‘ਤੜਫ਼ ਨਾਲ ਲਗਾਤਾਰ ਹੋਵੇ ਸਤਿਗੁਰੂ ਨਾਲ ਲਿਵ’

Shah Satnam Ji Maharaj

ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ ‘ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ ‘ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ ਕਰਨ ਦਾ ਇੱਕ ਅਜਿਹਾ ਮਜ਼ਬੂਤ ਮਾਧਿਅਮ ਹੈ, ਜਿਸ ਨੂੰ ਸੰਤ-ਸਤਿਗੁਰੂ ਦੀ ਪਵਿੱਤਰ ਹਜ਼ੂਰੀ ‘ਚ ਹੀ ਸਮਝਿਆ ਜਾ ਸਕਦਾ ਹੈ ਸੰਤ-ਮਹਾਂਪੁਰਸ਼ਾਂ ਦਾ ਸਬੰਧ ਕਿਸੇ ਧਰਮ, ਜਾਤੀ ਜਾਂ ਸੰਪਰਦਾਏ ਨਾਲ ਨਹੀਂ ਹੁੰਦਾ ਸਗੋਂ ਉਹ ਤਾਂ ਸਮੂਹ ਜੀਵ-ਆਤਮਾਵਾਂ ਨਾਲ ਜੁੜਿਆ ਹੁੰਦਾ ਹੈ ਜਦੋਂ ਸੰਤ-ਮਹਾਤਮਾ ਮਨੁੱਖ ਨੂੰ ਰਸਤੇ ਤੋਂ ਭਟਕਦਿਆਂ ਦੇਖਦੇ ਹਨ ਤਾਂ ਬੇਹੱਦ ਦੁਖੀ ਹੁੰਦੇ ਹਨ ਕਿਉਂਕਿ ਦੁਖੀ ਮਨੁੱਖ ਨੂੰ ਦੇਖ ਕੇ ਉਹ ਵਿਆਕੁਲ ਤੇ ਫ਼ਿਕਰਮੰਦ ਹੋਏ ਬਿਨਾ ਨਹੀਂ ਰਹਿ ਸਕਦੇ। (Shah Satnam Singh Ji Maharaj)

ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ | Shah Satnam Singh Ji Maharaj

ਜਿਉਣ ਦੀ ਸਹੀ ਰਾਹ ਦਿਖਾਈ | Shah Satnam Singh Ji Maharaj

ਸੰਨ 1954, ਫਾਜ਼ਿਲਕਾ (ਪੰਜਾਬ) ਬੇਪਰਵਾਹ ਜੀ ਆਪਣੀ ਜੀਵੋ-ਉਧਾਰ ਯਾਤਰਾ ‘ਚ ਪੰਜਾਬ ਦੌਰੇ ਤਹਿਤ ਫਾਜ਼ਿਲਕਾ ਪਹੁੰਚੇ ਉੱਥੇ ਛੋਟੀ ਉਮਰ ਦੀਆਂ ਦੋ ਲੜਕੀਆਂ ਭੀਖ ਮੰਗ ਰਹੀਆਂ ਸਨ ਰੇਲਵੇ ਸਟੇਸ਼ਨ ਕੋਲ ਹੀ ਸ਼ਹਿਨਸ਼ਾਹ ਮਸਤਾਨਾ ਜੀ ਦਾ ਸਤਿਸੰਗ ਹੋਣਾ ਸੀ ਬੇਪਰਵਾਹ ਜੀ  ਪਲੇਟਫਾਰਮ ‘ਤੇ ਪਧਾਰੇ ਤਾਂ ਦੋਵੇਂ ਭਿਖਾਰਨ ਲੜਕੀਆਂ ਬੇਪਰਵਾਹ ਜੀ ਤੋਂ ਭਿੱਖਿਆ ਮੰਗਣ ਆ ਗਈਆਂ ਬੇਪਰਵਾਹ ਜੀ ਨੇ ਦਇਆ-ਮਿਹਰ ਕਰਕੇ ਉਨ੍ਹਾਂ ਬੱਚੀਆਂ ‘ਤੇ ਭਰਪੂਰ ਨੂਰਾਨੀ ਦ੍ਰਿਸ਼ਟੀ ਪਾਈ ਤੇ ਨਾਲ ਦੇ ਪਿੰਡ ‘ਚ ਸਤਿਸੰਗ ਵਾਲੇ ਸਥਾਨ ਵੱਲ ਚਲੇ ਗਏ ਉੱਥੇ ਸੂਰਜ ਛਿਪਣ ‘ਤੇ ਪੂਜਨੀਕ ਬੇਪਰਵਾਹ ਜੀ ਅੰਤਰਧਿਆਨ ਹੋ ਗਏ। (Shah Satnam Singh Ji Maharaj)

