ਓਸਾਕਾ ਤੇ ਕਵਿਤੋਵਾ ‘ਚ ਹੋਵੇਗਾ ਖਿਤਾਬੀ ਮੁਕਾਬਲਾ

The kabaddi competition will be held in Osaka and Kavitova

ਮੈਲਬੋਰਨ | ਚੌਥੀ ਰੈਂਕਿੰਗ ਪ੍ਰਾਪਤ ਜਪਾਨ ਦੀ ਨਾਓਮੀ ਓਸਾਕਾ ਤੇ ਅੱਠਵੀਂ ਸੀਡ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਦਰਮਿਆਨ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ
ਓਸਾਕਾ ਤੇ ਕਵਿਤੋਵਾ ਨੇ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਪਹਿਲੀ ਵਾਰ ਅਸਟਰੇਲੀਅਨ ਓਪਨ ਦੇ ਫਾਈਨਲ ‘ਚ ਜਗ੍ਹਾ ਬਣਾਈ 21 ਸਾਲਾ ਓਸਾਕਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸਤਵੀਂ ਸੀਡ ਚੈੱਕ ਗਣਰਾਜ ਦੀ 26 ਸਾਲਾ ਕੈਰੋਲਿਨਾ ਪਲਿਸਕੋਵਾ ਨੂੰ ਇੱਕ ਘੰਟੇ 53 ਮਿੰਟਾਂ ‘ਚ 6-2, 4-6, 6-4 ਨਾਲ ਹਰਾਇਆ ਜਦੋਂਕਿ ਹੋਰ ਸੈਮੀਫਾਈਨਲ ‘ਚ 28 ਸਾਲਾ ਕਵਿਤੋਵਾ ਨੇ ਅਮਰੀਕਾ ਦੀ ਗੈਰ ਰੈਂਕਿੰਗ 25 ਸਾਲਾ ਡੇਨੀਅਲ ਕੋਲਿੰਸ ਨੂੰ ਇੱਕ ਘੰਟੇ 34 ਮਿੰਟਾਂ ‘ਚ 7-6, 6-0 ਨਾਲ ਹਰਾਇਆ ਓਸਾਕਾ ਨੇ ਪਿਛਲੇ ਸਾਲ ਯੂਐੱਸ ਓਪਨ ਦੇ ਫਾਈਨਲ ‘ਚ ਅਮਰੀਕਾ ਦੀ ਦਿੱਗਜ਼ ਖਿਡਾਰੀ ਸੈਰੇਨਾ ਵਿਲੀਅਮਸ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ ਓਸਾਕਾ ਅਸਟਰਲੀਅਨ ਓਪਨ ਦੇ ਫਾਈਨਲ ‘ਚ ਪਹੁੰਚਣ ਵਾਲੀ ਏਸ਼ੀਆ ਦੀ ਦੂਜੀ ਟੈਨਿਸ ਖਿਡਾਰੀ ਹਨ ਉਨ੍ਹਾਂ ਤੋਂ ਪਹਿਲਾਂ ਚੀਨ ਦੀ ਲੀ ਨਾ ਨੇ ਤਿੰਨ ਵਾਰ (2011, 2013, 2014) ਇਸ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾਂ ਬਣਾਂਈ ਸੀ ਅਤੇ ਉਹ 2014 ‘ਚ ਚਂੈਪੀਅਨ ਵੀ ਬਣੀ ਸੀ
ਕਵਿਤੋਵਾ ਦਾ ਇਸ ਤੋਂ ਪਹਿਲਾਂ ਅਸਟਰੇਲੀਅਨ ਓਪਨ ‘ਚ ਸਭ ਤੋਂ ਜਿਆਦਾ ਚੰਗਾ ਪ੍ਰਦਰਸ਼ਨ ਸਾਲ 2012 ‘ਚ ਸੈਮੀਫਾਈਨਲ ਤੱਕ ਪਹੁੰਚਣਾ ਰਿਹਾ ਸੀ ਕਵਿਤੋਵਾ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ‘ਚ ਤੀਜੀ ਵਾਰ ਪਹੁੰਚੀ ਹੈ ਇਸ ਤੀ ਪਹਿਲਾ ਉਹ 2011 ਤੇ 2014 ‘ਚ ਵਿੰਬਲਡਨ ਦੇ ਫਾਈਨਲ ‘ਚ ਪਹੁੰਚੀ ਸੀ ਤੇ ਚੈਂਪੀਅਨ ਵੀ ਬਣੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।