ਰਾਮ-ਨਾਮ ਨਾਲ ਕਾਬੂ ਆਉਂਦੈ ਮਨ : ਪੂਜਨੀਕ ਗੁਰੂ ਜੀ

anmol bachan

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਹਰ ਇਨਸਾਨ ਮਨ ਦੇ ਅਧੀਨ ਹੈ ਜਿਵੇਂ ਮਨ ਚਾਹੁੰਦਾ ਹੈ ਤੇ ਜਿੱਥੇ ਚਾਹੁੰਦਾ ਹੈ ਉੱਥੇ ਲੈ ਜਾਂਦਾ ਹੈ ਇਨਸਾਨ ਭਰਮ ਰਿਹਾ ਹੈ ਮਨ ਦੇ ਹੱਥੋਂ ਮਜ਼ਬੂਰ ਹੋ ਕੇ ਆਪਣੇ ਤਮਾਮ ਚੰਗੇ ਕਰਮਾਂ ਨੂੰ ਸਾੜ ਰਿਹਾ ਹੈ ਸਾਰੀ ਭਗਤੀ-ਇਬਾਦਤ ਨੂੰ ਖ਼ਤਮ ਕਰਦਾ ਜਾ ਰਿਹਾ ਹੈ  ਅੱਜ ਮਨ ਹਾਵੀ ਹੈ ਅੱਛਾਈ, ਨੇਕੀ, ਭਲਾਈ ਅਲੋਪ ਹੁੰਦੀ ਜਾ ਰਹੀ ਹੈ। (Saint Dr. MSG)

ਇਹ ਵੀ ਪੜ੍ਹੋ : ਜ਼ਾਅਲੀ ਦਸਤਾਵੇਜਾਂ ਸਹਾਰੇ ਫਰਜੀ ਪਿਓ ਬਣਕੇ ਲਿਆ ਸਵਾ 6 ਲੱਖ ਰੁਪਏ ਦਾ ਲੋਨ

ਜਿਨ੍ਹਾਂ ਦੇ ਚੰਗੇ ਸੰਸਕਾਰ ਹਨ ਉਹ ਸਤਿਸੰਗ ਸੁਣਦੇ ਹਨ ਤੇ ਸਤਿਗੁਰੂ, ਪੀਰ-ਫ਼ਕੀਰ ਦੀ ਗੱਲ ਸੁਣ ਕੇ ਅਮਲ ਕਰਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਦੀ ਜਿਨ੍ਹਾਂ ‘ਤੇ ਦਇਆ-ਮਿਹਰ, ਰਹਿਮਤ ਹੈ ਤੇ ਉਸਨੂੰ ਉਹ ਮੰਨਦੇ ਹਨ ਉਹੀ ਮਨ ਤੋਂ ਬਚੇ ਹੋਏ ਹਨ, ਨਹੀਂ ਤਾਂ ਮਨ ਸ਼ੈਤਾਨ ਐਨੇ ਘੋੜੇ ਭਜਾਉਂਦਾ ਹੈ ਕਿ ਆਦਮੀ ਨੂੰ ਗੁੰਮਰਾਹ ਕਰਨ ‘ਚ ਕੋਈ ਕਮੀ ਨਹੀਂ ਛੱਡਦਾ ਮਨ ਜ਼ਾਲਮ ਇਨਸਾਨ ਨੂੰ ਹਮੇਸ਼ਾ ਦੁਖੀ ਕਰਦਾ ਰਹਿੰਦਾ ਹੈ ਤੇ ਭਰਮਾਉਂਦਾ ਰਹਿੰਦਾ ਹੈ ਮਨ ਇਨਸਾਨ ਨੂੰ ਅੱਲ੍ਹਾ, ਵਾਹਿਗੁਰੂ, ਰਾਮ ਤੋਂ ਦੂਰ ਕਰਨ ਦੀਆਂ ਯੋਜਨਾਵਾਂ ਬਣਾਉਂਦਾ ਹੈ ਤੇ ਦੁਖੀ, ਪਰੇਸ਼ਾਨ ਕਰਦਾ ਹੈ ਨਰਕ ਵਰਗੀ ਜ਼ਿੰਦਗੀ ‘ਚ  ਲਿਜਾਣ ਲਈ Àੁੱਥੋਂ ਦੇ ਸਬਜ਼ਬਾਗ਼ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਦੇ ਵਿਗੜੇ ਕਿਸੇ ਦੇ ਕਾਬੂ ‘ਚ ਨਹੀਂ ਆਉਂਦੇ ਉਹ ਆਪਣੀਆਂ ਗ਼ਲਤੀਆਂ ਨਹੀਂ ਸੁਧਾਰਦੇ ਸਗੋਂ ਦੂਜਿਆਂ ‘ਚ ਗ਼ਲਤੀਆਂ ਕੱਢਦੇ ਰਹਿੰਦੇ ਹਨ ਜਗ੍ਹਾ-ਜਗ੍ਹਾ ਜਾ ਕੇ ਸ਼ੋਰ ਮਚਾਉਂਦੇ ਹਨ ਜੇਕਰ ਕੋਈ ਗੱਲ ਪੁੱਛਣਾ ਚਾਹੁੰਦਾ ਹੈ ਤਾਂ ਆਪਣੇ ਪੀਰ-ਫ਼ਕੀਰ ਨਾਲ ਆ ਕੇ ਗੱਲ ਕਰੇ ਅਸੀਂ ਇਹ ਨਿਚੋੜ ਕੱਢਿਆ ਹੈ ਕਿ ਜੋ ਜ਼ਿਆਦਾ ਸ਼ੋਰ ਮਚਾਉਂਦੇ ਹਨ ਉਹ ਸਭ ਤੋਂ ਜ਼ਿਆਦਾ ਗੁਨਾਹਗਾਰ ਹੋਇਆ ਕਰਦੇ ਹਨ। (Saint Dr. MSG)

