ਸ਼ੇਅਰ ਬਜ਼ਾਰ ਮੂਧੇ ਮੂੰਹ ਡਿੱਗਿਆ, ਸੇਂਸੈਕਸ 770 ਅੰਕ ਟੁੱਟਿਆ

Stock

ਆਰਥਿਕ ਮੰਦੀ : ਵਿੱਤੀ ਤੇ ਆਟੋ ਕੰਪਨੀਆਂ ਦੇ ਸ਼ੇਅਰ ਕਮਜ਼ੋਰ | Sensex

ਮੁੰਬਈ (ਏਜੰਸੀ)। ਚਾਲੂ ਮਾਲੀ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਛੋਟੇ ਘਰੇਲੂ ਉਤਪਾਦ (ਜੀਡੀਪੀ) ਦੇ ਸੱਤ ਸਾਲ ਦੇ ਹੇਠਲੇ ਪੱਧਰ ‘ਤੇ ਪਹੁੰਚ ਜਾਣ ਤੇ ਜੁਲਾਈ ‘ਚ ਅੱਠ ਮੁੱਖ ਉਦਯੋਗਾਂ ਦੇ ਸੂਚਕ ਅੰਕ ‘ਚ ਸਿਰਫ਼ 2.1 ਫੀਸਦੀ ਦੇ ਨਿਰਾਸ਼ਾਜਨਕ ਵਾਧਾ ਦੀਆਂ ਖਬਰਾਂ ਨਾਲ ਦੇਸ਼ ਦੇ ਸ਼ੇਅਰ ਬਾਜ਼ਾਰ ਮੰਗਲਵਾਰ ਨੂੰ ਮੂਧੇ ਮੂੰਹ ਹੇਠਾਂ ਆ ਡਿੱਗੇ ਕਾਰੋਬਾਰ ‘ਚ ਮੁੰਬਈ ਸ਼ੇਅਰ ਬਜ਼ਾਰ (ਬੀਐਸਈ) ਦਾ ਸੰਵੇਦੀ ਸੂਚਕ ਅੰਕ ਕਰੀਬ 770 ਅੰਕ ਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 150 ਅੰਕ ਤੋਂ ਵੱਧ ਟੁੱਟ ਗਿਆ। (Sensex)

ਸ਼ੇਅਰ ਬਜ਼ਾਰਾਂ ‘ਚ ਗਣੇਸ਼ ਚਤੁਰਥੀ ਮਹਾਂਉਤਸਵ ਦੇ ਸ਼ੁਰੂ ਹੋਣ ਦੀ ਖੁਸ਼ੀ ‘ਚ ਸੋਮਵਾਰ ਨੂੰ ਛੁੱਟੀ ਰਹੀ ਸੀ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਤੋਂ ਸੂਚਕਾਂਕ ‘ਤੇ ਦਬਾਅ ਬਣਿਆ ਨਜ਼ਰ ਆਇਆ ਸੰਵੇਦੀ ਸੂਚਕ ਅੰਕ ਸ਼ੁੱਕਰਵਾਰ 37332.79 ਅੰਕ ਦੀ ਤੁਲਨਾ ‘ਚ 37181.76 ਅੰਕ ‘ਤੇ ਹੇਠਾਂ ਖੁੱਲ੍ਹਿਆ ਅਤੇ ਬਿਕਵਾਲੀ ਦੇ ਦਬਾਅ ‘ਚ ਹੇਠਾਂ ‘ਚ 36734.49 ਅੰਕ ਤੱਕ ਖਿਸਕਿਆ ਕਾਰੋਬਾਰ ‘ਚ ਸੂਚਕ ਅੰਕ ਉੱਚੇ ‘ਚ 37188.38 ਅੰਕ ਤੱਕ ਗਿਆ ਤੇ ਵਰਤਮਾਨ ‘ਚ ਕਰੀਬ 543 ਅੰਕ ਹੇਠਾਂ 36789.25 ਅੰਕ ‘ਤੇ ਕਾਰੋਬਾਰ ਕਰ ਰਿਹਾ।

ਨਿਫਟੀ 10865.75 ਅੰਕ ‘ਤੇ 157.50 ਅੰਕ ਹੇਠਾਂ ਹੈ ਕਮਜ਼ੋਰ ਘਰੇਲੂ ਤੇ ਵਿਸ਼ਵ ਰੁਖ ਦਰਮਿਆਨ ਵਿੱਤੀ ਤੇ ਆਟੋ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਬਿਕਵਾਲੀ ਨਾਲ ਬਜ਼ਾਰ ‘ਚ ਗਿਰਾਵਟ ਆਈ ਹੈ ਕਾਰੋਬਾਰੀਆਂ ਦੇ ਅਨੁਸਾਰ ਕਮਜ਼ੋਰ ਵਾਧਾ ਆਰਥਿਕ ਅੰਕੜਿਆਂ ਤੇ ਅਗਸਤ ‘ਚ ਵਾਹਨ ਕੰਪਨੀਆਂ ਦੀ ਵਿੱਕਰੀ ਘਟਣ ਨਾਲ ਸ਼ੇਅਰ ਬਜ਼ਾਰ ‘ਚ ਗਿਰਾਵਟ ਦਾ ਰੁਖ ਹੈ ਮੈਨਊਫੈਕਚਰਿੰਗ ਐਕਟੀਵਿਟੀ ਅਗਸਤ ‘ਚ ਵਿੱਕਰੀ ਘਟਣ ਨਾਲ 15 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚਣ ਨਾਲ ਸ਼ੇਅਰ ਬਜ਼ਾਰ ‘ਚ ਨਿਰਾਸ਼ਾ ਦਾ ਮਾਹੌਲ ਹੈ।

