Punjab

Punjab Congress Protest: ਪੰਜਾਬ ਕਾਂਗਰਸ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ, ਰੋਜ਼ਾਨਾ ਮਜ਼ਦੂਰੀ ’ਚ ਵਾਧੇ ਦੀ ਮੰਗ 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ
Punjab Free Knee Surgery Scheme: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 4,600 ਗੋਡਿਆਂ ਦੇ ਬਦਲਾਅ, ਕੈਸ਼ਲੈੱਸ ਸਰਜਰੀ ਨਾਲ ਹਜ਼ਾਰਾਂ ਲੋਕਾਂ ਦੀ ਤੁਰਨ-ਫਿਰਨ ਦੀ ਸਮਰੱਥਾ ਮੁੜ ਬਹਾਲ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਫੋਨ ਚਲਾਉਣ ’ਤੇ ਹੰਗਾਮਾ
Punjab Security Alert: ਪੰਜਾਬ ਨੇ ਸਰਹੱਦ ਦੇ ਪਿੱਛੇ ਖੜ੍ਹੀ ਕੀਤੀ ਗੁਪਤ ਦੀਵਾਰ, ਅਪਰਾਧਕ ਸਪਲਾਈ ਚੇਨਾਂ ਨੂੰ ਤੋੜਣ ਲਈ ਦੂਜੀ ਸੁਰੱਖਿਆ ਲਾਈਨ ਕੀਤੀ ਮਜ਼ਬੂਤ

ਪਾਣੀ ਦੀ ਚੋਰੀ ਦੇ ਸ਼ੱਕ ‘ਚ ਹੋਇਆ ਕਤਲ

Sach Kahoon Punjabi Desk Picture
Published On

(ਕ੍ਰਿਸ਼ਨ ਭੋਲਾ) ਬਰੇਟਾ। ਪਿੰਡ ਗੋਬਿੰਦਪੁਰਾ ਵਿਖੇ ਬੋਘਾ ਸਿੰਘ (55) ਦੀ ਬਾਰੂ ਸਿੰਘ ਅਤੇ ਘੁੰਮਣ ਸਿੰਘ ਵੱਲੋਂ ਪਿੰਡ ਦੇ ਖੇਤਾਂ ਵਿੱਚ ਪਾਣੀ ਚੋਰੀ ਕਰਨ ਦੇ ਸ਼ੱਕ ਵਿੱਚ ਸੋਟੀਆਂ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਪ੍ਰਸ਼ੋਤਮ ਸਿੰਘ ਬਰੇਟਾ ਨੇ ਦੱਸਿਆ ਹੈ ਕਿ ਗੋਬਿੰਦਪੁਰਾ ਦੇ ਜਗਸੀਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤੇ ਮੁਕੱਦਮੇ ਅਨੁਸਾਰ ਜਗਸੀਰ ਸਿੰਘ ਅਤੇ ਉਸਦੇ  ਪਿਤਾ ਬੋਘਾ ਸਿੰਘ ਸਵੇਰੇ ਵੇਲੇ ਨਹਿਰੀ ਖਾਲ ਤੇ ਪਾਣੀ ਦੇਖਣ ਗਏ ਸੀ ਕਿਉਕਿ ਅਗਲੇ ਦਿਨ ਉਨਾਂ ਦੀ ਪਾਣੀ ਦੀ ਵਾਰੀ ਸੀ। ਉਸਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਪਿਤਾ ਮ੍ਰਿਤਕ ਬੋਘਾ ਸਿੰਘ ਨੱਕੇ ਕੋਲ ਖੜ੍ਹਾ ਸੀ ਤੇ ਉਹ ਕੁੱਝ ਦੂਰੀ ਤੇ ਖੇਤ ਵੱਲ ਗੇੜਾ ਮਾਰ ਰਿਹਾ ਸੀ ਇੰਨੇ ਨੂੰ ਬਾਰੂ ਸਿੰਘ ਤੇ ਉਸਦਾ ਪਿਤਾ ਘੁੰਮਣ ਸਿੰਘ ਡਾਂਗ ਸਮੇਤ ਆਏ ਤੇ ਉਸਦੇ ਪਿਤਾ ਬੋਘਾ ਸਿੰਘ ਨਾਲ ਝਗੜਾ ਕਰਨ ਲੱਗ ਪਏ

ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਬਾਰੂ ਸਿੰਘ ਨੇ ਡਾਂਗ ਦਾ ਵਾਰ ਉਸਦੇ ਪਿਤਾ ਉੱਪਰ ਕੀਤਾ ਤਾਂ ਉਸਨੇ ਮਾਰਤਾ ਮਾਰਤਾ ਦਾ ਰੌਲਾ ਪਾਇਆ ਅਤੇ ਇੰਨੇ ਨੂੰ ਬੂਟਾ ਸਿੰਘ ਮੋਕੇ ਤੇ ਆ ਗਿਆ ਤੇ ਇਹ ਦੋਵੇਂ ਆਪਣੇ ਪਿਤਾ ਨੂੰ ਬਚਾਉਣ ਲਈ ਉਸ ਵੱਲ ਦੌੜੇ ਤੇ ਮੁਸ਼ਕਿਲ ਨਾਲ ਛੁਡਵਾਇਆ ਅਤੇ  ਉਸਨੂੰ ਇਲਾਜ ਲਈ  ਹਸਪਤਾਲ ਲਿਜਾਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਮੋਤ ਹੋ ਗਈ।ਉਸ ਨੇ ਦੱਸਿਆ ਕਿ ਮਾਰਨ ਵਾਲੇ ਘੁੰਮਣ ਸਿੰਘ ਅਤੇ ਬਾਰੂ ਸਿੰਘ ਸ਼ੱਕ ਕਰਦੇ ਸਨ ਕਿ ਬੋਘਾ ਸਿੰਘ ਪਾਣੀ ਪਿੱਛੇ ਤੋੜ ਲੈਂਦਾ ਹੈ। ਪੁਲਿਸ ਨੇ ਬਾਰੂ ਸਿੰਘ ਅਤੇ ਘੁੰਮਣ ਸਿੰਘ  ਖਿਲਾਫ ਧਾਰਾ 302/34  ਤਹਿਤ ਮੁਕੱਦਮਾ ਨੰ: 12  ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ  ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Ad Ad Ad

Latest News

Related Posts