ਅਜਿਹੇ ਲੋਕ ਮਨ ਦੇ ਪਾਪੀ ਹੁੰਦੇ ਹਨ, ਮਾਇਆ ਦੇ ਯਾਰ ਹੁੰਦੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਨ੍ਹਾਂ ਸੱਤਾਂ ‘ਚੋਂ ਕਿਸੇ ਨਾ ਕਿਸੇ ਦੇ ਬੁਰੀ ਤਰ੍ਹਾਂ ਕਾਇਲ ਹੁੰਦੇ ਹਨ ਨਹੀਂ ਤਾਂ ਆਦਮੀ ਨੂੰ ਸ਼ੋਰ ਮਚਾਉਣ ਦੀ ਕੀ ਲੋੜ? ਜੇਕਰ ਤੁਸੀਂ ਸਿਮਰਨ ਕਰਦੇ ਹੋ ਤਾਂ ਕਿਸ ਲਈ ਕਰਦੇ ਹੋ? ਆਪਣੇ ਸਰੀਰ ਲਈ, ਆਪਣੀ ਆਤਮਾ ਲਈ, ਆਪਣੇ ਪਰਿਵਾਰ ਲਈ ਸਿਮਰਨ ਕਰਦੇ ਹੋ ਦੁਨੀਆਂ ਨੂੰ ਦੱਸਣ ‘ਚ ਅਜਿਹਾ ਨਹੀਂ ਹੈ ਕਿ ਬੁਰਾ ਹੈ ਪਰ ਕਈ ਫਿਰ ਆਪਣੇ ਪੈਰਾਂ ਨੂੰ ਹੱਥ ਲਗਵਾਉਣਾ ਸ਼ੁਰੂ ਕਰ ਦਿੰਦੇ ਹਨ ਆਪਣੇ-ਆਪ ਨੂੰ ਵੱਡਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਭਾਵ ਇਹ ਗੱਲ ਆ ਜਾਂਦੀ ਹੈ ਕਿ ਅਸੀਂ ਕੁਝ ਹੋਰ ਬਣ ਗਏ। (Saint Dr. MSG)

