼ ਪਟੀਸ਼ਨ ਦਾਖ਼ਲ ਕੀਤੀ ਗਈ ਸੀ। (High Court)

ਜਿਸ ’ਚ ਅਪੀਲ ਕੀਤੀ ਗਈ ਸੀ ਕਿ ਬਿਨਾਂ ਸਬੂਤਾਂ ਅਤੇ ਗਲਤ ਤੱਥਾਂ ਨਾਲ ਆਧਾਰਤ ਉਕਤ ਐੱਫਆਈਆਰ ਦਰਜ਼ ਕੀਤੀ ਗਈ ਹੈ ਜਦੋਂਕਿ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਜੀ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ। ਕਿਸੇ ਵੀ ਧਰਮ ਅਤੇ ਖ਼ਾਸ ਕਰਕੇ ਗੁਰੂ ਪੀਰਾਂ ਖ਼ਿਲਾਫ਼ ਕੋਈ ਵੀ ਸ਼ਬਦ ਬੋਲਣਾ ਤਾਂ ਦੂਰ ਸੋਚਿਆ ਵੀ ਨਹੀਂ ਜਾਂਦਾ। ਹਾਈ ਕੋਰਟ ਨੇ ਇਸ ਮਾਮਲੇ ’ਚ ਸੁਣਵਾਈ ਦੌਰਾਨ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਐੱਫਆਈਆਰ ਰੱਦ ਕਰਨ ਦਾ ਆਦੇਸ਼ ਦਿੱਤਾ ਹੈ। (High Court)