ਇਹ ਵੀ ਪੜ੍ਹੋ : ਰੂਹਾਨੀਅਤ : ਸਤਿਸੰਗੀ ਦੇ ਅਨਮੋਲ ਗਹਿਣੇ ਹਨ ਸੇਵਾ ਤੇ ਸਿਮਰਨ

ਕੁਝ ਸਮੇਂ ਬਾਅਦ ਬੇਪਰਵਾਹ ਜੀ ਨੇ ਸੇਵਾਦਾਰਾਂ ਨੂੰ ਫ਼ਰਮਾਇਆ ਕਿ ਸਵੇਰੇ ਜੋ ਬੱਚੀਆਂ ਪਲੇਟਫਾਰਮ ‘ਤੇ ਮਿਲੀਆਂ ਸਨ ਉਹ ਫ਼ਲਾਂ ਟਿੱਬੇ  ‘ਤੇ ਇਕੱਲੀਆਂ ਬੈਠੀਆਂ ਹਨ, ਉਨ੍ਹਾਂ ਦੀ ਸੰਭਾਲ ਕਰੋ ਕੁਝ ਸੇਵਾਦਾਰ ਬੇਪਰਵਾਹ ਜੀ ਦਾ ਹੁਕਮ ਪਾ ਕੇ ਤੁਰੰਤ ਉਨ੍ਹਾਂ ਬੱਚੀਆਂ ਨੂੰ ਲੱਭਣ ਚੱਲ ਪਏ ਸੇਵਾਦਾਰ ਉਸ ਟਿੱਬੇ ‘ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਦੋਵੇਂ ਬੱਚੀਆਂ ਉੱਥੇ ਬੈਠੀਆਂ ਠੰਢ ‘ਚ ਠਰ ਰਹੀਆਂ ਸਨ ਬੱਚੀਆਂ ਨੂੰ ਸੇਵਾਦਾਰ ਭੈਣਾਂ ਨੇ ਕੁਝ ਕੱਪੜੇ ਤੇ ਸ਼ਾਲ ਦਿੱਤੇ ਤੇ ਉਨ੍ਹਾਂ ਨੂੰ ਖਾਣਾ ਖੁਆਇਆ ਗਿਆ। ਸ਼ਾਹ ਮਸਤਾਨਾ ਜੀ ਨੇ ਅਗਲੀ ਸਵੇਰ ਹੋਏ ਸਤਿਸੰਗ ‘ਚ ਉਨ੍ਹਾਂ ਬੱਚੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖ਼ਸ਼ੀ ਉਸ ਤੋਂ ਬਾਅਦ ਉਨ੍ਹਾਂ ਬੱਚੀਆਂ ਨੇ ਪਰਿਵਾਰ ਸਮੇਤ ਡੇਰੇ ‘ਚ ਸੇਵਾ  ਕੀਤੀ ਤੇ ਭੀਖ ਮੰਗਣ ਦੀ ਜਗ੍ਹਾ ਮਿਹਨਤ ਦੀ ਕਮਾਈ ਨਾਲ ਉਹ ਪਰਿਵਾਰ ਆਪਣਾ ਗੁਜ਼ਾਰਾ ਕਰਨ ਲੱਗਿਆ। (Shah Satnam Singh Ji Maharaj)

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ | Shah Satnam Singh Ji Maharaj