ਇਹ ਵੀ ਪੜ੍ਹੋ : ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਐਲਕੇਜੀ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਵਾਇਰਲ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਖੁਦੀ, ਹੰਕਾਰ ਕਦੇ ਨਾ ਕਰੋ ‘ਨਾਮ ਧਿਆਨੇ ਵਾਲੇ ਹੰਕਾਰ ਮੇਂ ਨਾ ਆਨਾ, ਕਰੀ-ਕਰਾਈ ਭਗਤੀ ਮਾਟੀ ਮੇਂ ਨਾ ਮਿਲਾਨਾ’ ਮਾਲਕ ਦਾਤਾਂ ਦੀ ਕੋਈ ਕਮੀ ਨਹੀਂ ਛੱਡਦਾ ਅੰਦਰੋਂ-ਬਾਹਰੋਂ ਮਾਲਾਮਾਲ ਕਰ ਦਿੰਦਾ ਹੈ ਪਰ ਹੰਕਾਰ ਨਾ ਆ ਜਾਵੇ, ਖੁਦੀ ਨਾ ਆ ਜਾਵੇ ਕਿਉਂਕਿ ਹੰਕਾਰ, ਖੁਦੀ ਦਾ ਸਰਦਾਰ ਮਨ ਹੈ ਜਦੋਂ ਮਨ ਬੁਰੇ ਖ਼ਿਆਲ ਦਿੰਦਾ ਹੈ ਤਾਂ ਆਦਮੀ ਗੁੰਮਰਾਹ ਹੁੰਦਾ ਚਲਿਆ ਜਾਂਦਾ ਹੈ ਨਾ ਗੁਰੂ, ਨਾ ਪੀਰ, ਨਾ ਫ਼ਕੀਰ, ਨਾ ਮਾਂ-ਬਾਪ ਕੋਈ ਵੀ ਰਿਸ਼ਤਾ ਇਹ ਮਨ ਨਹੀਂ ਰਹਿਣ ਦਿੰਦਾ ਮਨ ਕਹਿੰਦਾ ਹੈ ਕਿ ਨਹੀਂ, ਇਹ ਬੁਰਾ ਕਰਮ ਤਾਂ ਕਰਨਾ ਹੀ ਕਰਨਾ ਹੈ ਤੇ ਅੰਦਰ ਹਥੌੜੇ ਵਾਂਗ ਆਵਾਜ਼ ਗੂੰਜਦੀ ਰਹਿੰਦੀ ਹੈ। (Saint Dr. MSG)

ਭਾਵ ਜਿੰਨੇ ਵੀ ਬੁਰੇ ਕਰਮ ਹੁੰਦੇ ਹਨ ਉਨ੍ਹਾਂ ਨੂੰ ਮਨ ਸਹੀ ਸਾਬਤ ਕਰਦਾ ਹੈ ਤੇ ਆਦਮੀ ਨੂੰ ਗੁੰਮਰਾਹ ਕਰਦਾ ਚਲਿਆ ਜਾਂਦਾ ਹੈ ਮਨ ਬਾਜ ਨਹੀਂ ਆਉਂਦਾ ਜਗ੍ਹਾ-ਜਗ੍ਹਾ ਜਾ ਕੇ ਉਲਟ ਬੋਲ ਕੇ , ਬੁਰਾ ਬੋਲ ਕੇ ਆਪਣੀ ਬੇੜੀ ‘ਚ ਛੇਕ ਕਰਦੇ ਹਨ ਦੂਜਿਆਂ ਦੇ ਕੋਲ ਜਾ-ਜਾ ਕੇ ਆਪਣੇ ਘਰ-ਪਰਿਵਾਰ ਲਈ ਘਾਤਕ ਹੁੰਦੇ ਹਨ ਤੇ ਆਪਣੀ ਆਤਮਾ ਲਈ ਦੁਸ਼ਮਣ ਹੀ ਹੁੰਦੇ ਹਨ ਉਨ੍ਹਾਂ ਨੂੰ ਤਾਂ ਸੁਖ ਮਿਲ ਹੀ ਨਹੀਂ ਸਕਦਾ ਉਨ੍ਹਾਂ ਨੂੰ ਚੈਨ ਮਿਲੇ ਨਾ ਕਰਾਰ, ਹਰ ਸਮੇਂ ਬੇਕਰਾਰ ਰਹਿੰਦੇ ਹਨ। (Saint Dr. MSG)