ਨਿਵੇਸ਼ਕਾਂ ਦੇ ਡੁੱਬੇ 2.79 ਲੱਖ ਕਰੋੜ ਰੁਪਏ | Sensex

ਮੰਗਲਵਾਰ ਨੂੰ ਸ਼ੇਅਰ ਬਜ਼ਾਰ ‘ਚ ਭਾਰੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਿਆ ਤੇ ਇੱਕ ਦਿਨ ‘ਚ ਉਨ੍ਹਾਂ ਨੂੰ 2.79 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ 30 ਅਗਸਤ ਨੂੰ ਬੀਐਸਈ ‘ਤੇ ਲਿਸਟੇਡ ਕੁੱਲ ਕੰਪਨੀਆਂ ਦਾ ਮਾਰਕਿਟ ਕੈਪ 1,40,98,451.66 ਕਰੋੜ ਰੁਪਏ ਸੀ, ਜੋ ਅੱਜ 2,79,036.66 ਕਰੋੜ ਰੁਪਏ ਘੱਟ ਕੇ 1,39,68,329.67 ਕਰੋੜ ਰੁਪਏ ਹੋ ਗਿਆ।

ਮੰਦੀ ਦੀ ਗੁਜਰਾਤ ਇੰਡਕਸ਼ਨ ਫਰਨੇਸ ਉਦਯੋਗ ‘ਤੇ ਜ਼ਬਰਦਸਤ ਮਾਰ | Sensex

ਅਹਿਮਦਾਬਾਦ ਵਾਹਨ ਉਦਯੋਗ ਤੇ ਸਟੀਲ ਦਾ ਬਤੌਰ ਕੱਚਾ ਮਾਲ ਦੀ ਵਰਤੋਂ ਕਰਨ ਵਾਲੇ ਹੋਰ ਉਦਯੋਗਾਂ ‘ਚ ਮੌਜ਼ੂਦਾ ਮੰਦੀ ਦੇ ਅਸਾਰ ਨਾਲ ਗੁਜਰਾਤ ਦੇ ਇੰਡਕਸ਼ਨ ਫਰਨੇਸ ਉਦਯੋਗ ਭਾਵ ਲੋਹੇ ਦੇ ਕਬਾੜ ਤੇ ਸਕਰੈਪ ਆਈਰਨ ਤੇ ਸਪਾਂਜ ਆਈਰਨ ਨੂੰ ਬਿਜਲੀ ਦੁਆਰਾ ਭੱਠੀਆਂ ‘ਚ ਗਲਾ ਕੇ ਬਿਲੇਅਹਿਮਦਾਬਾਦ ਵਾਹਨ ਉਦਯੋਗ ਤੇ ਸਟੀਲ ਦਾ ਬਤੌਰ ਕੱਚਾ ਮਾਲ ਦੀ ਵਰਤੋਂ ਕਰਨ ਵਾਲੇ ਹੋਰ ਉਦਯੋਗਾਂ ‘ਚ ਮੌਜ਼ੂਦਾ ਮੰਦੀ ਦੇ ਅਸਾਰ ਨਾਲ ਗੁਜਰਾਤ ਦੇ ਇੰਡਕਸ਼ਨ ਫਰਨੇਸ ਉਦਯੋਗ ਭਾਵ ਲੋਹੇ ਦੇ ਕਬਾੜ ਤੇ ਸਕਰੈਪ ਆਈਰਨ ਤੇ ਸਪਾਂਜ ਆਈਰਨ ਨੂੰ ਬਿਜਲੀ ਦੁਆਰਾ ਭੱਠੀਆਂ ‘ਚ ਗਲਾ ਕੇ ਬਿਟ ਜਾਂ ਇੰਗਟ ਵਰਗੇ ਉਤਪਾਦ ਬਣਾਉਣ ਵਾਲੀ ਇਕਾਈਆਂ ‘ਤੇ ਜ਼ਬਰਦਸਤ ਮਾਰ ਪਈ ਹੈ ਤੇ ਪਿਛਲੇ ਤਿੰਨ ਮਹੀਨੇ ‘ਚ ਹੀ ਅਜਿਹੀ ਇੱਕ ਤਿਹਾਈ ਭਾਵ ਲਗਭਗ 50 ਇਕਾਈਆਂ ਬੰਦ ਹੋ ਗਈਆਂ ਹਨ ਤੇ ਇਨ੍ਹਾਂ ਦੇ 7000 ਤਨਖਾਹੀਏ ਕਾਮੇ ਬੇਰੁਜ਼ਗਾਰ ਹੋ ਗਏ ਹਨ ਇਸ ਦੌਰਾਨ ਕੁੱਲ ਉਤਪਾਦਨ ਵੀ ਡਿੱਗ ਕੇ ਲਗਭਗ ਇੱਕ ਚੌਥਾਈ ਰਹਿ ਗਿਆ ਹੈ।