ਮਨ ਸ਼ੈਤਾਨ ਚੰਗੇ ਰਸਤੇ ‘ਤੇ ਚੱਲਣ ਤੋਂ ਰੋਕਦਾ ਹੈ | Shah Satnam Singh Ji Maharaj

14 ਮਈ 1966 ਦੇ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਰੋੜੀ ਜ਼ਿਲ੍ਹਾ ਸਰਸਾ ਵਿਖੇ ਸਤਿਸੰਗ ਕਰਨ ਪਧਾਰੇ ਉਸ ਪਿੰਡ ‘ਚ ਲਗਭਗ ਤਿੰਨ ਸਾਲਾਂ ਤੋਂ ਮੀਂਹ ਨਹੀਂ ਪਿਆ ਸੀ ਪਿੰਡ ਦੇ ਲੋਕ ਕਹਿਣ ਲੱਗੇ ਕਿ ਸੱਚੇ ਸੌਦੇ ਵਾਲੇ ਸੰਤਾਂ ਨੂੰ ਪੂਰਨ ਸੰਤ ਉਦੋਂ ਮੰਨਾਂਗੇ ਜਦੋਂ ਉਹ ਸਾਡੇ ਪਿੰਡ ‘ਚ ਮੀਂਹ ਪੁਆ ਦੇਣਗੇ ਕਿਸੇ ਪ੍ਰੇਮੀ ਰਾਹੀਂ ਉਕਤ ਗੱਲ ਪੂਜਨੀਕ ਪਰਮ ਪਿਤਾ ਜੀ ਤੱਕ ਪਹੁੰਚੀ ਉਦੋਂ ਪਰਮ ਪਿਤਾ ਜੀ ਨੇ ਫ਼ਰਮਾਇਆ, ‘ਭਾਈ! ਅੱਜ ਪਾਣੀ ਹੀ ਵਰਸਣ ਦਿਓ, ਸਤਿਸੰਗ ਅਸੀਂ ਕੱਲ੍ਹ ਕਰ ਲਵਾਂਗੇ” ਦੇਖਦੇ ਹੀ ਦੇਖਦੇ ਅਸਮਾਨ ‘ਚ ਬੱਦਲ ਬਣਨ ਲੱਗੇ ਤੇ ਕੁਝ ਹੀ ਸਮੇਂ ਬਾਅਦ ਮੋਹਲੇਧਾਰ ਮੀਂਹ ਪੈਣ ਲੱਗਿਆ ਪਿੰਡ ਵਾਲੇ ਬੇਹੱਦ ਖੁਸ਼ ਹੋਏ ਤੇ ਫਿਰ ਸਮੂਹ ਪਿੰਡ ਵਾਸੀਆਂ ਨੇ ਅਗਲੇ ਦਿਨ ਪ੍ਰੇਮ ਨਾਲ ਸਤਿਸੰਗ ਸੁਣਿਆ ਤੇ ‘ਨਾਮ ਸ਼ਬਦ’ ਦੀ ਅਨਮੋਲ ਦਾਤ ਵੀ ਪ੍ਰਾਪਤ ਕੀਤੀ। (Shah Satnam Singh Ji Maharaj)

ਇਸ ਦਿਨ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਜੋਗੀਆਣਾ ਦੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕੀਤਾ ਤੇ ਦੱਸਿਆ ਕਿ ਰਾਤੀਂ ਅਰਾਮ ਦੌਰਾਨ ਅਸੀਂ ਚੁਬਾਰੇ ‘ਤੇ ਸਾਂ ਤੇ ਦੇਖਿਆ ਕਿ ਗਲੀ ‘ਚ ਉਸ ਸਮੇਂ ਦੋ ਨੌਜਵਾਨ ਆਪਸ ‘ਚ ਗੱਲਾਂ ਕਰ ਰਹੇ ਸਨ ਇੱਕ ਲੜਕਾ ਬੋਲਿਆ ਕਿ ਕੁਝ ਸਤਿਸੰਗੀ ਮੈਨੂੰ ਨਸ਼ਾ ਛੱਡਣ ਤੇ ਰਾਮ-ਨਾਮ ਨਾਲ ਜੋੜਨ ਲਈ ਕਹਿ ਰਹੇ ਸਨ, ਮੈਨੂੰ ਫਸਾਉਣ ਹੀ ਲੱਗੇ ਸਨ ਪਰ ਮੈਂ ਉੱਥੋਂ ਭੱਜ ਆਇਆ ਪਰਮ ਪਿਤਾ ਜੀ ਨੇ ਫ਼ਰਮਾਇਆ ਕਿ ਉਹ ਲੜਕਾ ਇੰਜ ਦੱਸ ਰਿਹਾ ਸੀ ਜਿਵੇਂ ਉਸਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੋਵੇ ਦੇਖੋ ਇਨਸਾਨ ਦੇ ਅੰਦਰ ਬੈਠਾ ਮਨ ਸ਼ੈਤਾਨ ਸਭ ਨੂੰ ਚੰਗੇ ਰਸਤੇ ‘ਤੇ ਚੱਲਣ ਤੋਂ ਕਿੱਥੋਂ ਤੱਕ ਰੋਕਦਾ ਹੈ। (Shah Satnam Singh Ji Maharaj)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ | Shah Satnam Singh Ji Maharaj

ਮਾਲਕ ਦਾ ਨਾਮ ਤਿੰਨੇ ਕਾਲਾਂ ‘ਚ ਸਹਾਈ | Shah Satnam Singh Ji Maharaj

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸ ਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਏਗੀ ਜੇਕਰ ਤੁਹਾਨੂੰ ਇਸ ਦਾ ਪਤਾ ਕਰਨਾ ਹੈ ਤਾਂ ਤੁਸੀਂ ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ। ਉਸ ਮਾਲਕ ਨੇ ਆਪਣੀ ਅੱਖ ਬਣਾ ਦੇਣੀ ਹੈ ਤੇ ਉਸ ਅੱਖ ਨਾਲ ਤੁਹਾਨੂੰ ਮਾਲਕ ਹੀ ਮਾਲਕ ਨਜ਼ਰ ਆਉਣ ਲੱਗੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਤੜਫ ਨਾਲ ਮਾਲਕ ਨਾਲ ਲਗਾਤਾਰ ਲਿਵ ਜੋੜ ਕੇ ਰੱਖਣੀ ਚਾਹੀਦੀ ਹੈ ਸਵੇਰੇ-ਸ਼ਾਮ ਥੋੜ੍ਹਾ-ਥੋੜ੍ਹਾ ਸਮਾਂ ਮਾਲਕ ਦੀ ਯਾਦ ‘ਚ ਦੇਣਾ ਚਾਹੀਦਾ ਹੈ। (Shah Satnam Singh Ji Maharaj)

ਥੋੜ੍ਹਾ ਜਿਹਾ ਸਮਾਂ ਵੀ ਤੁਸੀਂ ਮਾਲਕ ਦੀ ਯਾਦ ‘ਚ ਦਿਓਗੇ ਤਾਂ ਉਹ ਤੁਹਾਡੇ ਆਉਣ ਵਾਲੇ ਸਮੇਂ ਨੂੰ ਬਹੁਤ ਚੰਗਾ ਕਰ ਦੇਵੇਗਾ ਤੁਹਾਡੇ ਭਵਿੱਖ ਨੂੰ ਪਵਿੱਤਰ, ਉਜਵੱਲ ਬਣਾ ਦੇਵੇਗਾ ਮਾਲਕ ਦਾ ਨਾਮ ਜਪਣਾ ਤਿੰਨੇ ਕਾਲਾਂ ਲਈ ਜ਼ਰੂਰੀ ਹੈ ਕਿਉਂਕਿ ਕੀਤਾ ਗਿਆ ਸਿਮਰਨ ਤੁਹਾਡੇ ਪਿਛਲੇ ਜਨਮ ਦੇ ਭਿਆਨਕ ਕਰਮਾਂ ਨੂੰ ਕੱਟ ਦੇਵੇਗਾ ਵਰਤਮਾਨ ‘ਚ ਤੁਹਾਨੂੰ ਬੇਹੱਦ ਸੁਖ, ਟੈਨਸ਼ਨ ਮੁਕਤ ਕਰ ਦਿੰਦਾ ਹੈ ਤੇ ਕੀਤਾ ਗਿਆ ਸਿਮਰਨ ਆਉਣ ਵਾਲੇ ਪਹਾੜਾਂ ਵਰਗੇ ਕਰਮਾਂ ਨੂੰ ਕੰਕਰ ‘ਚ ਬਦਲ ਦਿੰਦਾ ਹੈ। (Shah Satnam Singh Ji Maharaj)